ਲਿੰਗ ਅਨੁਪਾਤ: ਦੇਸ਼ ਭਰ 'ਚ ਵਧੀ ਕੁੜੀਆਂ ਦੀ ਗਿਣਤੀ, ਪੰਜਾਬ ਫਾਡੀ

By  Jashan A June 23rd 2019 01:36 PM -- Updated: June 23rd 2019 01:45 PM

ਲਿੰਗ ਅਨੁਪਾਤ: ਦੇਸ਼ ਭਰ 'ਚ ਵਧੀ ਕੁੜੀਆਂ ਦੀ ਗਿਣਤੀ, ਪੰਜਾਬ ਫਾਡੀ,ਨਵੀਂ ਦਿੱਲੀ: ਦੇਸ਼ ਭਰ 'ਚ 2015 - 16 ਦੀ ਤੁਲਣਾ 'ਚ ਜਨਮ ਦੇ ਨਾਲ ਸੰਪੂਰਣ ਭਾਰਤੀ ਲਿੰਗ ਅਨੁਪਾਤ ( SBR ) ਯਾਨੀ ਪ੍ਰਤੀ ਇੱਕ ਹਜ਼ਾਰ ਲੜਕਿਆਂ ਦੀ ਤੁਲਣਾ 'ਚ ਲੜਕੀਆਂ ਦੀ ਗਿਣਤੀ 'ਚ ਵਾਧਾ ਦਰਜ ਕੀਤਾ ਗਿਆ ਹੈ। ਇਸ ਸਾਲ ਮਾਰਚ ਮਹੀਨੇ ਤੱਕ 1000 ਲੜਕਿਆਂ ਦੀ ਤੁਲਣਾ 'ਚ ਲੜਕੀਆਂ ਦੀ ਗਿਣਤੀ ਵਧ ਕੇ 931 ਹੋ ਗਈ ਹੈ। ਉਥੇ ਹੀ ਕੇਰਲ ਅਤੇ ਛੱਤੀਸਗੜ 'ਚ ਇਹ ਗਿਣਤੀ ਪ੍ਰਤੀ 1000 ਲੜਕਿਆਂ ਦੀ ਤੁਲਣਾ ਵਿੱਚ 959 ਹੈ। 958 ਦੇ ਨਾਲ ਦੂਜਾ ਨੰਬਰ ਮਿਜੋਰਮ ਅਤੇ 954 ਦੇ ਨਾਲ ਤੀਜਾ ਨੰਬਰ ਗੋਆ ਦਾ ਹੈ। ਇਸ ਸੂਚੀ ਵਿੱਚ 900 ਦੇ ਨਾਲ ਪੰਜਾਬ 889 ਦੇ ਨਾਲ ਦਮਨ ਅਤੇ ਦੀਵ ਅਤੇ 891 ਦੇ ਨਾਲ ਲਕਸ਼ਦੀਪ ਦਾ ਨੰਬਰ ਆਉਂਦਾ ਹੈ। ਹੋਰ ਪੜ੍ਹੋ: ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ 6 ਸਤੰਬਰ ਨੂੰ ਹੋਣਗੀਆਂ ,ਚੋਣ ਜ਼ਾਬਤਾ ਲਾਗੂ 2015 - 16 'ਚ ਪ੍ਰਤੀ 1000 ਲੜਕਿਆਂ ਦੀ ਤੁਲਣਾ ਵਿੱਚ ਲੜਕੀਆਂ ਦੀ ਗਿਣਤੀ 926 ਸੀ ਅਤੇ 2017 - 18 ਦੇ ਦੌਰਾਨ ਇਹ ਗਿਣਤੀ 929 ਸੀ।ਇਹ ਆਂਕੜੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਨੇ ਸਰਕਾਰ ਦੇ ਬੇਟੀ ਬਚਾਓ , ਬੇਟੀ ਪੜਾਓ ਪ੍ਰੋਗਰਾਮ ਨੂੰ ਲੈ ਕੇ ਸੰਸਦ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਦੱਸੇ। 21 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ 2017 - 18 ਦੇ ਦੌਰਾਨ SRB ਵਿੱਚ ਵਾਧਾ ਹੋਇਆ ਹੈ । ਇਸ ਵਿੱਚ ਸਭ ਤੋਂ ਜ਼ਿਆਦਾ ਵਾਧਾ ਅੰਡਮਾਨ ਅਤੇ ਨਿਕੋਬਾਰ ਵਿੱਚ ਦਿਖਾਈ ਦਿੱਤਾ।2015 - 16 ਅਤੇ 2018-19 ਦੇ ਅੰਕੜਿਆਂ 'ਚ ਤੁਲਣਾ ਕਰਨ 'ਤੇ ਦਿਖਾਈ ਦਿੰਦਾ ਹੈ ਕਿ 25 ਰਾਜਾਂ ਵਿੱਚ ਲੜਕੀਆਂਦੀ ਗਿਣਤੀ ਬਿਹਤਰ ਹੋਈ ਹੈ ਉਥੇ ਹੀ 11 ਰਾਜਾਂ ਵਿੱਚ ਘਟੀ ਹੈ, ਜਿਸ 'ਚ ਪੰਜਾਬ ਦਾ ਨਾਮ ਵੀ ਸ਼ਾਮਲ ਹੈ। ਜੇ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ 'ਚ ਪਹਿਲਾਂ ਵੀ ਲੜਕੀਆਂ ਦੇ ਲਿੰਗ ਅਨੁਪਾਤ ਘੱਟ ਹੋਣ 'ਤੇ ਚਿੰਤਾ ਜਾਹਰ ਕੀਤੀ ਜਾ ਰਹੀ ਸੀ। ਜਿਸ ਤੋਂ ਬਾਅਦ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਰੁੱਖਾਂ ਅਤੇ ਧੀਆਂ ਦੀ ਗਿਣਤੀ 'ਚ ਵਾਧੇ ਲਈ "ਨੰਨ੍ਹੀ ਛਾ" ਮੁਹਿੰਮ ਚਲਾਈ ਗਈ ਸੀ, ਜਿਸ ਦੌਰਾਨ ਲੜਕੀਆਂ ਦੀ ਗਿਣਤੀ 'ਚ ਕੁਝ ਹੱਦ ਤੱਕ ਵਾਧਾ ਹੋਇਆ।ਪਰ ਤਾਜ਼ਾ ਅੰਕੜਿਆਂ ਮੁਤਾਬਕ ਪੰਜਾਬ ਅਜੇ ਵੀ ਦੂਸਰੇ ਸੂਬਿਆਂ ਤੋਂ ਪਛੜਿਆ ਹੋਇਆ ਹੈ ਤੇ ਸੂਬੇ 'ਚ ਇਹ ਵੱਡਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। -PTC News

Related Post