ਸ਼ਹੀਦ ਸੂਬੇਦਾਰ ਰਾਜੇਸ਼ ਕੁਮਾਰ ਨੂੰ ਨਮ ਅੱਖਾਂ ਨਾਲ ਵਿਦਾਈ, ਸੈਂਕੜੇ ਲੋਕਾਂ ਨੇ ਦਿੱਤੀ ਸ਼ਰਧਾਂਜਲੀ

By  Shanker Badra September 3rd 2020 04:25 PM

ਸ਼ਹੀਦ ਸੂਬੇਦਾਰ ਰਾਜੇਸ਼ ਕੁਮਾਰ ਨੂੰ ਨਮ ਅੱਖਾਂ ਨਾਲ ਵਿਦਾਈ, ਸੈਂਕੜੇ ਲੋਕਾਂ ਨੇ ਦਿੱਤੀ ਸ਼ਰਧਾਂਜਲੀ: ਮੁਕੇਰੀਆਂ : ਜ਼ਿਲ੍ਹਾ ਹੁਸ਼ਿਆਰਪੁਰ ਸਥਿਤ ਭੰਗਾਲਾ ਦੇ ਪਿੰਡ ਕਲੀਚਪੁਰ ਕੋਲਤਾ ਦਾ ਸੂਬੇਦਾਰ ਰਾਜੇਸ਼ ਕੁਮਾਰ ਰਾਜੌਰੀ (ਜੰਮੂ ਕਸ਼ਮੀਰ) ਵਿਖੇ ਡਿਊਟੀ ਦੌਰਾਨ ਪਾਕਿਸਤਾਨ ਵੱਲੋਂ ਹੋਈ ਗੋਲੀਬਾਰੀ ਦੌਰਾਨ ਸ਼ਹੀਦ ਹੋ ਗਿਆ ਸੀ। ਰਾਜੇਸ਼ ਕੁਮਾਰ ਦੀ ਮ੍ਰਿਤਕ ਦੇਹ ਫ਼ੌਜ ਵੱਲੋਂ ਪੂਰੇ ਮਾਣ-ਸਨਮਾਣ ਨਾਲ ਕਲੀਚਪੁਰ ਕੋਲਤੇ ਵਿਖੇ ਲਿਆਂਦੀ ਗਈ ਹੈ। [caption id="attachment_428214" align="aligncenter" width="300"] ਸ਼ਹੀਦ ਸੂਬੇਦਾਰ ਰਾਜੇਸ਼ ਕੁਮਾਰ ਨੂੰ ਨਮ ਅੱਖਾਂ ਨਾਲ ਵਿਦਾਈ, ਸੈਂਕੜੇ ਲੋਕਾਂ ਨੇ ਦਿੱਤੀ ਸ਼ਰਧਾਂਜਲੀ[/caption] ਇਸ ਦੌਰਾਨ ਸ਼ਹੀਦ ਸੂਬੇਦਾਰ ਰਾਜੇਸ਼ ਕੁਮਾਰ ਨੂੰ ਨਮ ਅੱਖਾਂ ਨਾਲ ਵਿਦਾਈ ਦਿੱਤੀ ਜਾ ਰਹੀ ਹੈ। ਇਸ ਮੌਕੇ ਇਲਾਕੇ ਦੇ ਸਿਆਸੀ ਆਗੂਆਂ ਤੇ ਪ੍ਰਸ਼ਾਸਨ ਨੇ ਸ਼ਹੀਦ ਸੂਬੇਦਾਰ ਰਾਜੇਸ਼ ਕੁਮਾਰ ਨੂੰ ਸ਼ਰਧਾਂਜਲੀ ਦਿੱਤੀ ਹੈ। ਸ਼ਹੀਦ ਸੂਬੇਦਾਰ ਦਾ ਥੋੜੀ ਦੇਰ 'ਚ ਅੰਤਿਮ ਸਰਕਾਰ ਹੋਵੇਗਾ। ਇਸ ਦੌਰਾਨ ਹਰ ਇਨਸਾਨ ਦੀਆਂ ਅੱਖਾਂ ਨਮ ਸਨ। [caption id="attachment_428215" align="aligncenter" width="300"] ਸ਼ਹੀਦ ਸੂਬੇਦਾਰ ਰਾਜੇਸ਼ ਕੁਮਾਰ ਨੂੰ ਨਮ ਅੱਖਾਂ ਨਾਲ ਵਿਦਾਈ, ਸੈਂਕੜੇ ਲੋਕਾਂ ਨੇ ਦਿੱਤੀ ਸ਼ਰਧਾਂਜਲੀ[/caption] ਮਿਲੀ ਜਾਣਕਾਰੀ ਮੁਤਾਬਕ ਉੁੱਪ-ਮੰਡਲ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕਲੀਚਪੁਰ ਕਲੋਤਾ ਦੇ ਸੂਬੇਦਾਰ ਰਾਜੇਸ਼ ਕੁਮਾਰ ਪੁੱਤਰ ਰਾਮ ਚੰਦ 41 ਸਾਲਾ ਦੇ ਸਨ। ਉਹ ਜੰਮੂ ਕਸ਼ਮੀਰ ਦੇ ਸੈਕਟਰ ਰਾਜੌਰੀ 'ਚ ਪਾਕਿਸਤਾਨ ਨਾਲ ਹੋਈ ਕਰਾਸ ਫਾਈਰਿੰਗ 'ਚ ਬਹਾਦਰੀ ਦਿਖਾਉਦਿਅਆਂ ਸ਼ਹਾਦਤ ਦਾ ਜਾਮ ਪੀ ਗਏ ਹਨ। ਰਾਜੇਸ਼ ਕੁਮਾਰ ਦੇ ਪੇਟ ਅਤੇ ਗਲੇ ’ਚ ਗੋਲੀਆਂ ਵੱਜੀਆਂ ਸਨ, ਜਿਸ ਨੂੰ ਜ਼ਖ਼ਮੀ ਹੋਣ ਉਪਰੰਤ ਹਸਪਤਾਲ ਲਿਜਾਇਆ ਗਿਆ ਸੀ ਅਤੇ ਇਥੇ ਡਾਕਟਰਾਂ ਨੇ ਉਸ ਨੂੰ ਸ਼ਹੀਦ ਕਰਾਰ ਦਿੱਤਾ ਸੀ। ਸ਼ਹੀਦ ਦੀ 13 ਸਾਲਾ ਲੜਕੀ ਰੀਆ ਅਤੇ 11 ਸਾਲਾ ਲੜਕਾ ਜਤਿਨ ਦਾ ਵੀ ਰੋ-ਰੋ ਕੇ ਪੂਰਾ ਹਾਲ ਹੈ ਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। -PTCNews

Related Post