ਸਿੱਖ ਇਤਿਹਾਸ :ਸ਼ਹੀਦੀ ਜੋੜ ਮੇਲਾ ਸ੍ਰੀ ਮੁਕਤਸਰ ਸਾਹਿਬ

By  Shanker Badra May 4th 2018 01:36 PM

ਸਿੱਖ ਇਤਿਹਾਸ :ਸ਼ਹੀਦੀ ਜੋੜ ਮੇਲਾ ਸ੍ਰੀ ਮੁਕਤਸਰ ਸਾਹਿਬ:ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਦਾ ਨਾਮ ਮੁਕਤਸਰ ਕਿਉਂ ਪਿਆ ਇਸ ਗੱਲ ਨੂੰ ਬਿਆਨ ਕਰਦਾ ਹੈ ਉਹ ਸਮਾਂ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਮੁਗਲ ਤੇ ਪਹਾੜੀ ਰਾਜਿਆਂ ਨੇ ਘੇਰਾ ਪਾਇਆ ਹੋਇਆ ਸੀ।ਉਸ ਸਮੇਂ 10 ਲੱਖ ਤੋਂ ਵੱਧ ਫੌਜ ਨੇ 8 ਮਹੀਨੇ ਤੋਂ ਵੀ ਜਿਆਦਾ ਸਮਾਂ ਅਨੰਦਪੁਰ ਸਾਹਿਬ ਨੂੰ ਘੇਰਿਆ ਹੋਇਆ ਸੀ।Sikh History Shaheedi Jod Mela Sri Muktsar Sahibਉਸ ਸਮੇਂ ਗੁਰੂ ਜੀ ਦੇ 100 ਕੁ ਸਿੰਘ ਸਮੇਂ ਦੇ ਹਲਾਤਾਂ ਤੋਂ ਤੰਗ ਆ ਕੇ ਕਿਲ੍ਹਾ ਛੱਡਣ ਲਈ ਤਿਆਰ ਹੋ ਗਏ।ਉਹਨਾਂ ਸਿੰਘਾਂ ਨੇ ਗੁਰੂ ਜੀ ਨੂੰ ਕਿਹਾ ਕਿ ਗੁਰੂ ਜੀ ਅਸੀਂ ਕਿਲ੍ਹਾ ਛੱਡਕੇ ਆਪਣੇ ਘਰ ਜਾਣਾ ਚਾਹੁੰਦੇ ਹਾਂ।ਇਸ ਗੱਲ ਨੂੰ ਸੁਣਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਨੂੰ ਕਿਹਾ ਕਿ ਉਹ ਇੱਕ ਬਦਾਵਾ ਲਿੱਖਣ ਤੇ ਉਸ ਉੱਤੇ ਦਸਖ਼ਤ ਕਰਕੇ ਦੇਣ,ਜਿਸ ਵਿੱਚ ਇਹ ਲਿਖਿਆ ਹੋਵੇ ਕਿ ਅਸੀਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਮੇਰੇ ਗੁਰੂ ਨਹੀਂ।ਇਹਨਾਂ ਸਿੰਘਾਂ ਦੇ ਵਿੱਚੋਂ ਕੁੱਝ ਸਿੰਘਾਂ ਨੇ ਇਸ ਬਦਾਵੇ 'ਤੇ ਦਸਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਮਾਝੇ ਇਲਾਕੇ ਦੇ 40 ਸਿੰਘਾਂ ਨੇ ਸਿੰਘਾਂ ਦੇ ਮੁਖੀ ਮਹਾਂਸਿੰਘ ਸਮੇਤ ਬਦਾਵੇ 'ਤੇ ਹਸਤਾਖ਼ਸ਼ਰ ਕਰ ਦਿੱਤੇ ਤੇ ਗੁਰੂ ਸਾਹਿਬ ਨੇ ਸਿੰਘਾਂ ਦਾ ਬਦਾਵਾ ਪਰਵਾਨ ਕਰਕੇ ਆਪਣੇ ਕੋਲ ਰੱਖ ਲਿਆ।

'ਰਹਿਤ ਪਿਆਰੀ ਮੁਝ ਕਉ,ਸਿਖ ਪਿਆਰਾ ਨਾਹਿ'

