ਸ਼ਹੀਦ ਗੱਜਣ ਸਿੰਘ ਦਾ ਜੱਦੀ ਪਿੰਡ 'ਚ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ

By  Shanker Badra October 13th 2021 02:43 PM

ਨੂਰਪੁਰ ਬੇਦੀ : ਜੰਮੂ-ਕਸ਼ਮੀਰ ਦੇ ਪੁੰਛ ’ਚ ਸੋਮਵਾਰ ਨੂੰ ਮੁਕਾਬਲੇ ਦੌਰਾਨ ਸ਼ਹੀਦ ਹੋਏ ਨੂਰਪੁਰ ਬੇਦੀ ਦੇ ਪਿੰਡ ਪਚਰੰਡੇ ਦੇ ਸਿਪਾਹੀ ਗੱਜਣ ਸਿੰਘ ਨੂੰ ਸਰਕਾਰੀ ਸਨਮਾਨ ਨਾਲ ਅੰਤਿਮ ਵਿਦਾਈ ਦਿੱਤੀ ਗਈ ਹੈ। ਇਸ ਦੌਰਾਨ ਸ਼ਹੀਦ ਦੀ ਅਰਥੀ ਨੂੰ ਮੋਢਾ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਤੇ ਸਪੀਕਰ ਰਾਣਾ ਕੇ. ਪੀ ਵੀ ਪਹੁੰਚੇ ਸਨ। ਗੱਜਣ ਸਿੰਘ ਦੇ ਅੰਤਿਮ ਦਰਸ਼ਨਾਂ ਲਈ ਸੈਲਾਬ ਉਮੜਿਆ।

ਸ਼ਹੀਦ ਗੱਜਣ ਸਿੰਘ ਦਾ ਜੱਦੀ ਪਿੰਡ 'ਚ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ

ਸ਼ਹੀਦ ਗੱਜਣ ਸਿੰਘ ਦੇ ਅੰਤਿਮ ਦਰਸ਼ਨਾਂ ਲਈ ਇਲਾਕੇ ਦੇ ਲੋਕਾਂ ਦਾ ਵੱਡਾ ਹਜੂਮ ਮੌਜੂਦ ਸੀ ਅਤੇ ਸਾਰਿਆਂ ਨੇ ਨਮ ਅੱਖਾਂ ਨਾਲ ਸ਼ਹੀਦ ਨੂੰ ਅੰਤਿਮ ਵਿਦਾਈ ਦਿੱਤੀ ਹੈ। ਜੰਮੂ-ਕਸ਼ਮੀਰ 'ਚ ਸਹਾਦਤ ਦਾ ਜਾਮ ਪੀਣ ਵਾਲੇ ਸਿਪਾਹੀ ਗੱਜਣ ਸਿੰਘ ਦੀ ਮ੍ਰਿਤਕ ਦੇਹ ਤਿਰੰਗੇ 'ਚ ਲਿਪਟ ਕੇ ਜਦੋਂ ਅੱਜ ਬਲਾਕ ਨੂਰਪੁਰ ਬੇਦੀ ਦੇ ਪਿੰਡ ਪੰਚਰੰਡਾ ‘ਚ ਪਹੁੰਚੀ ਤਾਂ ਪਿੰਡ ਦੇ ਨੌਜਵਾਨ ਨੇ ਗੱਜਣ ਸਿੰਘ ਅਮਰ ਰਹੇ ਦੇ ਨਾਅਰੇ ਲਗਾਏ।

ਸ਼ਹੀਦ ਗੱਜਣ ਸਿੰਘ ਦਾ ਜੱਦੀ ਪਿੰਡ 'ਚ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ

ਇਸ ਮੌਕੇ ਸ਼ਹੀਦ ਦੇ ਪਿਤਾ ਚਰਨ ਸਿੰਘ ਨੇ ਰੌਂਦੇ ਹੋਏ ਕਿਹਾ ਕਿ ਉਨ੍ਹਾਂ ਦਾ ਪੁੱਤਰ ਗੱਜਣ ਸਿੰਘ ਕਿਸਾਨੀ ਦਾ ਝੰਡਾ ਫੜ ਕੇ ਬਰਾਤ ਚੜਿਆ ਸੀ ਅਤੇ ਹੁਣ ਤਿੰਰਗੇ ‘ਚ ਲਿਪਟ ਕੇ ਘਰ ਆਇਆ ਹੈ। ਸ਼ਹੀਦ ਦਾ ਅੰਤਿਮ ਸਸਕਾਰ ਪਿੰਡ ਦੇ ਇੱਕ ਵੱਡੇ ਗਰਾਊਡ ‘ਚ ਕੀਤਾ ਗਿਆ ਹੈ। ਦੇਸ਼ ਦੇ ਲਈ ਕੁਰਬਾਨੀ ਦੇਣ ਵਾਲੇ ਗੱਜਣ ਸਿੰਘ ਦੀ ਸ਼ਹਾਦਤ 'ਤੇ ਜਿੱਥੇ ਉਨ੍ਹਾਂ ਦੇ ਪਰਿਵਾਰ ਨੂੰ ਮਾਣ ਹੈ।,ਓਥੇ ਪਿੰਡ ਵਾਸੀਆਂ ਨੂੰ ਵੀ ਉਸ ਦੀ ਸ਼ਹਾਦਤ 'ਤੇ ਮਾਣ ਹੈ।

ਸ਼ਹੀਦ ਗੱਜਣ ਸਿੰਘ ਦਾ ਜੱਦੀ ਪਿੰਡ 'ਚ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ

ਦੱਸ ਦਈਏ ਕਿ 23 ਸਿੱਖ ਰੈਜੀਮੈਂਟ ਦੇ ਸਿਪਾਹੀ ਗੱਜਣ ਸਿੰਘ ਦਾ ਇਸ ਸਾਲ ਫਰਵਰੀ ਮਹੀਨੇ ਵਿਚ ਵਿਆਹ ਹੋਇਆ ਸੀ। ਜਵਾਨ ਦੀ ਸ਼ਹਾਦਤ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਹੈ। ਸ਼ਹੀਦ ਦੀ ਪਤਨੀ ਦਾ ਰੋ-ਰੋ ਕੇ ਬੁਰਾ ਹਾਲ ਹੈ। ਗੱਜਣ ਸਿੰਘ ਵਿਆਹ ਮੌਕੇ ਆਪਣੀ ਬਰਾਤ ਕਿਸਾਨੀ ਝੰਡੇ ਵਾਲੇ ਟਰੈਕਟਰ 'ਤੇ ਲੈ ਕੇ ਗਏ ਸਨ। ਗੱਜਣ ਸਿੰਘ ਦੀ ਹਮਸਫ਼ਰ ਦੀ ਅਜੇ ਸ਼ਗਨਾ ਦੀ ਮਹਿੰਦੀ ਵੀ ਨਹੀਂ ਸੁੱਕੀ ਸੀ ਕਿ ਪਰਿਵਾਰ ਨੂੰ ਗੱਜਣ ਸਿੰਘ ਦੀ ਸ਼ਹਾਦਤ ਦੀ ਖ਼ਬਰ ਮਿਲ ਗਈ।

-PTCNews

Related Post