ਹਸਪਤਾਲ 'ਚ ਦਾਖ਼ਲ ਪਿਓ ਨੂੰ ਮਿਲਣ ਜਾ ਰਹੇ ਇਕਲੌਤੇ ਪੁੱਤਰ ਨਾਲ ਵਾਪਰਿਆ ਭਾਣਾ, ਘਰ 'ਚ ਵਿਛਿਆ ਸੱਥਰ

By  Shanker Badra October 30th 2020 12:48 PM

ਹਸਪਤਾਲ 'ਚ ਦਾਖ਼ਲ ਪਿਓ ਨੂੰ ਮਿਲਣ ਜਾ ਰਹੇ ਇਕਲੌਤੇ ਪੁੱਤਰ ਨਾਲ ਵਾਪਰਿਆ ਭਾਣਾ, ਘਰ 'ਚ ਵਿਛਿਆ ਸੱਥਰ:ਭੋਗਪੁਰ : ਪੰਜਾਬ 'ਚ ਆਏ ਦਿਨ ਸੜਕੀ ਹਾਦਸੇ ਵਾਪਰ ਰਹੇ ਹਨ, ਜਿਨ੍ਹਾਂ ਦਾ ਮੁੱਖ ਕਾਰਨ ਤੇਜ਼ ਰਫ਼ਤਾਰ ਹੈ। ਇਹਨਾਂ ਸੜਕੀ ਹਾਦਸਿਆਂ 'ਚ ਹੁਣ ਤੱਕ ਅਨੇਕਾਂ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਬੁੱਧਵਾਰ ਦੇਰ ਰਾਤ ਜਲੰਧਰ-ਜੰਮੂ ਰਾਸ਼ਟਰੀ ਮਾਰਗ 'ਤੇ ਭੋਗਪੁਰ ਸ਼ਹਿਰ ਦੇ ਵਾਰਡ ਡੱਲੀ ਸਾਹਮਣੇ ਵਾਪਰੇ ਸੜਕ ਹਾਦਸੇ ਵਿਚ ਇਕ ਨੌਜ਼ਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਸਤੀਸ਼ ਕੁਮਾਰ ਉਰਫ ਰਿੰਕੂ (23) ਪੁੱਤਰ ਭਜਨ ਸਿੰਘ ਵਾਸੀ ਪਿੰਡ ਭਟਨੂਰਾ ਲੁਬਾਣਾ ਵਜੋਂ ਹੋਈ ਹੈ। [caption id="attachment_444847" align="aligncenter" width="599"]Son Death in Road Accident going to the hospital sick father in Bhogpur ਹਸਪਤਾਲ 'ਚ ਦਾਖ਼ਲ ਪਿਓ ਨੂੰ ਮਿਲਣ ਜਾ ਰਹੇ ਇਕਲੌਤੇ ਪੁੱਤਰ ਨਾਲ ਵਾਪਰਿਆ ਭਾਣਾ, ਘਰ 'ਚ ਵਿਛਿਆ ਸੱਥਰ[/caption] ਇਹ ਵੀ ਪੜ੍ਹੋ : ਇਸ ਮਹਿਲਾ ਅਧਿਆਪਕ ਨੇ ਪੂਰੇ ਵਿਭਾਗ ਦੀ ਇੱਜਤ ਕੀਤੀ ਲੀਰੋ -ਲੀਰ ,ਸਕੂਲ 'ਚ ਕਰ ਰਹੀ ਸੀ ਇਹ ਕੰਮ ਦਰਅਸਲ 'ਚ ਸਤੀਸ਼ ਕੁਮਾਰ ਦੇ ਪਿਤਾ ਭਜਨ ਸਿੰਘ ਕਿਸੇ ਬੀਮਾਰੀ ਕਾਰਨ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਸਤੀਸ਼ ਬੁੱਧਵਾਰ ਦੇਰ ਰਾਤ ਆਪਣੇ ਪਿਤਾ ਨੂੰ ਮਿਲਣ ਲਈ ਅਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਭੋਗਪੁਰ ਤੋਂ ਜਲੰਧਰ ਵੱਲ ਜਾ ਰਿਹਾ ਸੀ। ਜਦੋਂ ਸਤੀਸ਼ ਭੋਗਪੁਰ ਨੇੜਲੇ ਪਿੰਡ ਡੱਲੀ ਸਾਹਮਣੇ ਪੁੱਜਾ ਤਾਂ ਕਿਸੇ ਅਣਪਛਾਤੇ ਵਾਹਨ ਨਾਲ ਟੱਕਰਾ ਗਿਆ। ਇਹ ਟੱਕਰ ਇੰਨੀ ਜ਼ਿਆਦਾ ਜ਼ੋਰਦਾਰ ਸੀ ਕਿ ਸਤੀਸ਼ ਕੁਮਾਰ ਨੇ ਹਾਦਸੇ ਵਾਲੀ ਥਾਂ 'ਤੇ ਹੀ ਦਮ ਤੋੜ ਦਿੱਤਾ ਹੈ। [caption