'ਰਹਿਣੀ ਰਹੈ ਸੋਈ ਸਿਖ ਮੇਰਾ,ਓਹੁ ਸਾਹਿਬ ਮੈ ਉਸ ਕਾ ਚੇਰਾ'Sikh History Shaheedi Jod Mela Sri Muktsar Sahibਉਸ ਤੋਂ ਬਾਅਦ 40 ਸਿੰਘ ਕਿਲ੍ਹਾ ਛੱਡ ਕੇ ਆਪਣੇ ਘਰ ਵੱਲ ਨੂੰ ਇਹ ਸੋਚ ਕੇ ਤੁਰ ਪਏ ਕਿ ਉਹਨਾਂ ਦੇ ਪਰਿਵਾਰ ਵਾਲੇ ਉਹਨਾਂ ਨੂੰ ਜਿਉਂਦੇ ਵਾਪਿਸ ਦੇਖ ਕੇ ਸਵਾਗਤ ਕਰਨਗੇ ਤੇ ਖੁਸ਼ ਹੋਣਗੇ ਪਰ ਜਦੋਂ ਇਹ 40 ਸਿੰਘ ਆਪਣੇ ਘਰ ਅੰਮ੍ਰਿਤਸਰ ਦੇ ਪਿੰਡ ਚਬਾਲ ਪੁੱਜੇ ਤਾਂ ਉਹਨਾਂ ਦੀਆਂ ਪਤਨੀਆਂ ਹੈਰਾਨ ਸਨ ਕਿ ਇਹ ਆਪਣੇ ਗੁਰੂ ਨੂੰ ਛੱਡਕੇ ਜਿਉਂਦੇ ਘਰ ਆ ਗਏ ਹਨ,ਜਦ ਕਿ ਉਹ ਪਹਿਲਾਂ ਹੀ ਆਪਣੇ ਆਪ ਨੂੰ ਸਿੱਖ ਕੌਮ ਦੀ ਖਾਤਿਰ ਸ਼ਹੀਦਾਂ ਦੀਆਂ ਵਿਧਵਾ ਮੰਨ ਚੁਕੀਆਂ ਹਨ।ਉਨ੍ਹਾਂ ਦੀਆਂ ਪਤਨੀਆਂ ਨੇ ਗੁਰੂ ਤੋਂ ਬੇਮੁੱਖ ਹੋਏ ਸਿੰਘਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਤੇ ਕਿਹਾ ਕਿ ਜਿਹੜੇ ਗੁਰੂ ਨੂੰ ਛੱਡ ਸਕਦੇ ਹਨ ਉਹ ਆਪਣੇ ਘਰਦਿਆਂ ਦੇ ਵੀ ਨਹੀਂ ਬਣ ਸਕਦੇ।ਮਾਝੇ ਦੇ ਸਿੰਘਾਂ ਦੀ ਇਸ ਗੱਲ ਬਾਰੇ ਪਤਾ ਲੱਗਣ 'ਤੇ ਬੀਬੀ ਭਾਗ ਕੌਰ ਜੋ ਕਿ ਗੁਰੂ ਘਰ ਦੀ ਸਿੱਖਣੀ ਸੀ,ਉਸਦਾ ਖੁਨ ਖੌਲ੍ਹ ਉੱਠਿਆ।Sikh History Shaheedi Jod Mela Sri Muktsar Sahibਬੀਬੀ ਭਾਗ ਕੌਰ ਨੇ ਸਿੰਘਾਂ ਦਾ ਬਾਣਾ ਪਾ ਕੇ ਹੱਥ ਵਿੱਚ ਕਿਰਪਾਨ ਫੜ ਲਈ 'ਤੇ 40 ਬੇ-ਮੁੱਖ ਸਿੰਘਾਂ ਨੂੰ ਫਟਕਾਰਦੇ ਹੋਏ ਕਿਹਾ ਕਿ ਤੁਸੀਂ ਹੱਥਾਂ 'ਚ ਚੂੜੀਆਂ ਪਾ ਲਵੋ ਤੇ ਬੁਜਦਿਲਾਂ ਵਾਂਗ ਘਰ ਬੈਠ ਜਾਓ ਕਿਉਂਕਿ ਤਸੀਂ ਲੋਕ ਸਿੱਖ ਕੌਮ ਤੇ ਆਪਣੇ ਗੁਰੂ ਦੇ ਸਕੇ ਨਹੀਂ ਹੋ ਸਕੇ।ਬੀਬੀ ਭਾਗ ਕੌਰ ਦੇ ਇਹਨਾਂ ਸ਼ਬਦਾਂ ਨੂੰ ਸੁਣਕੇ ਇਹਨਾਂ 40 ਸਿੰਘਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਹ ਦੁਬਾਰਾ ਗੁਰੂ ਦੇ ਲੜ ਲੱਗਣ ਲਈ ਤੇ ਸਿੱਖ ਕੌਮ ਲਈ ਸ਼ਹੀਦ ਹੋਣ ਲਈ ਤਿਆਰ ਹੋ ਗਏ।Sikh History Shaheedi Jod Mela Sri Muktsar Sahibਬੀਬੀ ਭਾਗ ਕੌਰ ਤੇ 40 ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਮੁਆਫੀ ਮੰਗਣ ਲਈ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਢਾਬ ਦੇ ਕੋਲ ਮੁਗਲਾਂ ਨੇ ਇਹਨਾਂ 40 ਸਿੰਘਾਂ ਤੇ ਹਮਲਾ ਕਰ ਦਿੱਤਾ।