ਦਰਦਨਾਕ ਹਾਦਸਾ !  ਤੇਜ਼ ਰਫ਼ਤਾਰ ਕਾਰ ਨੇ ਢਾਹੀਆਂ ਝੁੱਗੀਆਂ, ਕਈ ਦੇ ਲੱਗੀਆਂ ਸੱਟਾਂ

By  Shanker Badra June 8th 2020 01:05 PM

ਦਰਦਨਾਕ ਹਾਦਸਾ !  ਤੇਜ਼ ਰਫ਼ਤਾਰ ਕਾਰ ਨੇ ਢਾਹੀਆਂ ਝੁੱਗੀਆਂ, ਕਈ ਦੇ ਲੱਗੀਆਂ ਸੱਟਾਂ : ਅੰਮ੍ਰਿਤਸਰ : ਪੰਜਾਬ 'ਚ ਲਾਕਡਾਊਨ ਵਿੱਚ ਢਿੱਲ ਮਿਲਦਿਆਂ ਹੀ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਨ੍ਹਾਂ ਭਿਆਨਕ ਸੜਕੀ ਹਾਦਸਿਆਂ ਕਾਰਨ ਮੌਤਾਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ।ਅਜਿਹਾ ਹੀ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਲੋਹਗੜ੍ਹ ਚੌਂਕ ਤੋਂ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਲੋਹਗੜ੍ਹ ਚੌਂਕ 'ਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਦੌਰਾਨ ਤੇਜ਼ ਰਫ਼ਤਾਰ ਕਾਰ ਝੁੱਗੀਆਂ 'ਚ ਵੜ ਗਈ ਹੈ। ਇਸ ਹਾਦਸੇ ਵਿੱਚ 3 ਬੱਚਿਆਂ ਸਮੇਤ 5 ਜਾਣੇ ਜ਼ਖਮੀ ਹੋ ਗਏ ਹਨ। ਦੱਸ ਦੇਈਏ ਕਿ ਇਹ ਹਾਦਸਾ ਬੀਤੀ ਰਾਤ ਵਾਪਰਿਆ ਹੈ। ਇਸ ਹਾਦਸੇ ਤੋਂ ਬਾਅਦ ਪੁਲਿਸ ਨੇ ਕਾਰ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। -PTCNews

Related Post