ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਕੈਂਸਰ ਦਾ ਇਲਾਜ ਕਰਵਾ ਕੇ ਭਾਰਤ ਪਰਤੀ ,ਦੇਖੋ ਤਸਵੀਰਾਂ

By  Shanker Badra December 3rd 2018 03:06 PM -- Updated: December 3rd 2018 03:08 PM

ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਕੈਂਸਰ ਦਾ ਇਲਾਜ ਕਰਵਾ ਕੇ ਭਾਰਤ ਪਰਤੀ ,ਦੇਖੋ ਤਸਵੀਰਾਂ:ਮੁੰਬਈ: ਕੈਂਸਰ ਦੀ ਬਿਮਾਰੀ ਨਾਲ ਜੂਝ ਰਹੀ ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਕਰੀਬ ਪੰਜ ਮਹੀਨਿਆਂ ਬਾਅਦ ਨਿਊਯਾਰਕ ਤੋਂ ਭਾਰਤ ਵਾਪਸ ਪਰਤੀ ਹੈ।ਇਸ ਦੌਰਾਨ ਮੁੰਬਈ ਹਵਾਈ ਅੱਡੇ 'ਤੇ ਸੋਨਾਲੀ ਨਾਲ ਉਨ੍ਹਾਂ ਦੇ ਪਤੀ ਗੋਲਡੀ ਬਹਿਲ ਵੀ ਮੌਜੂਦ ਸਨ। [caption id="attachment_224329" align="aligncenter" width="300"]Sonali Bendre cancer treatment Getting Return India
ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਕੈਂਸਰ ਦਾ ਇਲਾਜ ਕਰਵਾ ਕੇ ਭਾਰਤ ਪਰਤੀ , ਦੇਖੋ ਤਸਵੀਰਾਂ[/caption] ਸੋਨਾਲੀ ਬੇਂਦਰੇ ਜਦੋਂ ਐਤਵਾਰ ਸ਼ਾਮ ਨੂੰ ਏਅਰਪੋਰਟ ਤੋਂ ਬਾਹਰ ਆਈ ਤਾਂ ਮੀਡੀਆ ਦੇ ਕੈਮਰਿਆਂ ਨੂੰ ਵੇਖ ਕੇ ਜਜ਼ਬਾਤੀ ਹੋ ਗਈ ਅਤੇ ਉਸ ਨੇ ਹੱਥ ਜੋੜ ਕੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ।ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਈਰਲ ਹੋ ਰਹੀਆਂ ਹਨ। [caption id="attachment_224332" align="aligncenter" width="191"]Sonali Bendre cancer treatment Getting Return India
ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਕੈਂਸਰ ਦਾ ਇਲਾਜ ਕਰਵਾ ਕੇ ਭਾਰਤ ਪਰਤੀ , ਦੇਖੋ ਤਸਵੀਰਾਂ[/caption] ਇਸ ਦੌਰਾਨ ਸੋਨਾਲੀ ਬੇਂਦਰੇ ਨੇ ਕਾਲੀ ਜੀਨ ਅਤੇ ਜੈਕੇਟ ਪਹਿਨੀ ਹੋਈ ਸੀ।ਜਦੋਂ ਉਹ ਹਵਾਈ ਅੱਡੇ 'ਤੇ ਉੱਤਰੀ ਤਾਂ ਉਨ੍ਹਾਂ ਦੇ ਚਿਹਰੇ 'ਤੇ ਮੁਸਕਰਾਹਟ ਸੀ, ਜਿਸ ਤੋਂ ਇਹ ਸਾਫ਼ ਝਲਕ ਰਿਹਾ ਸੀ ਕਿ ਭਾਰਤ ਆ ਕੇ ਉਨ੍ਹਾਂ ਨੂੰ ਕਿੰਨਾ ਸਕੂਨ ਮਿਲ ਰਿਹਾ ਹੈ।ਮੁੰਬਈ ਆਉਣ ਤੋਂ ਇੱਕ ਦਿਨ ਪਹਿਲਾਂ ਹੀ ਉਸ ਨੇ ਆਪਣੇ ਭਾਰਤ ਆਉਣ ਦੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਤਸਵੀਰ ਨਾਲ ਪੋਸਟ ਸ਼ੇਅਰ ਕਰਕੇ ਦਿੱਤੀ ਸੀ। [caption id="attachment_224331" align="aligncenter" width="191"]Sonali Bendre cancer treatment Getting Return India
ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਕੈਂਸਰ ਦਾ ਇਲਾਜ ਕਰਵਾ ਕੇ ਭਾਰਤ ਪਰਤੀ , ਦੇਖੋ ਤਸਵੀਰਾਂ[/caption] ਸੋਨਾਲੀ ਦੇ ਪਤੀ ਗੋਲਡੀ ਬਹਿਲ ਨੇ ਦੱਸਿਆ ਕਿ ਹੁਣ ਸੋਨਾਲੀ ਚੰਗਾ ਮਹਿਸੂਸ ਕਰ ਰਹੀ ਹੈ ਅਤੇ ਤੇਜ਼ੀ ਨਾਲ ਰਿਕਵਰ ਵੀ ਹੋ ਰਹੀ ਹੈ।ਉਨ੍ਹਾਂ ਕਿਹਾ ਕਿ ਫਿਲਹਾਲ ਸੋਨਾਲੀ ਦਾ ਇਲਾਜ ਪੂਰਾ ਹੋ ਚੁੱਕਾ ਹੈ ਪਰ ਬਿਮਾਰੀ ਫਿਰ ਵਾਪਸ ਆ ਸਕਦੀ ਹੈ, ਇਸ ਲਈ ਅਜੇ ਵੀ ਰੂਟੀਨ ਚੈਕਅੱਪ ਅਤੇ ਸਕੈਨ ਹੁੰਦੇ ਰਹਿਣਗੇ। [caption id="attachment_224328" align="aligncenter" width="300"]Sonali Bendre cancer treatment Getting Return India
ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਕੈਂਸਰ ਦਾ ਇਲਾਜ ਕਰਵਾ ਕੇ ਭਾਰਤ ਪਰਤੀ , ਦੇਖੋ ਤਸਵੀਰਾਂ[/caption] ਦੱਸ ਦਈਏ ਕਿ ਸੋਨਾਲੀ ਬੇਂਦਰੇ ਪਿਛਲੇ 6 ਮਹੀਨਿਆਂ ਤੋਂ ਨਿਊਯਾਰਕ 'ਚ ਕੈਂਸਰ ਦਾ ਇਲਾਜ ਕਰਵਾ ਰਹੀ ਸੀ। -PTCNews

Related Post