Shaktimaan : ਇਹ ਟੀਵੀ ਐਕਟਰ ਬਣ ਸਕਦਾ ਹੈ ਨਵੇਂ ਜ਼ਮਾਨੇ ਦਾ 'ਸ਼ਕਤੀਮਾਨ'!

By  Manu Gill February 22nd 2022 02:52 PM -- Updated: February 22nd 2022 02:55 PM

ਨਵੀਂ ਦਿੱਲੀ: 90 ਦੇ ਦਹਾਕੇ ਦਾ ਸਭ ਤੋਂ ਵੱਡੇ ਅਤੇ ਸਭ ਦੇ ਪਸੰਦੀਦਾ ਸੁਪਰਹੀਰੋ 'ਸ਼ਕਤੀਮਾਨ' (Shaktimaan)ਸਾਡੇ ਸਭ ਦਾ ਮਨੋਰੰਜਨ ਕਰਨ ਅਤੇ ਬਚਪਨ ਦੀਆਂ ਯਾਦਾਂ ਨੂੰ ਤਾਜਾ ਕਾਰਨ ਇੱਕ ਵਾਰ ਫਿਰ ਤੋਂ ਵਾਪਸੀ ਕਰ ਰਿਹਾ ਹੈ। ਜਿਸ ਦਾ ਟੀਜ਼ਰ ਪਹਿਲਾਂ ਹੀ ਸਾਹਮਣੇ ਆ ਚੁੱਕਾ ਹੈ, ਹੁਣ ਪ੍ਰਸ਼ੰਸਕ ਨੂੰ ਇਸ ਦੇ ਟ੍ਰੇਲਰ ਦਾ ਇੰਤਜ਼ਾਰ ਹੈ ਪਰ ਸਭ ਤੋਂ ਵੱਧ, ਜਿਸ ਨੂੰ ਜਾਣਨ ਵਿੱਚ ਲੋਕ ਦਿਲਚਸਪੀ ਰੱਖਦੇ ਹਨ ਕਿ ਇਸ ਬਾਰ ਮੁੱਖ ਕਿਰਦਾਰ ਵਿੱਚ ਕੌਣ ਹੋਵੇਗਾ।
ਇਹ-ਅਦਾਕਾਰ-ਨਿਭਾਏਗਾ-'Shaktiman-'-ਦਾ-ਕਿਰਦਾਰ
ਹੁਣ ਸਭ ਇਹ ਜਾਨਣਾ ਚੁੰਹਦੇ ਹਨ ਕਿ ਆਖਿਰਕਾਰ 'ਸ਼ਕਤੀਮਾਨ' (Shaktimaan) ਵਿੱਚ ਮੁੱਖ ਭੂਮਿਕਾ ਕੌਣ ਨਿਭਾਏਗਾ। ਜਿਸ ਦੇ ਸਬੰਧ ਵਿੱਚ ਟੀਵੀ ਦੇ 'ਸ਼ਕਤੀਮਾਨ' (Shaktimaan) ਯਾਨੀ ਮੁਕੇਸ਼ ਖੰਨਾ (Mukesh Khanna) ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਮੁਕੇਸ਼ ਖੰਨਾ ਮਸ਼ਹੂਰ ਟੀਵੀ ਐਕਟਰ ਨਕੁਲ ਮਹਿਤਾ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮੁਕੇਸ਼ ਖੰਨਾ ਨਕੁਲ ਮਹਿਤਾ 'ਸ਼ਕਤੀਮਾਨ' ਬਣਾਉਣ ਜਾ ਰਹੇ ਹਨ। ਦੱਸ ਦੇਈਏ ਕਿ ਨਕੁਲ ਮਹਿਤਾ ਨੂੰ ਟੀਵੀ ਜਗਤ ਦਾ ਰਿਤਿਕ ਰੋਸ਼ਨ ਕਿਹਾ ਜਾਂਦਾ ਹੈ।
ਇਹ-ਅਦਾਕਾਰ-ਨਿਭਾਏਗਾ-'Shaktiman-'-ਦਾ-ਕਿਰਦਾਰ