id="attachment_444848" align="aligncenter" width="750"]Son Death in Road Accident going to the hospital sick father in Bhogpur ਹਸਪਤਾਲ 'ਚ ਦਾਖ਼ਲ ਪਿਓ ਨੂੰ ਮਿਲਣ ਜਾ ਰਹੇ ਇਕਲੌਤੇ ਪੁੱਤਰ ਨਾਲ ਵਾਪਰਿਆ ਭਾਣਾ, ਘਰ 'ਚ ਵਿਛਿਆ ਸੱਥਰ[/caption] ਜਿਸ ਤੋਂ ਬਾਅਦ ਲੋਕਾਂ ਨੇ ਇਸ ਹਾਦਸੇ ਦੀ ਸੂਚਨਾ ਭੋਗਪੁਰ ਪੁਲਸ ਨੂੰ ਦਿੱਤੀ ਅਤੇ ਥਾਣੇਦਾਰ ਸਤਪਾਲ ਸਿੰਘ ਬਾਜਵਾ ਘਟਨਾ ਵਾਲੀ ਥਾਂ 'ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਮ੍ਰਿਤਕ ਸਤੀਸ਼ ਦੇ ਚਾਚੇ ਕਰਨੈਲ ਸਿੰਘ ਦੇ ਬਿਆਨਾਂ ਹੇਠ ਕਾਰਵਾਈ ਕੀਤੀ ਗਈ ਹੈ। ਕਰਨੈਲ ਸਿੰਘ ਨੇ ਇਸ ਹਾਦਸੇ ਨੂੰ ਕੁਦਰਤੀ ਦੱਸਿਆ ਹੈ ਅਤੇ ਕੋਈ ਕਾਰਵਾਈ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਪੁਲਿਸ ਨੇ ਧਾਰਾ 174 ਦੇ ਹੇਠ ਕਾਰਵਾਈ ਕਰਕੇ ਸਤੀਸ਼ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਇਹ ਵੀ ਪੜ੍ਹੋ : ਜਲੰਧਰ : GNA ਦੇ ਮਾਲਕ ਦੇ ਬੇਟੇ ਗੁਰਿੰਦਰ ਸਿੰਘ ਨੇ ਰਿਵਾਲਵਰ ਨਾਲ ਖ਼ੁਦ ਨੂੰ ਮਾਰੀ ਗ਼ੋਲੀ [caption id="attachment_444846" align="aligncenter" width="700"]Son Death in Road Accident going to the hospital sick father in Bhogpur ਹਸਪਤਾਲ 'ਚ ਦਾਖ਼ਲ ਪਿਓ ਨੂੰ ਮਿਲਣ ਜਾ ਰਹੇ ਇਕਲੌਤੇ ਪੁੱਤਰ ਨਾਲ ਵਾਪਰਿਆ ਭਾਣਾ, ਘਰ 'ਚ ਵਿਛਿਆ ਸੱਥਰ[/caption] ਦੱਸਣਯੋਗ ਹੈ ਕਿ ਸਤੀਸ਼ ਦਾ 6 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਸਤੀਸ਼ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ। ਉਸ ਦੇ ਪਿਤਾ ਭਜਨ ਸਿੰਘ ਦਿਲ ਦੀ ਬੀਮਾਰੀ ਤੋਂ ਪੀੜਤ ਹਨ ਅਤੇ ਉਨ੍ਹਾਂ ਦਾ ਜਲੰਧਰ ਦੇ ਇਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਇਸ ਹਾਦਸੇ ਤੋਂ ਬਾਅਦ ਪੂਰੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ ,ਕਿਉਂਕਿ ਪਿਓ ਹਸਪਤਾਲ 'ਚ ਦਾਖਲ ਤੇ ਜਵਾਨ ਪੁੱਤਰ ਜਹਾਨ ਤੋਂ ਤੁਰ ਗਿਆ ਹੈ। -PTCNews

Related Post