ਮੂਰਥਲ ਢਾਬੇ 'ਚ ਚੱਲਦਾ ਸੀ ਸੈਕਸ ਰੈਕਟ, 4 ਲੜਕੀਆਂ ਸਮੇਤ 9 ਗ੍ਰਿਫਤਾਰ 

By  Joshi June 27th 2018 12:40 PM

ਮੂਰਥਲ ਢਾਬੇ 'ਚ ਚੱਲਦਾ ਸੀ ਸੈਕਸ ਰੈਕਟ, 4 ਲੜਕੀਆਂ ਸਮੇਤ 9 ਗ੍ਰਿਫਤਾਰ ਹਰਿਆਣਾ ਦੇ ਸੋਨੀਪਤ 'ਚ ਨੈਸ਼ਨਲ ਹਾਈਵੇ ਨੰਬਰ-1 'ਤੇ ਮੂਰਥਲ ਦੇ ਕੋਲ ਸਥਿਤ ਜੰਨਤ ਢਾਬੇ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਕਥਿਤ ਸੈਜਸ ਰੈਕਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਵੱਲੋਂ ਚਾਰ ਲੜਕੀਆਂ ਸਮੇਤ ਨੌਂ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਸ 'ਚ ਢਾਬਾ ਸੰਚਾਲਕ ਦਾ ਕਰਿੰਦਾ ਵੀ ਸ਼ਾਮਿਲ ਹੈ। ਪੁਲਿਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੂਰੂ ਕਰ ਦਿੱਤੀ ਹੈ। Sex racket running in Murthal dhaba bustedਦੱਸ ਦੇਈਏ ਕਿ ਮੂਰਥਲ ਢਾਬੇ 'ਚ ਹੋ ਰਹੇ ਇਸ ਗਲਤ ਕੰਮ ਦੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਹਨਾਂ ਨੇ ਛਾਪਾ ਮਾਰਿਆ ਤਾਂ ਉੱਥੇ ਚਾਰ ਜੋੜਿਆਂ ਨੂੰ ਇਤਰਾਜ਼ਯੋਗ ਹਾਲਤ 'ਚ ਕਾਬੂ ਕੀਤਾ ਗਿਆ। ਹਿਰਾਸਤ 'ਚ ਲਈਆਂ ਗਈਆਂ ਲੜਕੀਆਂ ਦਿੱਲੀ ਅਤੇ ਗਾਜ਼ੀਅਬਾਦ ਦੀਆਂ ਰਹਿਣ ਵਾਲੀਆਂ ਹਨ ਜਦਕਿ ਫੜ੍ਹੇ ਗਏ ਯੁਵਕ, ਗੁਰੂਗ੍ਰਾਮ ਅਤੇ ਆਸ ਪਾਸ ਦੇ ਰਹਿਣ ਵਾਲੇ ਹਨ। ਪੁਲਿਸ ਨੇ ਢਾਬਾ ਸੰਚਾਲਕ ਦੇ ਕਰਿੰਦੇ ਨੂੰ ਵੀ ਹਿਰਾਸਤ 'ਚ ਲੈ ਲਿਆ ਹੈ। —PTC News

Related Post