ਸਿਰਜਨਹਾਰੀ ਅਵਾਰਡ ਸ਼ੋਅ 'ਚ ਸ਼ਿਰਕਤ ਕਰਨਗੀਆਂ ਦੇਸ਼ ਦੀਆਂ ਵੱਡੀਆਂ ਸਖਸ਼ੀਅਤਾਂ

By  Jashan A December 16th 2018 04:07 PM -- Updated: December 16th 2018 04:29 PM

ਸਿਰਜਨਹਾਰੀ ਅਵਾਰਡ ਸ਼ੋਅ 'ਚ ਸ਼ਿਰਕਤ ਕਰਨਗੀਆਂ ਦੇਸ਼ ਦੀਆਂ ਵੱਡੀਆਂ ਸਖਸ਼ੀਅਤਾਂ : ਨੰਨ੍ਹੀ ਛਾਂ ਪੰਜਾਬ ਪਬਲਿਕ ਚੈਰੀਟੇਬਲ ਟਰੱਸਟ ਵੱਲੋਂ ਕਰਵਾਏ ਜਾ ਰਹੇ ਸਿਰਜਨਹਾਰੀ ਅਵਾਰਡ ਸੈਰੇਮਨੀ ਜੋ ਕਿ ਨਾਰੀ ਦੇ ਸਨਮਾਨ 'ਚ ਸਭ ਤੋਂ ਵੱਡਾ ਪ੍ਰੋਗਰਾਮ ਬਣਨ ਜਾ ਰਿਹਾ 'ਚ ਉਹਨਾਂ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਜਿੰਨ੍ਹਾਂ ਨੇ ਇਸ ਸਮਾਜ 'ਚ ਆਪਣੇ ਚੰਗੇ ਕੰਮਾਂ ਅਤੇ ਹੌਂਸਲੇ ਦੇ ਸਦਕਾ ਮਿਸਾਲ ਕਾਇਮ ਕੀਤੀ ਹੈ ਅਤੇ ਸਮਾਜ ਨੂੰ ਸਿਰਜਨ 'ਚ ਅਹਿਮ ਭੂਮਿਕਾ ਨਿਭਾਈ ਹੈ। ਇਸ ਅਵਾਰਡ ਸੈਰੇਮਨੀ 'ਚ ਦੇਸ਼ ਦੀਆਂ ਉੱਘੀਆਂ ਸਖਸ਼ੀਅਤਾਂ ਪਹੁੰਚ ਰਹੀਆਂ ਹਨ।

ਸਿਰਜਨਹਾਰੀ ਅਵਾਰਡ ਸ਼ੋਅ 'ਚ ਸ਼ਿਰਕਤ ਕਰਨਗੀਆਂ ਦੇਸ਼ ਦੀਆਂ ਵੱਡੀਆਂ ਸਖਸ਼ੀਅਤਾਂ ਸਿਰਜਨਹਾਰੀ ਅਵਾਰਡ ਸ਼ੋਅ 'ਚ ਸ਼ਿਰਕਤ ਕਰਨਗੀਆਂ ਦੇਸ਼ ਦੀਆਂ ਵੱਡੀਆਂ ਸਖਸ਼ੀਅਤਾਂ

