ਸ੍ਰੀ ਦਰਬਾਰ ਸਾਹਿਬ ਦੀਆਂ ਚਾਰੇ ਡਿਉੜੀਆਂ 'ਤੇ ਚੜਾਇਆ ਜਾਵੇਗਾ 50 ਕਰੋੜ ਦਾ ਸੋਨਾ

By  Shanker Badra August 10th 2018 05:08 PM -- Updated: August 10th 2018 05:15 PM

ਸ੍ਰੀ ਦਰਬਾਰ ਸਾਹਿਬ ਦੀਆਂ ਚਾਰੇ ਡਿਉੜੀਆਂ 'ਤੇ ਚੜਾਇਆ ਜਾਵੇਗਾ 50 ਕਰੋੜ ਦਾ ਸੋਨਾ:ਸ਼੍ਰੀ ਦਰਬਾਰ ਸਾਹਿਬ ਦੇ ਚਾਰੋਂ ਪ੍ਰਵੇਸ਼ ਦੁਆਰ ਹੁਣ ਸੋਨੇ ਨਾਲ ਚਮਕਣਗੇ।ਇਨ੍ਹਾਂ ਨੂੰ ਸੋਨੇ ਦੀਆਂ ਪੱਤਰਾਂ ਨਾਲ ਸਜਾਇਆ ਜਾਵੇਗਾ।ਇਸ ਦੀ ਕਾਰ ਸੇਵਾ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।ਦੱਸ ਦੇਈਏ ਕਿ ਪੰਜਾਹ ਕਰੋੜ ਰੁਪਏ ਦੀ ਲਾਗਤ ਨਾਲ ਇੱਕ ਸੌ ਸੱਠ ਕਿਲੋ ਸੋਨੇ ਨੂੰ ਇਸ ਕੰਮ ਲਈ ਵਰਤਿਆ ਜਾਵੇਗਾ।ਇਹ ਕੰਮ ਇਸ ਸਾਲ ਅਪ੍ਰੈਲ ਮਹੀਨੇ ਸ਼ੁਰੂ ਕਰ ਦਿੱਤਾ ਗਿਆ ਸੀ। ਪੱਤਰੇ ਲਗਾਉਣ ਦੀ ਕਾਰ ਸੇਵਾ ਦਾ ਜਿੰਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਦੇ ਸੌਂਪਿਆ ਹੈ।ਹਰੇਕ ਡਿਓੜੀ 'ਤੇ ਚਾਲੀ ਕਿੱਲੋ ਵਜ਼ਨ ਦਾ ਸੋਨਾ ਚੜ੍ਹਾਇਆ ਜਾ ਰਿਹਾ ਹੈ।ਚਾਰਾਂ ਹੀ ਗੇਟਾਂ 'ਤੇ ਚਾਲੀ-ਚਾਲੀ ਕਿੱਲੋ ਸੋਨੇ ਦੇ ਪੱਤਰੇ ਸਜਾਏ ਜਾਣਗੇ। ਜ਼ਿਕਰਯੋਗ ਹੈ ਕਿ ਸ਼੍ਰੀ ਦਰਬਾਰ ਸਾਹਿਬ ਦੇ 4 ਪਰਵੇਸ਼ ਦੁਆਰ ਹਨ।ਸ਼੍ਰੀ ਦਰਬਾਰ ਸਾਹਿਬ ਦੇ 16 ਗੇਜ ਤਾਂਬੇ ਦੇ ਪੱਤਰਿਆਂ ਉੱਤੇ ਪਾਰੇ ਦੀ ਮਦਦ ਨਾਲ ਸੋਨੇ ਦੀਆਂ 22 ਪਰਤਾਂ ਚੜ੍ਹਾਈਆਂ ਗਈਆਂ ਹਨ। ਜਿਸ ਦਾ ਕਾਰਨ ਧੁੱਪ ਅਤੇ ਮੀਂਹ ਦੇ ਕਾਰਨ ਸੋਨੇ ਦੀ ਚਮਕ ਖ਼ਰਾਬ ਨਾ ਹੋਵੇ ਇਸ ਲਈ ਇੰਨੀਆਂ ਪਰਤਾਂ ਚੜ੍ਹਾਈਆਂ ਜਾਂਦੀਆਂ ਹਨ।ਕਾਰ ਸੇਵਾ ਕਰਵਾਉਣ ਵਾਲਿਆਂ ਵਲੋਂ ਸੰਗਤ ਦੇ ਚੜ੍ਹਾਵੇ ਲਈ ਗੋਲਕ ਲਗਾਈ ਜਾਂਦੀ ਹੈ।ਇਸ ਵਿੱਚ ਸੰਗਤ ਆਪਣੀ ਸ਼ਰਧਾ ਦੇ ਮੁਤਾਬਕ ਪੈਸੇ ਅਤੇ ਸੋਨਾ ਚੜ੍ਹਾਉਂਦੀ ਹੈ।ਇੱਥੋਂ ਹੀ ਸਾਰਾ ਪ੍ਰਬੰਧ ਕੀਤਾ ਜਾਂਦਾ ਹੈ।ਗੁਰੂਘਰ ਲਈ ਕਿਸੇ ਵਿਅਕਤੀ ਵਿਸ਼ੇਸ਼ ਤੋਂ ਸਹਾਇਤਾ ਨਹੀਂ ਮੰਗੀ ਜਾਂਦੀ। -PTCNews

Related Post