ਪੰਜਾਬ 'ਚ ਪੈ ਰਹੀ ਭਿਆਨਕ ਗਰਮੀ, ਜਾਣੋਂ ਕਦੋਂ ਮਿਲੇਗੀ ਰਾਹਤ

By  Baljit Singh June 10th 2021 02:49 PM

ਚੰਡੀਗੜ੍ਹ: ਪਿਛਲੇ ਕੁੱਝ ਦਿਨਾਂ ਤੋਂ ਗਰਮੀ ਪੂਰੇ ਜ਼ੋਰਾਂ ਉੱਤੇ ਹੈ। ਵਧੇ ਤਾਪਮਾਨ ਅਤੇ ਲੂ ਦੇ ਥਪੇੜਿਆਂ ਕਾਰਨ ਹਰ ਕਿਸੇ ਦਾ ਪਸੀਨਾ ਛੁੱਟ ਰਿਹਾ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਹੁਣ ਸਾਰਿਆ ਨੂੰ ਬੱਸ ਮੀਂਹ ਦਾ ਇੰਤਜ਼ਾਰ ਹੈ। ਹਰ ਕੋਈ ਅਸਮਾਨ ਵੱਲ ਵੇਖ ਰਿਹਾ ਕਿ ਕਦੋਂ ਰਾਹਤ ਦੀਆਂ ਬੂੰਦਾਂ ਟੱਪਕਣ। ਮੌਸਮ ਵਿਗਿਆਨੀਆਂ ਅਨੁਸਾਰ ਚੰਡੀਗੜ੍ਹ ਵਿਚ 11 ਜੂਨ ਨੂੰ ਵੈਸਟਰਨ ਡਿਸਟਰਬੈਂਸ ਸਰਗਰਮ ਹੋਵੇਗਾ, ਜਦੋਂ ਕਿ ਪੰਜਾਬ ਵਿਚ 12 ਅਤੇ ਹਰਿਆਣਾ ਵਿਚ 13 ਤੋਂ 16 ਜੂਨ ਵਿਚਾਲੇ ਮੀਂਹ ਦੀ ਸੰਭਾਵਨਾ ਹੈ।

ਪੜੋ ਹੋਰ ਖਬਰਾਂ: ਕੀ ਜਾਨਵਰਾਂ ਤੋਂ ਮਨੁੱਖਾਂ ‘ਚ ਫੈਲ ਰਿਹਾ ਕੋਰੋਨਾ ?

ਪੰਜਾਬ ਵਿਚ ਕਈ ਜ਼ਿਲਿਆਂ ਵਿਚ ਪਾਰਾ 43 ਡਿਗਰੀ ਦੇ ਪਾਰ ਪਹੁੰਚ ਗਿਆ ਹੈ। ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਪਟਿਆਲਾ ਸਭ ਤੋਂ ਗਰਮ ਰਿਹਾ। ਇੱਥੇ ਦਾ ਤਾਪਮਾਨ 43.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜੋ ਕਿ ਆਮ ਤੋਂ ਚਾਰ ਡਿਗਰੀ ਜ਼ਿਆਦਾ ਰਿਹਾ। ਗਰਮ ਹਵਾਵਾਂ ਨਾਲ ਲੋਕ ਬੇਚੈਨ ਹਨ। ਕਈ ਜ਼ਿਲਿਆਂ ਵਿਚ ਤਾਂ ਦਿਨ ਦਾ ਪਾਰਾ ਆਮ ਤੋਂ ਪੰਜ ਤੋਂ ਛੇ ਡਿਗਰੀ ਸੈਲਸੀਅਸ ਜ਼ਿਆਦਾ ਹੈ। ਰਾਤ ਵੇਲੇ ਵੀ ਲੋਕਾਂ ਨੂੰ ਗਰਮੀ ਤੋਂ ਕੋਈ ਰਾਹਤ ਨਹੀਂ ਮਿਲ ਰਹੀ। ਪਟਿਆਲਾ ਵਿਚ ਘੱਟੋ ਘੱਟ ਤਾਪਮਾਨ ਵੀ 30.6 ਡਿਗਰੀ ਰਿਕਾਰਡ ਕੀਤਾ ਗਿਆ, ਜੋ ਕਿ ਆਮ ਤੋਂ ਛੇ ਡਿਗਰੀ ਜ਼ਿਆਦਾ ਸੀ।