ਅਵਾਰਡ ਸ਼ੋਅ 'ਚ ਦੇਸ਼ ਦੀ ਸਭ ਤੋਂ ਵੱਡੀ ਸਭਾ ਦੇ ਸਪੀਕਰ ਸੁਮਤਿਰਾ ਮਹਾਜਨ, ਸਪੀਕਰ, ਲੋਕ ਸਭਾ ਖਾਸ ਤੌਰ 'ਤੇ ਸ਼ਿਰਕਤ ਕਰ ਰਹੇ ਹਨ। ਉਹਨਾਂ ਤੋਂ ਇਲਾਵਾ ਹਰਿਆਣਾ ਅਤੇ ਪੰਜਾਬ ਦੇ ਰਾਜਪਾਲ ਵੀ.ਪੀ.ਸਿੰਘ ਬਦਨੌਰ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਪੀਟੀਸੀ ਨੈੱਟਵਰਕ ਅਤੇ ਨੰਨ੍ਹੀ ਛਾਂ ਪੰਜਾਬ ਪਬਲਿਕ ਚੈਰੀਟੇਬਲ ਟ੍ਰਸਟ ਵੱਲੋਂ ਕਰਵਾਏ ਜਾ ਰਹੇ ਔਰਤਾਂ ਦੇ ਸਨਮਾਨ ਨੂੰ ਸਮ੍ਰਪਿਤ ਸਿਰਜਨਹਾਰੀ ਦੇ ਇਸ ਪ੍ਰੋਗਰਾਮ 'ਚ ਪਹੁੰਚ ਰਹੇ ਹਨ।

ਸਿਰਜਨਹਾਰੀ ਅਵਾਰਡ ਸ਼ੋਅ 'ਚ ਸ਼ਿਰਕਤ ਕਰਨਗੀਆਂ ਦੇਸ਼ ਦੀਆਂ ਵੱਡੀਆਂ ਸਖਸ਼ੀਅਤਾਂ ਸਿਰਜਨਹਾਰੀ ਅਵਾਰਡ ਸ਼ੋਅ 'ਚ ਸ਼ਿਰਕਤ ਕਰਨਗੀਆਂ ਦੇਸ਼ ਦੀਆਂ ਵੱਡੀਆਂ ਸਖਸ਼ੀਅਤਾਂ

ਨੰਨ੍ਹੀ ਛਾਂ ਪੰਜਾਬ ਪਬਲਿਕ ਚੈਰੀਟੇਬਲ ਟਰੱਸਟ ਦੇ ਮੁੱਖ ਸਰਪ੍ਰਸਤ ਹਰਸਿਮਰਤ ਕੌਰ ਬਾਦਲ ਵੀ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ। ਅਨੁਰਾਧਾ ਪ੍ਰਸਾਦ , ਮੁਖੀ ਬੀ ਏ ਜੀ ਨੈੱਟਵਰਕ ਅਤੇ ਐਡੀਟਰ-ਇਨ-ਚੀਫ਼, ਨਿਊਜ਼ 24 ਵੀ ਸਿਰਜਨਹਾਰੀ ਦੇ ਅਵਾਰਡ ਸੈਰੇਮਨੀ 'ਚ ਸ਼ਿਰਕਤ ਕਰ ਰਹੇ ਹਨ।

ਸਿਰਜਨਹਾਰੀ ਅਵਾਰਡ ਸ਼ੋਅ 'ਚ ਸ਼ਿਰਕਤ ਕਰਨਗੀਆਂ ਦੇਸ਼ ਦੀਆਂ ਵੱਡੀਆਂ ਸਖਸ਼ੀਅਤਾਂ ਸਿਰਜਨਹਾਰੀ ਅਵਾਰਡ ਸ਼ੋਅ 'ਚ ਸ਼ਿਰਕਤ ਕਰਨਗੀਆਂ ਦੇਸ਼ ਦੀਆਂ ਵੱਡੀਆਂ ਸਖਸ਼ੀਅਤਾਂ