ਉੱਧਰ ਦੂਜੇ ਪਾਸੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 4 ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਸਿੱਖ ਕੌਮ ਦੀ ਖਾਤਿਰ ਸ਼ਹਾਦਤ ਦਾ ਜਾਮ ਪੀ ਚੁੱਕੇ ਸੀ।ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਤੋਂ ਅਲਗ-ਅਲਗ ਇਲਾਕਿਆਂ 'ਚ ਆਪਣੇ ਚਰਨ ਪਾਉਂਦੇ ਹੋਏ ਉਸ ਜਗ੍ਹਾ ਪਹੁੰਚ ਗਏ ਜਿਸ ਜਗ੍ਹਾ ਤੇ ਬੀਬੀ ਭਾਗ ਕੌਰ ਤੇ ਉਹ 40 ਸਿੰਘ ਯੁੱਧ ਲੜ ਰਹੇ ਸਨ ਜਿੰਨਾਂ ਨੇ ਗੁਰੂ ਸਾਹਿਬ ਨੂੰ ਬਦਾਵਾ ਲਿੱਖ ਕੇ ਦਿੱਤਾ ਸੀ।ਸਾਰੇ ਸਿੰਘ ਉਸ ਢਾਬ 'ਤੇ ਮੁਗਲਾਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਤੇ ਗੁਰੂ ਸਾਹਿਬ ਇਸ ਯੁੱਧ ਨੂੰ ਵੇਖ ਰਹੇ ਸੀ।Sikh History Shaheedi Jod Mela Sri Muktsar Sahibਗੁਰੂ ਸਾਹਿਬ ਜਖ਼ਮੀ ਹੋਏ ਭਾਈ ਮਹਾਂਸਿੰਘ ਕੋਲ ਗਏ ਤੇ ਜੋ ਕਿ ਆਪਣੇ ਆਖ਼ਰੀ ਸਵਾਸ ਲੈ ਰਿਹਾ ਸੀ।ਗੁਰੂ ਸਾਹਿਬ ਨੇ ਭਾਈ ਮਹਾਂਸਿੰਘ ਦਾ ਸਿਰ ਆਪਣੇ ਹੱਥਾਂ ਵੱਚ ਲੈ ਲਿਆ ਤੇ ਭਾਈ ਮਹਾਂਸਿੰਘ ਨੇ ਗੁਰੂ ਸਾਹਿਬ ਨੂੰ ਵੇਖ ਕੇ ਹੱਥ ਜੋੜੇ ਤੇ ਮੁਆਫੀ ਮੰਗੀ,ਕਿਹਾ ਕਿ ਗੁਰੂ ਜੀ ਅਸੀਂ ਤਹਾਡੇ ਸਿੱਖ ਹਾਂ ਤੇ ਤੁਸੀਂ ਸਾਡੇ ਗੁਰੂ ਹੋ।ਮਹਾਂਸਿੰਘ ਨੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਗੁਰੂ ਜੀ ਸਾਡਾ ਦਿੱਤਾ ਹੋਇਆ ਬਦਾਵਾ ਪਾੜ ਦਿਓ ਤਾਂ ਜੋ ਸਾਨੂੰ ਮੁਕਤੀ ਮਿਲ ਸਕੇ।Sikh History Shaheedi Jod Mela Sri Muktsar Sahibਗੁਰੂ ਸਾਹਿਬ ਨੇ ਆਪਣੇ ਕਮਰ ਕੱਸੇ ਤੋਂ ਬਦਾਵਾ ਕੱਢਿਆ ਤੇ ਭਾਈ ਮਹਾਂ ਸਿੰਘ ਦੇ ਸਾਹਮਣੇ ਪਾੜ ਦਿੱਤਾ।ਇਸ ਨਾਲ ਹੀ ਭਾਈ ਮਹਾਂਸਿੰਘ ਜੈਕਾਰਾ ਲਗਾਉਂਦੇ ਹੋਏ ਸ਼ਹੀਦ ਹੋ ਗਏ।ਜਿਸ ਢਾਬ 'ਤੇ ਇਹਨਾਂ 40 ਸਿੰਘਾਂ ਨੂੰ ਗੁਰੂ ਸਾਹਿਬ ਨੇ ਬਦਾਵਾ ਪਾੜ ਕੇ ਮੁਕਤ ਕੀਤਾ ਅੱਜ ਕੱਲ ਇਸ ਅਸਥਾਨ 'ਤੇ 40 ਮੁਕਤਿਆਂ ਦੀ ਯਾਦ ਵਿੱਚ ਸ੍ਰੀ ਮੁਕਤਸਰ ਸਾਹਿਬ ਗੁਰਦੁਆਰਾ ਸਥਿਤ ਹੈ।

Related Post