ਸੁਖਬੀਰ ਸਿੰਘ ਬਾਦਲ ਨੇ ਲੌਸ ਏਂਜਲਸ ਦੇ ਗੁਰਦੁਆਰਾ ਸਾਹਿਬ ਵਿਖੇ ਲਿਖੇ ਗਏ ਧਮਕੀ ਭਰੇ ਸੰਦੇਸ਼ਾਂ ਦੀ ਕੀਤੀ ਨਿਖੇਧੀ

By  Joshi September 7th 2017 02:23 PM -- Updated: September 7th 2017 02:31 PM

ਸ਼੍ਰੋਮਣੀ ਅਕਾਲੀ ਦਲ (ਸ਼੍ਰੋਮਣੀ ਅਕਾਲੀ ਦਲ) ਨੇ ਲੌਸ ਏਂਜਲਸ ਦੇ ਵਰਮੋਂਟ ਗੁਰਦੁਆਰੇ 'ਚ ਨਫਰਤ ਅਤੇ ਧਮਕੀ ਭਰੇ ਸੰਦੇਸ਼ਾਂ ਦੀ ਨਿੰਦਿਆ ਕੀਤੀ ਹੈ,  ਜਿਸ ਵਿਚ ਸਿੱਖਾਂ ਨੂੰ ਦਿੱਤੀਆਂ ਧਮਕੀਆਂ ਸ਼ਾਮਲ ਹਨ। ਉਹਨਾਂ ਨੇ ਭਾਰਤ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਸੁਸ਼ਮਾ ਸਵਰਾਜ ਜੀ ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਸਬੰਧਤ ਭਾਰਤੀ ਕੌਂਸਲੇਟ ਨੂੰ ਮਾਮਲੇ 'ਚ ਦਖਲਅੰਦਾਜ਼ੀ ਕਰਨ ਦੀ ਅਪੀਲ ਕੀਤੀ ਹੈ।

ਉਹਨਾਂ ਕਿਹਾ," ਮੈਂ ਅਪੀਲ ਕਰਦਾ ਹਾਂ ਕਿ ਅਤੇ ਗੁਰਦੁਆਰੇ ਦੀ ਮੌਜੂਦਾ ਸਥਿਤੀ ਦੇ ਹਾਲ ਦਾ ਮੁਲਾਂਕਣ ਕਰਨ ਲਈ ਉਥੇ ਕਿਸੇ ਨੂੰ ਭੇਜਿਆ ਜਾਵੇ, ਤਾਂ ਜੋ ਸਥਿਤੀ ਦਾ ਪਤਾ ਲੱਗ ਸਕੇ।"

Shiromani Akali Dal (SAD) condemns vandalism of the Vermont gurdwara in Los Angeles ਸ: ਬਾਦਲ ਨੇ ਭਾਰਤ ਸਰਕਾਰ ਨੂੰ ਵੀ ਬੇਨਤੀ ਕਰਦਆਿਂ ਕਿਹਾ ਕਿ ਅਮਰੀਕਨ ਭਾਈਚਾਰੇ ਨਾਲ ਤਾਲਮੇਲ ਕਰਕੇ ਸਿੱਖ ਧਰਮ ਅਤੇ ਸਭਿਆਚਾਰ ਬਾਰੇ ਵਧੇਰੇ ਜਾਗਰੂਕਤਾ ਪੈਦਾ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ। ਉਹਨਾਂ ਨੇ ਇਸ ਮੰਤਵ ਲਈ ਕੰਮ ਕਰਨ ਲਈ ਸ਼੍ਰੋਮਣੀ ਕਮੇਟੀ ਅਤੇ ਸਿੱਖ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਹੈ।

ਅਮਰੀਕੀ ਕੈਲੀਫੋਰਨੀਆ ਦੇ ਇਕ ਗੁਰਦੁਆਰਾ ਸਾਹਿਬ ਦੀਆਂ ਕੰਧਾਂ ਉੱਤੇ ਨਫ਼ਰਤ ਵਾਲੇ ਸੰਦੇਸ਼ ਲਿਖੇ ਗਏ ਸਨ।

ਇਹ ਘਟਨਾ ਲੌਸ ਐਂਜਲਸ ਦੇ ਵਰਮੋਂਟ ਗੁਰਦੁਆਰੇ ਵਿਚ ਹੋਈ ਸੀ।

ਇਕ ਗਵਾਹ ਨੇ ਘਟਨਾ ਬਾਰੇ ਗੱਲ ਕਰਦਿਆਂ ਦੱਸਿਆ,"ਮੈਂ ਕਿਹਾ ਕਿ ਮੈਂ ਪੁਲਿਸ ਨੂੰ ਬੁਲਾਉਣ ਜਾ ਰਿਹਾ ਹਾਂ ਤਾਂ ਉਸਨੇ ਕਿਹਾ, ਮੈਂ ਤੁਹਾਡਾ ਗਲਾ ਕੱਟ ਦਿਆਂਗਾ"।

—PTC News

Related Post