ਪੜੋ ਹੋਰ ਖਬਰਾਂ: ਕੇਂਦਰ ਦੇ ਨੋਟਿਸ ‘ਤੇ ਟਵਿੱਟਰ ਦਾ ਜਵਾਬ, ਕਿਹਾ-ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਦੀ ਕਰਾਂਗੇ ਕੋਸ਼ਿਸ਼

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮਾਹਰਾਂ ਅਨੁਸਾਰ ਤਾਪਮਾਨ ਅਜੇ ਹੋਰ ਚੜ੍ਹੇਗਾ। ਪਿਛਲੇ ਦੋ ਦਿਨਾਂ ਵਲੋਂ ਤਾਪਮਾਨ ਵਧਣ ਦੇ ਨਾਲ-ਨਾਲ ਹਿਊਮਿਡਿਟੀ ਵੀ ਵਧੀ ਹੈ। ਆਉਣ ਵਾਲੇ ਤਿੰਨ ਦਿਨਾਂ ਵਿਚ ਹੋਰ ਗਰਮ ਹਵਾਵਾਂ ਚੱਲਣ ਦੀ ਸੰਭਾਵਨਾ ਹੈ। 12 ਜੂਨ ਤੋਂ ਪੰਜਾਬ ਵਿਚ ਮੌਸਮ ਬਦਲੇਗਾ। ਵੈਸਟਰਨ ਡਿਸਟਰਬੈਂਸ ਦੇ ਐਕਟਿਵ ਹੋਣ ਨਾਲ ਪੰਜਾਬ ਦੇ ਕਈ ਜ਼ਿਲਿਆਂ ਵਿਚ ਬਾਦਲ ਛਾਏ ਰਹਿ ਸਕਦੇ ਹਨ ਅਤੇ ਮੀਂਹ ਪਵੇਗਾ। 20 ਜੂਨ ਤੋਂ ਪ੍ਰੀ ਮਾਨਸੂਨ ਆ ਜਾਵੇਗਾ, ਜਦੋਂ ਕਿ ਜੁਲਾਈ ਦੇ ਪਹਿਲੇ ਹਫ਼ਤੇ ਵਿਚ ਮਾਨਸੂਨ ਦੀ ਦਸਤਕ ਹੋਵੇਗੀ।

ਪੜੋ ਹੋਰ ਖਬਰਾਂ: ਸਾਵਧਾਨ! ਘਰ ਅੰਦਰ ਬਿਨਾਂ ਮਾਸਕ ਰਹਿਣ ਨਾਲ ਵੀ ਫੈਲ ਸਕਦੈ ਕੋਰੋਨਾ

ਹਰਿਆਣਾ ਵਿਚ 13 ਤੋਂ 16 ਜੂਨ ਵਿਚਾਲੇ ਮੀਂਹ ਦੀ ਸੰਭਾਵਨਾ

ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀਬਾੜੀ ਮੌਸਮ ਵਿਗਿਆਨ ਵਿਭਾਗ ਦੇ ਪ੍ਰਧਾਨ ਡਾ. ਮਦਨ ਖਿਚੜ ਨੇ ਦੱਸਿਆ ਕਿ ਰਾਜਸਥਾਨ ਵੱਲੋਂ ਗਰਮ ਅਤੇ ਖੁਸ਼ਕ ਹਵਾਵਾਂ ਹਲਕੀਆਂ ਹੋ ਕੇ ਆਪਣੇ ਨਾਲ ਮਿੱਟੀ ਦਾ ਗੁਬਾਰ ਲੈ ਆਉਂਦੀਆਂ ਹਨ। ਗਰਮ ਹਵਾ ਅਗਲੇ ਦੋ ਦਿਨਾਂ ਤੱਕ ਚੱਲ ਸਕਦੀਆਂ ਹਨ। ਖੇਤਰ ਵਿਚ 13 ਜੂਨ ਤੋਂ 16 ਜੂਨ ਤੱਕ ਬੱਦਲ ਛਾਉਣ, ਬਿਜਲੀ ਚਮਕਣ ਅਤੇ ਤੇਜ਼ ਹਵਾਵਾਂ ਦੇ ਨਾਲ-ਨਾਲ ਹਲਕੇ ਮੀਂਹ ਪੈਣ ਦੀ ਸੰਭਾਵਨਾ ਹੈ।

-PTC News

Related Post