ਭਾਈ ਗੋਬਿੰਦ ਸਿੰਘ ਲੌਂਗੋਵਾਲ 84 ਕਤਲੇਆਮ ਸੰਬੰਧੀ ਹੋਏ ਖੁਲਾਸੇ ਸੰਬੰਧੀ ਲਿਖਣਗੇ ਕੇਂਦਰ ਸਰਕਾਰ ਨੂੰ ਪੱਤਰ

By  Joshi February 5th 2018 04:33 PM

Shiromani Gurudwara Management Committee demands Tytler's arrest: ਜੇਕਰ ਹੁਣ ਵੀ ਸਰਕਾਰ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਕਰਦੀ ਤਾਂ ਕੌਮ ਦਾ ਵਿਸ਼ਵਾਸ ਨਿਆਂ ਪਾਲਿਕਾ ਤੋਂ ਉੱਠ ਜਾਵੇਗਾ - ਐਸ.ਜੀ.ਪੀ.ਸੀ

1984 ਦਾ ਉਹ ਦੌਰ ਜਦੋਂ ਦਿੱਲੀ ਵਿੱਚ ਕਈ ਬੇਦੋਸ਼ੇ ਸਿੱਖਾਂ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਉਹਨਾਂ ਦੇ ਪਰਿਵਾਰ ਅਜੇ ਵੀ ਇਨਸਾਫ ਲਈ ਦਰਦ ਦਰ ਭਟਕ ਰਹੇ ਹਨ।

ਇਸ ਮਾਮਲੇ 'ਚ ਇੱਕ ਵੱਡਾ ਖੁਲਾਸਾ ਉਦੋਂ ਹੋਇਆ, ਜਦੋਂ ਮਨਜੀਤ ਸਿੰਘ ਜੀ.ਕੇ ਵੱਲੋਂ ਜਗਦੀਸ਼ ਟਾਈਟਲਰ ਦਾ ਇੱਕ ਵੀਡੀਓ ਜਨਤਕ ਕੀਤਾ ਗਿਆ ਹੈ, ਜਿਸ 'ਚ ਉਸਨੇ ਆਪਣੇ ਮੂੰਹੋਂ 84 ਕਤਲੇਆਮ 'ਚ ਆਪਣੀ ਸ਼ਮੂਲੀਅਤ ਹੋਣ ਦੀ ਗੱਲ ਆਖੀ ਹੈ। ਸਮੁੱਚੀ ਸਿੱਖ ਕੌਮ ਵੱਲੋਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਰੰਤ ਟਾਈਟਲਰ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਹੁਣ ਵੀ ਉਸ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਸਿੱਖ ਕੌਮ ਦਾ ਵਿਸ਼ਵਾਸ ਨਿਆਂਪਾਲਿਕਾ ਤੋਂ ਉੱਠ ਜਾਵੇਗਾ।

Shiromani Gurudwara Management Committee demands Tytler's arrestਇਸ ਮਾਮਲੇ 'ਤੇ ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ 1984 ਦੇ ਸਿੱਖ ਕਤਲੇਆਮ ਤੋਂ ਤੁਰੰਤ ਬਾਅਦ ਵੀ ਪੀੜਿਤਾਂ ਦੇ ਬਿਆਨਾਂ ਤੇ ਥਾਣਿਆਂ ਵਿਚ ਕੇਸ ਦਰਜ ਨਹੀਂ ਕੀਤੇ ਗਏ ਸਨ। ਗਵਾਹਾਂ 'ਤੇ ਬਿਆਨ ਬਦਲਣ ਦਾ ਵੀ ਦਬਾਅ ਪਾਇਆ ਜਾਂਦਾ ਰਿਹਾ ਹ,ੈ ਪਰ ਹੁਣ ਟਾਈਟਲਰ ਦੇ ਵੀਡੀਓ ਦੇ ਜਾਰੀ ਹੋਣ ਤੋਂ ਬਾਅਦ ਕਿਸੇ ਵੀ ਤਰਾਂ ਦੇ ਸਬੂਤ ਦੀ ਕੋਈ ਲੋੜ੍ਹ ਨਹੀਂ ਰਹਿ ਗਈ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਅੱਜ ਹੀ ਭਾਰਤ ਸਰਕਰ ਨੂੰ  ਇਸ ਮਾਮਲੇ ਵਿਚ ਤੁਰੰਤ ਬਣਦੀ ਕਾਰਵਾਈ ਕਰਨ ਸਬੰਧੀ ਪੱਤਰ ਲਿਖਣ ਦੀ ਗੱਲ ਕਹੀ ਗਈ ਹੈ। ਕਮੇਟੀ ਦੇ ਬੁਲਾਰੇ ਦਿਲਜੀਤ ਸਿੰਘ ਬੇਦੀ ਅਨੁਸਾਰ ਇਸ ਸਬੰਧੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਜਲਦ ਹੀ ਇਸ ਮਾਮਲੇ 'ਚ ਬਣਦੀ ਕਾਨੂੰਨੀ ਕਾਰਵਾਈ ਕਰਨ ਸਬੰਧੀ ਕਮੇਟੀ ਦਾ ਗਠਨ ਵੀ ਕੀਤਾ ਜਾਵੇਗਾ ਤਾਂ ਸਿੱਖਾਂ ਦੀ ਇਸ ਮੰਗ ਨੂੰ ਸਰਕਾਰ ਦੇ ਕੰਨਾਂ ਤੱਕ ਜਲਦ ਤੋਂ ਜਲਦ ਪਹੁੰਚਾਇਆ ਜਾ ਸਕੇ।

—PTC News

Related Post