ਸਿੱਧੂ ਮੂਸੇ ਵਾਲਾ ਨੂੰ ਵੱਡਾ ਝਟਕਾ, ਗੀਤ 'ਤੇ ਪਿਆ ਕਾਪੀਰਾਈਟ ਕੇਸ, ਹੋਇਆ ਯੂਟਿਊਬ ਤੋਂ ਹੋਇਆ ਡਿਲੀਟ

By  Joshi June 22nd 2018 09:25 AM

ਸਿੱਧੂ ਮੂਸੇ ਵਾਲਾ ਨੂੰ ਵੱਡਾ ਝਟਕਾ, ਗੀਤ 'ਤੇ ਪਿਆ ਕਾਪੀਰਾਈਟ ਕੇਸ, ਹੋਇਆ ਯੂਟਿਊਬ ਤੋਂ ਹੋਇਆ ਡਿਲੀਟ

ਸਿੱਧੂ ਮੂਸੇ ਵਾਲਾ ਨੂੰ ਵੱਡਾ ਝਟਕਾ ਉਸ ਸਮੇਂ ਲੱਗਿਆ, ਜਦੋਂ ਉਸਦੇ ਮਸ਼ਹੂਰ ਗੀਤ 'ਫੇਮਸ' ਨੂੰ ਯੂਟਿਊਬ ਨੇ ਸਾਈਟ ਤੋਂ ਡਿਲੀਟ ਕਰ ਦਿੱਤਾ ਗਿਆ ਸੀ। ਇਸ ਗੀਤ 'ਤੇ ਖੱਦਰ ਸਿੰਘ ਨਾਮ ਦੇ ਵਿਅਕਤੀ ਵੱਲੋਂ ਕਾਪੀਰਾਈਟ ਕਲੇਮ ਕੀਤਾ ਗਿਆ ਹੈ, ਜਿਸ ਕਾਰਨ ਯੂ ਟਿਊਬ ਨੇ ਇਹ ਗਾਣਾ ਆਪਣੀ ਸਾਈਟ ਤੋਂ ਡਿਲੀਟ ਕਰ ਦਿੱਤਾ ਸੀ।

sidhu moosewala famous song deleted from YouTube ਲਵਿਸ਼ ਰਿਕਾਰਡਸ ਦੇ ਬੈਨਟ ਦੇ ਹੇਠਾਂ ਇਸ 'ਫੇਮਸ' ਗੀਤ ਨੂੰ ੧੬ ਜੂਨ ਨੂੰ ਰਿਲੀਜ਼ ਕੀਤਾ ਗਿਆ ਸੀ। ਇਹ ਗੀਤ ਯੂਟਿਊਬ 'ਤੇ ਕਾਫੀ ਦੇਰ ਟਰੈਂਡ ਕਰਦਾ ਰਿਹਾ।

ਦੱਸ ਦੇਈਏ ਕਿ ਇਹ ਗੀਤ ਸਿੱਧੂ ਮੂਸੇ ਵਾਲਾ ਨੇ ਲਿਖਿਆ ਹੈ ਅਤੇ ਇਸਦਾ ਸੰਗੀਤ ਇਨਟੈਂਸ ਨੇ ਦਿੱਤਾ ਹੈ।

ਇਸ ਤੋਂ ਪਹਿਲਾਂ ਨਿਮਰਤ ਖਹਿਰਾ ਦਾ ਗੀਤ ਵੀ ਡਿਲੀਟ ਹੋਇਆ ਸੀ। ਅਜੇ ਤੱਕ ਇਸ ਗੀਤ ਦੇ ਡਿਲੀਟ ਹੋਣ 'ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਪਰ ਹੁਣ ਇਹ ਗਾਣਾ ਯੂਟਿਊਬ ਵੱਲੋਂ ਇਸਟੋਰ ਕਰ ਦਿੱਤਾ ਗਿਆ ਹੈ, ਸਿਜ ਬਾਰੇ 'ਚ ਸਿੱਧੂ ਮੂਸੇਵਾਲਾ ਨੇ ਪੋਸਟ ਸ਼ੇਅਰ ਕੀਤੀ ਹੈ।

—PTC News

Related Post