ਬਾਲੀਵੁੱਡ ਅਦਾਕਾਰਾ ਅਤੇ ਹਮੇਸ਼ਾ ਔਰਤਾਂ ਦੇ ਹੱਕ 'ਚ ਆਵਾਜ਼ ਉਠਾਉਣ ਵਾਲੇ ਰਵੀਨਾ ਆਰ ਟੰਡਨ ਵੀ ਅੱਜ ਨਾਰੀ ਦੇ ਸਨਮਾਨ 'ਚ ਹਿੱਸਾ ਬਣ ਰਹੇ ਹਨ। ਪੰਜਾਬ ਦੇ ਮਸ਼ਹੂਰ ਅਤੇ ਵੱਡੇ ਅਖਬਾਰ ਦੇ ਉੱਚ ਕਾਰਜਕਾਰੀ ਅਧਿਕਾਰੀ ਗੁਰਜੋਤ ਕੌਰ ਵੀ ਮੁੱਖ ਮਹਿਮਾਨ ਦੇ ਤੌਰ 'ਤੇ ਸਿਰਜਨਹਾਰੀ ਦੇ ਇਸ ਵੱਡੇ ਪ੍ਰੋਗਰਾਮ 'ਚ ਸ਼ਿਰਕਤ ਕਰ ਰਹੇ ਹਨ। ਗੁਰਵਿੰਦਰ ਕੌਰ ਅਤੇ ਉਹਨਾਂ ਦੇ ਸਾਥੀ ਔਰਤਾਂ ਦੇ ਸਨਮਾਨ 'ਚ ਕਰਵਾਏ ਜਾ ਰਹੇ ਇਸ ਸਭ ਤੋਂ ਵੱਡੇ ਉਪਰਾਲੇ 'ਚ ਸ਼ਾਮਿਲ ਹੋ ਰਹੇ ਹਨ।

ਸਿਰਜਨਹਾਰੀ ਅਵਾਰਡ ਸ਼ੋਅ 'ਚ ਸ਼ਿਰਕਤ ਕਰਨਗੀਆਂ ਦੇਸ਼ ਦੀਆਂ ਵੱਡੀਆਂ ਸਖਸ਼ੀਅਤਾਂ ਸਿਰਜਨਹਾਰੀ ਅਵਾਰਡ ਸ਼ੋਅ 'ਚ ਸ਼ਿਰਕਤ ਕਰਨਗੀਆਂ ਦੇਸ਼ ਦੀਆਂ ਵੱਡੀਆਂ ਸਖਸ਼ੀਅਤਾਂ

ਇਹਨਾਂ ਮਹਾਨ ਹਸਤੀਆਂ ਤੋਂ ਇਲਾਵਾ ਸੰਗੀਤਕ ਅਤੇ ਫ਼ਿਲਮੀ ਜਗਤ ਦੀਆਂ ਵੀ ਵੱਡੀਆਂ ਸਖਸ਼ੀਅਤਾਂ ਨਾਰੀ ਦੇ ਸਨਮਾਨ 'ਚ ਕਰਵਾਏ ਜਾ ਰਹੇ ਇਸ ਅਵਾਰਡਜ਼ ਨਾਈਟ 'ਚ ਸ਼ਾਮਿਲ ਹੋ ਰਹੇ ਹਨ। ਜਿੰਨ੍ਹਾ 'ਚ ਮਿਸ ਪੂਜਾ , ਹਸ਼ਮਤ ਸੁਲਤਾਨਾ , ਮੀਤ ਕੌਰ ਅਤੇ ਹਰਸ਼ਦੀਪ ਕੌਰ ਮਹਿਮਾਨ ਤਾਂ ਹਨ ਹੀ ਪਰ ਇਹ ਦਿੱਗਜ ਸਖਸ਼ੀਅਤਾਂ ਆਪਣੇ ਹੁਨਰ ਨਾਲ ਸਟੇਜ 'ਤੇ ਵੀ ਨਜ਼ਰ ਆਉਣਗੇ। ਸਿਰਜਨਹਾਰੀ ਅਵਾਰਡ ਸੈਰੇਮਨੀ ਦਾ ਸਿੱਧਾ ਪ੍ਰਸਾਰਣ ਪੀਟੀਸੀ ਪੰਜਾਬੀ ਦੇ ਟੀਵੀ ਚੈਨਲ 'ਤੇ ਸ਼ਾਮ 5 ਵਜੇ ਦੇਖ ਸਕੋਂਗੇ।

Related Post