ਪੰਜਾਬੀ ਗਾਇਕ ਸ਼ੈਰੀ ਮਾਨ ਬਣੇ ਇਸ ਮੁਹਿੰਮ ਲਈ ਬ੍ਰਾਂਡ ਅੰਬੈਡਸਰ!

By  Joshi November 26th 2017 11:13 AM -- Updated: November 26th 2017 11:14 AM

ਲੇਜਰ ਵੈਲੀ 'ਚ ਚੰਡੀਗੜ੍ਹ ਕਾਰਨੀਵਾਲ-2017 ਸ਼ੁਰੂ ਹੋਣ ਦੇ ਦੂਜੇ ਦਿਨ ਮਿਊਂਸੀਪਲ ਕਾਰਪੋਰੇਸ਼ਨ ਚੰਡੀਗੜ੍ਹ ਵੱਲੋਂ ਪੰਜਾਬੀ ਗਾਇਕ ਸ਼ੈਰੀ ਮਾਨ ਨੂੰ ਇੱਕ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਹਨਾਂ ਨੇ ਮਾਨ ਨੂੰ 'ਸਵੱਛ ਭਾਰਤ ਮੁਹਿੰਮ' ਚੰਡੀਗੜ੍ਹ ਲਈ ਬ੍ਰਾਂਡ ਅੰਬੈਡਸਰ ਐਕਾਨ ਦਿੱਤਾ ਹੈ ਅਤੇ ਕੱਲ ਸ਼ਾਮ ਸ਼੍ਰੀ ਜਤਿੰਦਰ ਯਾਦਵ, ਆਈ. ਏ. ਐੱਸ. ਕਮਿਸ਼ਨਰ, ਐੱਮ. ਸੀ. ਸੀ., ਵੱਲੋਂ 'ਸਵੱਛ ਅੰਬੈਸਡਰ ਐਗਰੀਮੈਂਟ' ਦੀ ਚਿੱਠੀ 'ਤੇ ਹਸਤਾਖਰ ਵੀ ਕਰ ਦਿੱਤੇ ਗਏ ਹਨ। ਪੰਜਾਬੀ ਗਾਇਕ ਸ਼ੈਰੀ ਮਾਨ ਬਣੇ ਇਸ ਮੁਹਿੰਮ ਲਈ ਬ੍ਰਾਂਡ ਅੰਬੈਡਸਰ!ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਸਮਝਦਿਆਂ ਸ਼ੈਰੀ ਮਾਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਓ ਮਿਲ ਕੇ ਇਸ ਸ਼ਹਿਰ ਨੂੰ ਸਾਫ ਸੁਥਰਾ ਰੱਖਣ 'ਚ ਮਦਦ ਕਰੀਏ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 'Swachhata MoHUA' ਐਪਲੀਕੇਸ਼ਨ ਨੂੰ ਡਾਊਨਲੋਡ ਕਰ ਸਕਦੇ ਹਨ, ਜਿਸ 'ਤੇ ਬਾਅਦ 'ਚ  ਇਸ ਸੰਬੰਧੀ ਵੋਟਾਂ ਅਤੇ ਸ਼ਿਕਾਇਤਾਂ ਪਾਉਣ ਦੀ ਸੁਵਿਦਾ ਹੋਵੇਗੀ। ਉਹਨਾਂ ਕਿਹਾ ਕਿ ਇਸ ਸ਼ਹਿਰ ਦਾ ਤਾਂ ਨਾਮ ਹੀ ਸਿਟੀ ਬਿਊਟੀਫੁੱੱਲ ਹੈ, ਸੋ ਇਸਨੂੰ ਗੰਦਾ ਕਰਨਾ ਇਸਦੇ ਨਾਮ ਨਾਲ ਹੀ ਨਾਇਨਸਾਫੀ ਹੋਵੇਗੀ। ਪੰਜਾਬੀ ਗਾਇਕ ਸ਼ੈਰੀ ਮਾਨ ਬਣੇ ਇਸ ਮੁਹਿੰਮ ਲਈ ਬ੍ਰਾਂਡ ਅੰਬੈਡਸਰ!ਇਸ ਤੋਂ ਇਲਾਵਾ ਸ਼ੈਰੀ ਮਾਨ ਵੱਲੋਂ ਪ੍ਰੋਗਰਾਮ ਦੌਰਾਨ 'ਸਵੱਛ ਭਾਰਤ ਮੁਹਿੰਮ' ਨਾਲ ਸਬੰਧਿਤ ਇਕ ਆਡੀਓ ਮੈਸੇਜ ਰਿਕਾਰਡ ਕੀਤਾ ਗਿਆ, ਜਿਸ ਨੂੰ ਅਲੱਗ ਅਲੱਗ ਜ਼ਰੀਏ ਜਿਵੇਂ ਕਿ ਸੜਕਾਂ 'ਤੇ ਲੱਗੀਆਂ ਐੱਲ. ਈ. ਡੀ. ਸਕ੍ਰੀਨਾਂ, ਸਿਨੇਮਾ ਘਰਾਂ ਅਤੇ ਸੋਸ਼ਲ ਮੀਡੀਆ ਆਦਿ ਰਾਹੀਂ ਲੋਕਾਂ ਤੱਕ ਪਹੁੰਚਾਇਆ ਜਾਵੇਗਾ। —PTC News

Related Post