'ਸ਼ਕਤੀਮਾਨ' (Shaktimaan) ਦੇ ਕਿਰਦਾਰ 'ਤੇ ਫਿਲਮ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਇਸ ਫਿਲਮ ਦੇ ਤਿੰਨ ਭਾਗਾਂ ਬਣਾਏ ਜਾਣਗੇ। ਇਹ ਫਿਲਮ ਸੋਨੀ ਪਿਕਚਰਜ਼ ਦੁਆਰਾ ਰਿਲੀਜ਼ ਕੀਤੀ ਜਾਣੀ ਹੈ। ਹਾਲ ਹੀ 'ਚ ਫਿਲਮ ਦਾ ਟੀਜ਼ਰ ਸਾਹਮਣੇ ਆਇਆ ਹੈ। ਇਸ ਟੀਜ਼ਰ 'ਚ ਮੁੰਬਈ 'ਤੇ ਸ਼ੈਤਾਨ ਦਾ ਪਰਛਾਵਾਂ ਦਿਖਾਇਆ ਗਿਆ ਹੈ। ਇਸ ਦੇ ਨਾਲ ਹੀ ਸ਼ਕਤੀਮਾਨ ਦੇ ਗ੍ਰਾਫਿਕਸ ਵਿੱਚ ਐਨੀਮੇਟੇਜ ਡਰੈੱਸ ਅਤੇ ਗੰਗਾਧਰ (Gangadhar) ਦੀ ਐਨਕ ਵੀ ਦਿਖਾਈ ਗਈ ਹੈ।
ਵੀਡੀਓ ਕਰੈਡਿਟ : Sony Pictures Films India
ਕਿਹਾ ਜਾ ਰਿਹਾ ਹੈ ਕਿ ਨਕੁਲ ਮਹਿਤਾ(Nakul Mehta) ਇੱਕ ਮਸ਼ਹੂਰ ਟੀਵੀ ਅਭਿਨੇਤਾ ਹੈ, ਜੋ 'ਪਿਆਰ ਕਾ ਦਰਦ ਹੈ ਮੀਠਾ ਮੀਠਾ ਪਿਆਰਾ ਪਿਆਰਾ' ਵਿੱਚ ਆਦਿਤਿਆ ਕੁਮਾਰ ਦਾ ਮੁੱਖ ਕਿਰਦਾਰ ਨਿਭਾਉਣ ਲਈ ਜਾਣਿਆ ਜਾਂਦਾ ਹੈ 'ਸ਼ਕਤੀਮਾਨ' ਮੁੱਖ ਭੂਮਿਕਾ ਨਿਭਾਅ ਸਕਦੇ ਹਨ। ਇਸ ਤੋਂ ਇਲਾਵਾ ਉਹ ਸਟਾਰ ਪਲੱਸ ਦੇ ਸੀਰੀਅਲ 'ਇਸ਼ਕਬਾਜ਼' 'ਚ ਸ਼ਿਵਾਏ ਸਿੰਘ ਓਬਰਾਏ ਨਾਂ ਦਾ ਮੁੱਖ ਕਿਰਦਾਰ ਵੀ ਨਿਭਾਅ ਚੁੱਕੇ ਹਨ। ਇਨ੍ਹੀਂ ਦਿਨੀਂ ਨਕੁਲ ਮਹਿਤਾ ਅਦਾਕਾਰਾ ਦਿਸ਼ਾ ਪਰਮਾਰ ਨਾਲ 'ਬੜੇ ਅੱਛੇ ਲਗਤੇ ਹੈਂ 2' 'ਚ ਨਜ਼ਰ ਆ ਰਹੇ ਹਨ।
ਇਹ-ਅਦਾਕਾਰ-ਨਿਭਾਏਗਾ-'Shaktiman-'-ਦਾ-ਕਿਰਦਾਰ
ਇਸ ਫਿਲਮ 'ਚ ਮੁੱਖ ਭੂਮਿਕਾ ਕੌਣ ਨਿਭਾਏਗਾ ਇਸ ਨੂੰ ਲੈ ਕੇ ਅਜੇ ਬਹਿਸ ਚੱਲ ਰਹੀ ਹੈ। ਪ੍ਰਸ਼ੰਸਕ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹਨ ਕਿ ਨਵੇਂ ਦੌਰ ਦਾ 'ਸ਼ਕਤੀਮਾਨ' ਕੌਣ ਬਣੇਗਾ। ਸਿਰਫ ਸ਼ਕਤੀਮਾਨ ਹੀ ਨਹੀਂ, 'ਗੀਤਾ ਵਿਸ਼ਵਾਸ' (Geeta Vishwas), 'ਸ਼ਲਾਕਾ' (Shalaaka) ਅਤੇ 'ਕਿਲਵਿਸ਼' (Kilvish) ਵਰਗੇ ਕਿਰਦਾਰ ਇਸ ਫਿਲਮ ਦੀ ਜਾਨ ਬਣਨ ਵਾਲੇ ਹਨ। ਹਾਲਾਂਕਿ ਟੀਜ਼ਰ ਨੂੰ ਦੇਖ ਕੇ ਲੱਗਦਾ ਹੈ ਕਿ ਸ਼ਕਤੀਮਾਨ ਨੂੰ ਅੱਜ ਦੇ ਦੌਰ ਦੇ ਮੁਤਾਬਕ ਢਾਲਿਆ ਜਾਵੇਗਾ ਅਤੇ ਇਹ ਫਿਲਮ ਕਾਫੀ ਐਡਵਾਂਸ ਅਤੇ ਦਿਲਚਸਪ ਹੋਣ ਵਾਲੀ ਹੈ।
-PTC News

Related Post