ਐਸ.ਐਨ.ਪੀ ਨੇ ਸਕਾਟਿਸ਼ ਸਰਕਾਰ ਦੀਆਂ ਇਮਾਰਤਾਂ ਤੋਂ ਯੂਨੀਅਨ ਫਲੈਗ ਹਟਾਏ

By  Joshi January 24th 2018 01:53 PM -- Updated: January 25th 2018 02:10 PM

SNP eradicates Union flag from Scottish government buildings with Saltire to fly alone on royal occasions: ਨਿਕੋਲਾ ਸਟ੍ਰੋਜਨ ਦੇ ਐਸ.ਐਨ.ਪੀ ਪ੍ਰਸ਼ਾਸਨ ਦੇ ਆਦੇਸ਼ ਤੋਂ ਬਾਅਦ ਸਕਾਟਿਸ਼ ਸਰਕਾਰ ਦੀਆਂ ਇਮਾਰਤਾਂ ਤੋਂ ਯੂਨੀਅਨ ਫਲੈਗ ਹਟਾ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਐਸ.ਐਨ.ਪੀ ਨੇ ਕਿਹਾ ਸੀ ਕਿ ਹੁਣ ਯੂਨੀਅਨ ਫਲੈਗ ਸਾਲ ਵਿੱਚ ਕੇਵਲ ਇੱਕ ਹੀ ਵਾਰ ਲਹਿਰਾਇਆ ਜਾਇਆ ਕਰੇਗਾ। ਬ੍ਰਿਟੇਨ ਦਾ ਝੰਡਾ ਕੇਵਲ ਸਰਕਾਰੀ ਇਮਾਰਤਾਂ ਤੋਂ ਹੁਣ ਸਿਰਫ ਯਾਦਗਾਰੀ ਐਤਵਾਰ ਨੂੰ ਲਹਿਰਾਇਆ ਜਾਵੇਗਾ ਨਾ ਕਿ ਰਵਾਇਤੀ ਤੌਰ ਵਾਂਗ ਸ਼ਾਹੀ ਜਨਮਦਿਨ ਜਾਂ ਵਰ੍ਹੇਗੰਢ ਵਾਲੇ ਦਿਨਾਂ 'ਤੇ।ਇਸਦਾ ਮਤਲਬ ਇਹ ਕਿ ਝੰਡਾ ਸਾਲ ਵਿੱਚ ਸਿਰਫ ਇੱਕ ਵਾਰ ਹੀ ਲਹਿਰਾਇਆ ਜਾਵੇਗਾ । ਦੱਸ ਦੇਈਏ ਕਿ ਇਹ ਪਿਛਲੇ ਸਾਲ 15 ਵਾਰ ਲਹਿਰਾਇਆ ਗਿਆ ਸੀ। ਵੈਸਟਮਿੰਸਟਰ ਦੇ ਸੰਸਦ ਮੈਂਬਰਾਂ ਨੇ ਪਹਿਲੇ ਮੰਤਰੀ ਦੇ ਸਿਵਲ ਅਧਿਕਾਰੀਆਂ ਵਲੋਂ ਜਾਰੀ ਕੀਤੇ ਗਏ ਨਵੇਂ ਨਿਰਦੇਸ਼ਾਂ ਨੂੰ ਗਲਤ ਕਰਾਰ ਕਰਦਿਆਂ ਦੋਸ਼ ਲਗਾਇਆ ਕਿ ਇਹ ਐਸਐਨਪੀ ਦੀ ਛੋਟੀ ਦਿਮਾਗੀ ਸੋਚ ਦੇ ਤਹਿਤ ਹੋਰ ਵੰਡ ਵਧਾਉਣ ਦੀ ਕੋਸ਼ਿਸ਼ ਹੈ। ਜ਼ਿਕਰ-ਏ-ਖਾਸ ਹੈ ਕਿ ਜਨਤਕ ਇਮਾਰਤਾਂ 'ਤੇ ਰਵਾਇਤੀ ਤੌਰ ਤੇ ਮਹਾਰਾਣੀ , ਡਿਉਕ ਆਫ ਅੇਡਿਨਬਰਗ ਅਤੇ ਉਨ੍ਹਾਂ ਦੇ ਪਰਿਵਾਰ ਦੇ ਜਨਮਦਿਨ ਨੂੰ ਯਾਦ ਕਰਨ ਲਈ ਸਲਟਾਇਰ ਦੇ ਨਾਲ ਯੂਨੀਅਨ ਝੰਡਾ ਲਹਿਰਾਇਆ ਜਾਂਦਾ ਹੈ। —PTC News

Related Post