ਫਾਜ਼ਿਲਕਾ: ਡਿਊਟੀ 'ਚ ਲਾਪ੍ਰਵਾਹੀ ਕਰਨ 'ਤੇ ਐਸ.ਐਮ.ਓ ਹੋਇਆ ਸਸਪੈਂਡ

By  Jashan A March 21st 2020 10:51 PM

ਫਾਜ਼ਿਲਕਾ: ਕਰੋਨਾ ਵਾਈਰਸ ਦੇ ਚਲਦਿਆਂ ਜਿਥੇ ਪੂਰਦੁਨੀਆ ਭਰ ਵਿਚ ਤਰਥਲੀ ਮਚੀ ਹੋਈ ਹੈ, ਉਥੇ ਲੋਕਾਂ ਨੂੰ ਮਾਸਕ ਆਦਿ ਦੇਣ ਅਤੇ ਲੋਕਾਂ ਦੇ ਇਲਾਜ ਵਿਚ ਕੁਤਾਹੀ ਕਰਨ ਦੇ ਦੋਸ਼ਾਂ ਹੇਠ ਸਿਹਤ ਵਿਭਾਗ ਨੇ ਐਸ.ਐਮ.ਓ ਨੂੰ ਸਸਪੈਂਡ ਕਰ ਦਿੱਤਾ ਹੈ। ਮਾਮਲਾ ਹੈ ਫਾਜ਼ਿਲਕਾ ਦੇ ਸਿਵਲ ਹਸਪਤਾਲ ਦਾ। ਜਿਥੇ ਸੇਵਾਵਾਂ ਨਿਭਾਅ ਰਹੇ ਡਾਕਟਰ ਵੱਲੋਂ ਜਿਥੇ ਲੋਕਾਂ ਨੂੰ ਬਹੁਤਾ ਇਕੱਠ ਕਰਨ ਤੋਂ ਵਰਜਣ ਦਾ ਯਤਨ ਨਹੀਂ ਕੀਤਾ, ਉਥੇ ਇਸ ਇਕੱਠ ਦੇ ਚਲਦਿਆਂ ਪੀ.ਟੀ.ਸੀ ਦੀ ਟੀਮ ਵੱਲੋਂ ਕੀਤੇ ਸਵਾਲ ਦੇ ਜਵਾਬ ਵਿਚ ਅਫਸਰੀ ਦੇ ਰੰਗ ਵਿਚ ਰੰਗੇ ਐਸ.ਐਮ.ਓ ਨੇ ਪੰਜਾਬੀ ਦੀ ਕਹਾਵਤ ਬੋਲਦਿਆਂ ਕਿਹਾ ਕਿ ਇਥੇ ਤਾਂ ਪੰਜਾਬੀਆਂ ਨੂੰ ਜੇਕਰ ਤੇਲ ਵੀ ਦਿੱਤਾ ਜਾਵੇ ਤਾਂ ਉਹ ਜੁੱਤੇ ਵਿਚ ਪੁਆ ਲੈਂਦੇ ਹਨ, ਹੁਣ ਤੁਸੀਂ ਮਾਸਕ, ਸੈਨੀਟੇਜ਼ਰ ਦੀ ਗੱਲ ਕਰ ਰਹੇ ਹੋ। -PTC News

Related Post