ਖੇਤੀ ਕਾਨੂੰਨਾਂ ਖਿਲਾਫ਼ ਲਾਮਬੰਦ ਕਰੇਗਾ ਸ਼੍ਰੋਮਣੀ ਅਕਾਲੀ ਦਲ

By  Jagroop Kaur December 4th 2020 10:49 AM

ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਟੀਨ ਕਹਿਤੀ ਕਾਨੂੰਨ ਨੂੰ ਰੱਦ ਕਰਵਾਉਣ ਦੇਲਈ ਅੱਜ ਦੇਸ਼ ਦਾ ਅੰਨਦਾਤਾ ਦਿੱਲੀ ਦੀਆਂ ਸੜਕਾਂ 'ਤੇ ਹੈ , ਇਸ ਵਿਚ ਵੱਖ ਵੱਖ ਸੂਬਿਆਂ ਦੇ ਕਿਸਾਨ ਦਿਲੀ ਪਹੁੰਚੇ ਹੋਏ ਹਨ। ਉਥੇ ਹੀ ਇਸ ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਲਈ ਕਿਸਾਨ ਆਗੂ ਕੇਂਦਰ ਨਾਲ ਮੀਟਿੰਗ ਕਰ ਰਿਹਾ ਹੈ , ਜਿਥੇ ਪਿਛਲੀਆਂ ਦੋ ਮੀਟਿੰਗ ਬੇਸਿੱਟਾ ਰਹੀਆਂ ਉਥੇ ਹੀ ਹੁਣ 5 ਦਸੰਬਰ ਨੂੰ ਕਿਸਾਨ ਆਗੂਆਂ ਦੀ ਇਕ ਹੋਰ ਬੈਠਕ ਬੁਲਾਈ ਗਈ ਹੈ , ਜੋ ਕਿ ਦਿੱਲੀ ਦੇ ਵਿਗਿਆਨ ਭਵਨ 'ਚ ਰੱਖੀ ਜਾਵੇਗੀ।

ਉਥੇ ਹੀ ਕਿਸਾਨੀ ਸੰਘਰਸ਼ ਨੂੰ ਸਫਲ ਬਣਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਵੀ ਮੋਢੇ ਨਾਲ ਮੋਢਾ ਜੋੜ ਕੇ ਕਿਸਾਨਾਂ ਦੇ ਹੱਕ ਚ ਖੜ੍ਹਾ ਹੈ ,ਇਸੇ ਤਹਿਤ ਸ਼੍ਰੋਣੀ ਅਕਾਲੀ ਦਲ ਵੱਲੋਂ ਇਕ ਵਫਦ ਅੱਜ ਪੱਛਮੀ ਬੰਗਾਲ ਦੀ ਮੁਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕਰਨ ਲਈ ਰਵਾਨਾ ਹੋਵੇਗਾ। ਤਾਂ ਜੋ ਦੇਸ਼ ਦੇ ਹਲਾਤਾਂ ਬਾਰੇ ਉਹਨਾਂ ਨੂੰ ਜਾਣੂ ਕਰਵਾਏਗਾ ਤੇ ਉਹਨਾਂ ਦੇ ਖਿਆਲਾਂ ਨੂੰ ਜਾਂਦੇ ਹੋਏ ਪਾਰਟੀ 'ਚ ਏਕਤਾ ਬਣਾਵੇਗਾ।

Uddhav Thackeray calls on Mamata Banerjee

ਇਸ ਦੀ ਜਾਣਕਾਰੀ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਦਿੱਤੀ ਗਈ। ਉਹਨਾਂ ਕਿਹਾ ਕਿ ਇਹ ਸੰਘਰਸ਼ ਕਿਸਾਨਾਂ ਦਾ ਹੀ ਨਹੀਂ ਹੈ ਬਲਕਿ ਇਹ ਸੰਗ੍ਰਹਸ ਹੁਣ ਪੂਰੀ ਕੌਮ ਦਾ ਹੋ ਚੁੱਕਿਆ ਹੈ। ਚੰਦੂਮਾਜਰਾ ਵੱਲੋਂ ਕਿਹਾ ਗਿਆ ਕਿ ਇਹ ਮੀਟਿੰਗ 5 ਦਸੰਬਰ ਨੂੰ ਹੋਵੇਗੀ। ਇਸ ਦੌਰਾਨ ਉਹਨਾਂ ਦੱਸਿਆ ਕਿ ਹਮ ਖਿਆਲੀ ਪਾਰਟੀਆਂ ਨੂੰ ਇਕੱਠਾ ਕਰਕੇ ਸੰਘਰਸ਼ ਨੂੰ ਕਮਾਯਾਬ ਕੀਤਾ ਜਾਵੇਗਾ।

Why Punjab farmers' protest is not about Farm Bills

ਇਸ ਤੋਂ ਬਾਅਦ 6 ਦਸੰਬਰ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਕਿਹਾ ਆਗਿਆ ਹੈ ਕਿ ਵਿਰੋਧੀ ਧਿਰਾਂ ਨੂੰ ਖੇਤੀ ਕਾਨੂੰਨਾਂ ਖਿਲਾਫ਼ ਲਾਮਬੰਦ ਕਰੇਗਾ ਅਕਾਲੀ ਦਲ। ਇਸ ਦੇ ਨਾਲ ਹੀ ਸਮੂਹ ਸਿਆਸੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਜਾਵੇਗੀ , ਤਾ ਜੋ ਕਿਸਾਨੀ ਸੰਘਰਸ਼ ਨੂੰ ਕਾਮਯਾਬ ਬਣਾਇਆ ਜਾਵੇ।Will make all necessary arrangements for protesting farmers in Delhi, says  AAP | India News | Zee News

Related Post