ਗੁ: ਸਾਹਿਬ ਪਾਤਸ਼ਾਹੀ ਦਸਵੀਂ ਗੰਗਸਰ ਜੈਤੋ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਮੈਨੇਜਰ ਸਣੇ 5 ਮੁਲਾਜ਼ਮ ਬਰਖ਼ਾਸਤ

By  Jagroop Kaur June 16th 2021 02:19 PM

ਗੁ: ਸਾਹਿਬ ਪਾਤਸ਼ਾਹੀ ਦਸਵੀਂ ਗੰਗਸਰ ਜੈਤੋ ਵਿਚ ਇਤਰਾਜ਼ਯੋਗ ਸਮਗਰੀ ਮਿਲਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਗੁ: ਸਾਹਿਬ ਪਾਤਸ਼ਾਹੀ ਦਸਵੀਂ ਗੰਗਸਰ ਜੈਤੋ ਫ਼ਰੀਦਕੋਟ ਦੇ ਪ੍ਰਬੰਧ ਵਿਚ ਬਦਨਾਮੀ ਕਰਾਉਣ ਦੇ ਦੋਸ਼ ਵਿਚ ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ ਤੇ ਫਲਾਇੰਗ ਵਿਭਾਗ ਦੀ ਰਿਪੋਰਟ ਦੇ ਆਧਾਰ 'ਤੇ ਮੈਨੇਜਰ ਕੁਲਵਿੰਦਰ ਸਿੰਘ, ਸੁਖਮੰਦਰ ਸਿੰਘ ਕਲਰਕ, ਗੁਰਬਾਜ ਸਿੰਘ ਸੇਵਾਦਾਰ ਅਤੇ ਲਖਵੀਰ ਸਿੰਘ ਸੇਵਾਦਾਰ ਨੂੰ ਸਰਵਿਸ ਤੋਂ ਬਰਖ਼ਾਸਤ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ ਹੈ।

Read More : ਰਾਹਤ ਦੀ ਖ਼ਬਰ : ਪਿਛਲੇ 24 ਘੰਟਿਆਂ ‘ਚ 1.07 ਲੱਖ ਲੋਕਾਂ ਨੇ ਦਿੱਤੀ ਕੋਰੋਨਾ ਨੂੰ ਮਾਤ,62,176 ਆਏ ਨਵੇਂ ਮਾਮਲੇ

ਇਸ ਮਾਮਲੇ 'ਚ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਾਗੀਰ ਕੌਰ ਵੱਲੋਂ ਕੀ ਪ੍ਰਤੀਕ੍ਰਿਆ ਦਿੱਤੀ ਗਈ ਇਹ ਜਾਨਣ ਲਈ ਹੇਠ ਦਿੱਤੀ ਵੀਡੀਓ 'ਤੇ ਕਰੋ ਕਲਿੱਕ

Read More : ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, ਇਕ ਅੱਤਵਾਦੀ ਢੇਰ

ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਧਾਨ ਵਲੋਂ ਗੁ: ਸਾਹਿਬ ਦੇ ਬਾਕੀ ਮੁਲਾਜ਼ਮਾਂ ਦੀ ਵੀ ਤੁਰੰਤ ਤਬਦੀਲੀ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਤੇ ਰਿਪੋਰਟ ਅਨੁਸਾਰ ਦੋਸ਼ੀ ਪਾਏ ਗਏ ਮੁਲਾਜ਼ਮਾਂ ਖ਼ਿਲਾਫ਼ ਸ਼੍ਰੋਮਣੀ ਕਮੇਟੀ ਵਲੋਂ ਜੈਤੋ ਪੁਲਿਸ ਸਟੇਸ਼ਨ ਵਿਖੇ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ।

Related Post