ਕੇਂਦਰ ਸਰਕਾਰ ਨੇ ਖਾਲਿਸਤਾਨ ਪੱਖੀ 12 ਵੈਬਸਾਈਟਾਂ ਨੂੰ ਕੀਤਾ ਬਲੌਕ ,ਜਾਣੋਂ ਪੂਰਾ ਮਾਮਲਾ

By  Shanker Badra November 3rd 2020 04:47 PM

ਕੇਂਦਰ ਸਰਕਾਰ ਨੇ ਖਾਲਿਸਤਾਨ ਪੱਖੀ 12 ਵੈਬਸਾਈਟਾਂ ਨੂੰ ਕੀਤਾ ਬਲੌਕ ,ਜਾਣੋਂ ਪੂਰਾ ਮਾਮਲਾ:ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਖਾਲਿਸਤਾਨ ਪੱਖੀ ਸੰਗਠਨਾਂ ਨਾਲ ਜੁੜੀਆਂ 12 ਵੈਬਸਾਈਟਾਂ ’ਤੇ ਪਾਬੰਦੀ ਲਗਾ ਦਿੱਤੀ ਹੈ। ਸੂਤਰਾਂ ਮੁਤਾਬਕ ਕੁੱਝ ਪਾਬੰਦੀ ਸ਼ੁਦਾ ਵੈੱਬਸਾਈਟਾਂ ਵਿੱਚੋਂ ਕੁੱਝ ਨੂੰ ਗੈਰਕਾਨੂੰਨੀ ਸੰਗਠਨ ‘ਸਿੱਖਸ ਫਾਰ ਜਸਟਿਸ’ (ਐੱਸਐੱਫਜੇ) ਵੱਲੋਂ ਸਿੱਧੇ ਤੌਰ ’ਤੇ ਚਲਾਇਆ ਜਾ ਰਿਹਾ ਸੀ ,ਜਿਸ ਕਰਕੇ ਸਰਕਾਰ ਨੇ ਅਜਿਹਾ ਕਦਮ ਚੁੱਕਿਆ ਹੈ।

Sikhs for Justice : Government blocks 12 Khalistan websites ਕੇਂਦਰ ਸਰਕਾਰ ਨੇ ਖਾਲਿਸਤਾਨ ਪੱਖੀ 12 ਵੈਬਸਾਈਟਾਂ ਨੂੰ ਕੀਤਾ ਬਲੌਕ ,ਜਾਣੋਂ ਪੂਰਾ ਮਾਮਲਾ

ਇਹ ਵੀ ਪੜ੍ਹੋ : ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ 94 ਸੀਟਾਂ ‘ਤੇ ਪੈ ਰਹੀਆਂ ਨੇ ਵੋਟਾਂ

ਸੂਤਰਾਂ ਮੁਤਾਬਕ ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲੇ ਨੇ ਆਈਟੀ ਐਕਟ ਦੀ ਧਾਰਾ 69 -ਏ ਤਹਿਤ ਹੁਣ ਫ਼ਿਰ 12 ਵੈੱਬਸਾਈਟਾਂ ’ਤੇ ਪਾਬੰਦੀ ਲਗਾ ਦਿੱਤੀ ਹੈ। ਜਿਨ੍ਹਾਂ ਵੈੱਬਸਾਈਟਾਂ ’ਤੇ ਪਾਬੰਦੀ ਲਗਾਈ ਗਈ ਹੈ ,ਉਨ੍ਹਾਂ ਵਿੱਚ 'ਐੱਸਐੱਫਜ਼ੈਡ 4 ਫਾਰਮਰਜ਼', 'ਪੀਬੀਟੀਮ', 'ਸੇਵਾ 413', 'ਪੀਬੀ 4 ਯੂ', 'ਸਾਡਾ ਪਿੰਡ' ਸ਼ਾਮਿਲ ਹਨ। ਇਸ ਮੰਤਰਾਲੇ ਨੂੰ ਭਾਰਤ ਵਿੱਚ ਸਾਈਬਰਸਪੇਸ 'ਤੇ ਨਜ਼ਰ ਰੱਖਣ ਦਾ ਅਧਿਕਾਰ ਹੈ।

Sikhs for Justice : Government blocks 12 Khalistan websites ਕੇਂਦਰ ਸਰਕਾਰ ਨੇ ਖਾਲਿਸਤਾਨ ਪੱਖੀ 12 ਵੈਬਸਾਈਟਾਂ ਨੂੰ ਕੀਤਾ ਬਲੌਕ ,ਜਾਣੋਂ ਪੂਰਾ ਮਾਮਲਾ

ਇਨ੍ਹਾਂ ’ਚੋਂ ਕੁੱਝ ਪਾਬੰਦੀਸ਼ੁਦਾ ਵੈੱਬਸਾਈਟਾਂ ਨੂੰ ਸਰਚ ਕਰਨ ’ਤੇ ਇਹ ਸੰਦੇਸ਼ ਆ ਰਿਹਾ ਹੈ ਤੇ ਉਸ ’ਤੇ ਭਾਰਤ ਸਰਕਾਰ ਦੇ ਦੂਰਸੰਚਾਰ ਵਿਭਾਗ ਤੋਂ ਪ੍ਰਾਪਤ ਹਦਾਇਤਾਂ ਤਹਿਤ ਪਾਬੰਦੀ ਲਗਾਈ ਗਈ ਹੈ। ਵਧੇਰੇ ਜਾਣਕਾਰੀ ਲਈ ਪ੍ਰਬੰਧਕ ਨਾਲ ਸੰਪਰਕ ਕਰੋ। ਗ੍ਰਹਿ ਮੰਤਰਾਲੇ ਨੇ ਪਿਛਲੇ ਸਾਲ ਦੇਸ਼ ਵਿਰੋਧੀ ਗਤੀਵਿਧੀਆਂ ਲਈ ਐੱਸਐੱਫਜੇ ’ਤੇ ਪਾਬੰਦੀ ਲਗਾ ਦਿੱਤੀ ਸੀ।

Sikhs for Justice : Government blocks 12 Khalistan websites ਕੇਂਦਰ ਸਰਕਾਰ ਨੇ ਖਾਲਿਸਤਾਨ ਪੱਖੀ 12 ਵੈਬਸਾਈਟਾਂ ਨੂੰ ਕੀਤਾ ਬਲੌਕ ,ਜਾਣੋਂ ਪੂਰਾ ਮਾਮਲਾ

ਜਾਣਕਾਰੀ ਅਨੁਸਾਰ ਇਨ੍ਹਾਂ 12ਵੈੱਬਸਾਈਟਾਂ 'ਤੇ ਖਾਲਿਸਤਾਨ ਪੱਖੀ ਸਮੱਗਰੀ ਪੋਸਟ ਕੀਤੀ ਜਾਂਦੀ ਸੀ। ਕੇਂਦਰ ਸਰਕਾਰ ਵੱਲੋਂ12 ਵੈਬਸਾਈਟਾਂ ’ਤੇ ਲਈ ਪਾਬੰਦੀ ਕਾਰਨ ਪੰਨੂ ਦੇ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਜੁਲਾਈ ਵਿੱਚ ਸਰਕਾਰ ਨੇ ਵੱਖਵਾਦੀ ਗਤੀਵਿਧੀਆਂ ਦੇ ਸਮਰਥਨ ਲਈ ‘ਐੱਸਐੱਫਜੇ’ ਨਾਲ ਜੁੜੀਆਂ 40 ਵੈੱਬਸਾਈਟਾਂ ’ਤੇ ਪਾਬੰਦੀ ਲਈ ਸੀ।

-PTCNews

educare

Related Post