ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਮੁਲਜ਼ਾਮ ਵਿੰਗ ਵਿੱਚ ਅਹਿਮ ਨਿਯੁਕਤੀਆਂ ਕਰਕੇ ਵਿਭਾਗਾਂ ਮੁਤਾਬਕ ਤਾਲਮੇਲ ਕਰਨ ਲਈ ਵੰਡ

By  Jashan A March 27th 2019 03:44 PM

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਮੁਲਜ਼ਾਮ ਵਿੰਗ ਵਿੱਚ ਅਹਿਮ ਨਿਯੁਕਤੀਆਂ ਕਰਕੇ ਵਿਭਾਗਾਂ ਮੁਤਾਬਕ ਤਾਲਮੇਲ ਕਰਨ ਲਈ ਵੰਡ,ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿਕੰਦਰ ਸਿੰਘ ਮਲੂਕਾ, ਚਰਨਜੀਤ ਸਿੰਘ ਬਰਾੜ ਅਤੇ ਪੰਜਾਬ ਮੁਲਾਜ਼ਮ ਵਿੰਗ ਦੇ ਪ੍ਰਧਾਨ ਕਰਮਜੀਤ ਸਿੰਘ ਭਗੜਾਣਾ ਨਾਲ ਸਲਾਹ ਮਸ਼ਵਰੇ ਕਰਕੇ ਮੁਲਾਜ਼ਮ ਵਿੰਗ ਢਾਂਚੇ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਦੱਸਿਆ ਕਿ ਕਾਫੀ ਵਿਚਾਰ ਵਟਾਂਦਰੇ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਵਿਭਾਗਾਂ ਵਾਈਜ਼ ਮੁਲਾਜ਼ਮਾਂ ਦੀਆਂ ਵੱਖ-ਵੱਖ ਜਥੇਬੰਦੀਆਂ ਨਾਲ ਤਾਲਮੇਲ ਕਰਨ ਲਈ ਮੁਲਾਜ਼ਮ ਵਿੰਗ ਵਿੱਚ ਨਿਯੁਕਤੀਆ ਕੀਤੀਆਂ ਗਈਆ ਹਨ। ਸਾਰੇ ਵਿਭਾਗਾਂ ਵਿੱਚ ਕੰਮ ਕਰਦਿਆਂ ਵੱਖ-ਵੱਖ ਜਥੇਬੰਦੀਆ ਨੂੰ ਬੇਨਤੀ ਹੈ ਕਿ ਕਾਂਗਰਸ ਸਰਕਾਰ ਦੇ ਜਬਰ ਦੇ ਖਿਲਾਫ ਲੜਨ ਲਈ ਸਾਰੇ ਇਕੱਠੇ ਹੋਵੋ ਤੇ ਤਾਲਮੇਲ ਲਈ ਮੁਲਾਜ਼ਮ ਵਿੰਗ ਦੇ ਪ੍ਰਧਾਨ ਅਤੇ ਤੁਹਾਡੇ ਵਿਭਾਗ ਨਾਲ ਸਬੰਧਤ ਨਿਯੁਕਤ ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ ਜਾ ਜਨਰਲ ਸਕੱਤਰ ਨਾਲ ਤਾਲਮੇਲ ਕੀਤਾ ਜਾਵੇ। ਉਹਨਾਂ ਨੇ ਨਾਲ ਜੱਥੇਬੰਦੀ ਜਾਰੀ ਕਰਦਿਆ ਦੱਸਿਆ ਕਿ ਇੰਦਰਜੀਤ ਸਿੰਘ ਸ਼ਰਮਾ ਹੋਣਗੇ ਮੁਲਾਜ਼ਮ ਵਿੰਗ ਦੇ ਸਰਪ੍ਰਸਤ ਅਤੇ ਪੰਜਾਬ ਰੋਡਵੇਜ਼ ਵਿਭਾਗ ਲਈ ਸਤਬੀਰ ਸਿੰਘ ਖਟੜਾ ਸੀਨੀਅਰ ਮੀਤ ਪ੍ਰਧਾਨ, ਗੁਰਮੇਲ ਸਿੰਘ ਮੋਗਾ ਮੀਤ ਪ੍ਰਧਾਨ ਅਤੇ ਸਲਵਿੰਦਰ ਸਿੰਘ ਬਾਗੜੀਆ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਤਰਾਂ ਪੀ.ਆਰ.ਟੀ.ਸੀ ਵਿਭਾਗ ਲਈ ਜਗਤਾਰ ਸਿੰਘ ਪੰਧੇਰ ਸੀਨੀਅਰ ਮੀਤ ਪ੍ਰਧਾਨ, ਰਣਜੀਤ ਸਿੰਘ ਸਿੱਧੂ ਉਰਫ ਰਾਣਾ ਮੀਤ ਪ੍ਰਧਾਨ ਅਤੇ ਜਰਨੈਲ ਸਿੰਘ ਜਨਰਲ ਸਕੱਤਰ ਨਿਯੁਕਤ ਕੀਤਾ। ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵਿਭਾਗ ਲਈ ਸ. ਭਜਨ ਸਿੰਘ ਖੋਖਰ ਸੀਨੀਅਰ ਮੀਤ ਪ੍ਰਧਾਨ ਅਤੇ ਸੁਸੀਲ ਚੋਪੜਾ ਜਨਰਲ ਸਕੱਤਰ ਨਿਯੁਕਤ ਕੀਤਾ। ਹੋਰ ਪੜ੍ਹੋ:ਸ਼੍ਰੋਮਣੀ ਅਕਾਲੀ ਦਲ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾਉਣ ਲਈ ਜ਼ਿਲ੍ਹਾ ਪੱਧਰੀ ਭਰਵੇਂ ਰੋਸ ਮੁਜਾਹਰੇ ਸਿੰਚਾਈ ਵਿਭਾਗ ਲਈ ਵਿੱਚ ਸ. ਰਵਿੰਦਰ ਸਿੰਘ ਜੱਗਾ ਰਣਜੀਤ ਸਾਗਰ ਡੈਮ ਨੂੰ ਸੀਨੀਅਰ ਮੀਤ ਪ੍ਰਧਾਨ ਹੋਣਗੇ ਅਤੇ ਪੰਜਾਬ ਅਰਬਨ ਸਟੇਟ ਡਿਵੈਲਪਮੈਂਟ ਅਥਾਰਟੀ ਲਈ ਮਹਿੰਦਰ ਸਿੰਘ ਮਲੋਆ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਸੁਰਜੀਤ ਸਿੰਘ ਸੈਣੀ ਜਨਰਲ ਸਕੱਤਰ ਅਤੇ ਸ਼੍ਰੀ ਅਵਿਨਾਸ਼ ਕੁਮਾਰ ਮੁਨਸੀ ਨੂੰ ਸੰਯੁਕਤ ਸਕੱਤਰ ਪੰਜਾਬ ਟੂਰਿਜਮ ਤੇ ਪੁਰਾਤਤਵ ਵਿਭਾਗ ਲਈ ਨਿਯੁਕਤ ਨਿਯੁਕਤ ਕੀਤਾ ਹੈ। ਹੈਲਥ ਵਿਭਾਗ ਲਈ ਦਰਸ਼ਨ ਸਿੰਘ ਬਜਾਜ ਮੀਤ ਪ੍ਰਧਾਨ ਅਤੇ ਬੀਬੀ ਸਤਵੰਤ ਕੌਰ ਜੋਹਲ ਜਨਰਲ ਸਕੱਤਰ ਨਿਯੁਕਤ ਕੀਤੇ। ਇਸੇ ਨਾਲ ਹੀ ਪੰਜਾਬ ਰਾਜ ਬਿਜਲੀ ਬੋਰਡ ਵਿਭਾਗ ਲਈ ਬਲਦੇਵ ਸਿੰਘ ਸੇਖੋਂ ਸੀਨੀਅਰ ਮੀਤ ਪ੍ਰਧਾਨ, ਬਿੱਕਰ ਸਿੰਘ ਮਘਾਣੀਆ ਮੀਤ ਪ੍ਰਧਾਨ ਅਤੇ ਅਮਰਜੀਤ ਸਿੰਘ ਜਨਰਲ ਸਕੱਤਰ ਨਿਯੁਕਤ ਕੀਤੇ ਤੇ ਪਸ਼ੂ ਪਾਲਣ ਵਿਭਾਗ ਲਈ ਜਗਤਾਰ ਸਿੰਘ ਸੀਨੀਅਰ ਮੀਤ ਪ੍ਰਧਾਨ ਅਤੇ ਮੰਗਲ ਸਿੰਘ ਬਾਜੇਵਾਲ ਜਨਰਲ ਨੂੰ ਨਿਯੁਕਤ ਕੀਤਾ ਹੈ। ਇਸੇ ਤਰ੍ਹਾ ਸਿੱਖਿਆ ਵਿਭਾਗ ਲਈ ਵਿੱਚ ਈਸ਼ਰ ਸਿੰਘ ਮੰਝਪੁਰ ਸੀਨੀਅਰ ਮੀਤ ਪ੍ਰਧਾਨ, ਚਰਨ ਸਿੰਘ ਜਵੰਧਾ ਮੀਤ ਪ੍ਰਧਾਨ ਅਤੇ ਗੁਰਮੀਤ ਸਿੰਘ ਮੋਹੀ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਅਤੇ ਪੀ.ਡਬਲਯੂ.ਡੀ. ਵਿਭਾਗ ਲਈ ਵਿੱਚ ਸ. ਮਲਕੀਤ ਸਿੰਘ ਰੈਲੋ ਸੀਨੀਅਰ ਮੀਤ ਪ੍ਰਧਾਨ ਅਤੇ ਸੁਖਲਾਲ ਸਿੰਘ ਲਾਲੀ ਜਨਰਲ ਸਕੱਤਰ ਨਿਯਕਤ ਕੀਤੇ ਅਤੇ ਮੁਲਾਜ਼ਮ ਵਿੰਗ ਦੇ ਦਫਤਰ ਸਕੱਤਰ ਸੁਰਜੀਤ ਸਿੰਘ ਸੈਣੀ ਹੋਣਗੇ।ਉਹਨਾਂ ਨੇ ਨਾਲ ਹੀ ਦੱਸਿਆ ਕਿ ਵੱਖ-ਵੱਖ ਗਰੁੱਪਾਂ ਨਾਲ ਤਾਲਮੇਲ ਕਰਕੇ ਪੰਜਾਬ ਲੈਵਲ ਦੀਆਂ ਹੋਰ ਨਿਯੁਕਤੀਆਂ ਅਤੇ ਜਿਲਿਆਂ ਦੀਆਂ ਨਿਯੁਕਤੀਆਂ ਵੀ ਜਲਦੀ ਕੀਤੀ ਜਾਣਗੀਆ। -PTC News

Related Post