ਸ਼ਿਮਲਾ 'ਚ ਅਗਸਤ ਮਹੀਨੇ ਦੌਰਾਨ 117 ਵਰ੍ਹਿਆਂ ਦਾ ਟੁੱਟਿਆ ਰਿਕਾਰਡ, ਸਭ ਤੋਂ ਵੱਧ ਪਿਆ ਮੀਂਹ : ਐੱਮ.ਈ.ਟੀ 

By  Joshi August 14th 2018 08:43 AM

Shimla receives highest rains in 117 yrs: MeT: ਸ਼ਿਮਲਾ 'ਚ ਅਗਸਤ ਮਹੀਨੇ ਦੌਰਾਨ 117 ਵਰ੍ਹਿਆਂ ਦਾ ਟੁੱਟਿਆ ਰਿਕਾਰਡ, ਸਭ ਤੋਂ ਵੱਧ ਪਿਆ ਮੀਂਹ : ਐੱਮ.ਈ.ਟੀ ਮੌਸਮ ਵਿਭਾਗ ਮੁਤਾਬਕ, ਸ਼ਿਮਲਾ 'ਚ ਇਸ ਸਾਲ ਗਰਮੀਆਂ ਦੌਰਾਨ 117 ਸਾਲਾਂ ਵਿੱਚ ਸਭ ਤੋਂ ਵੱਧ ਬਾਰਸ਼ ਹੋਈ। ਮੌਸਮ ਵਿਭਾਗ (ਐੱਮ.ਈ.ਟੀ ) ਵਿਭਾਗ ਦੇ ਅੰਕੜਿਆਂ ਅਨੁਸਾਰ 1901 ਵਿਚ ਅਗਸਤ ਵਿਚ ਇਕ ਦਿਨ ਵਿਚ 277 ਐਮਐਮ ਬਾਰਸ਼ ਦਰਜ ਕੀਤੀ ਗਈ ਸੀ। ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਪੀ.ਟੀ.ਆਈ. ਨੂੰ ਦੱਸਿਆ ਕਿ ਦੂਜਾ ਸਭ ਤੋਂ ਵੱਧ ਮੀਂਹ 17 ਅਗਸਤ ਨੂੰ ਸਵੇਰੇ 8.30 ਵਜੇ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਵਿਚ 13 ਅਗਸਤ ਨੂੰ 73.8 ਮਿਲੀਮੀਟਰ ਵਰਖਾ ਹੋਈ, ਜੋ ਸੱਤ ਸਾਲਾਂ ਵਿਚ ਸੱਭ ਤੋਂ ਵੱਧ ਹੈ। 2011 ਵਿੱਚ ਉਸੇ ਦਿਨ ਦੇ ਸਭ ਤੋਂ ਵੱਧ ਮੀਂਹ 75 ਮਿਲੀਮੀਟਰ ਦਰਜ ਕੀਤਾ ਗਿਆ ਸੀ। ਪੂਰੇ ਰਾਜ ਵਿੱਚ, 24 ਘੰਟੇ ਵਿੱਚ ਸਵੇਰੇ 8.30 ਵਜੇ 73.8 ਮਿਲੀਮੀਟਰ ਦੀ ਬਾਰਿਸ਼ ਦਰਜ ਕੀਤੀ ਗਈ ਜੋ ਕਿ ਆਮ ਨਾਲੋਂ ਪੰਜ ਗੁਣਾ ਜਿਆਦਾ ਹੈ। —PTC News

Related Post