ਦੱਖਣ ਕੋਰੀਆ ਦੇ ਸਯੋਲ 'ਚ ਇੱਕ ਇਮਾਰਤ ਲੱਗੀ 'ਚ ਭਿਆਨਕ ਅੱਗ, 7 ਦੀ ਮੌਤ 11 ਗੰਭੀਰ ਜ਼ਖਮੀ

By  Joshi November 9th 2018 12:54 PM

ਦੱਖਣ ਕੋਰੀਆ ਦੇ ਸਯੋਲ 'ਚ ਇੱਕ ਇਮਾਰਤ 'ਚ ਲੱਗੀ ਭਿਆਨਕ ਅੱਗ, 7 ਦੀ ਮੌਤ 11 ਗੰਭੀਰ ਜ਼ਖਮੀ,ਸਯੋਲ: ਦੱਖਣ ਕੋਰੀਆ ਦੇ ਸਯੋਲ 'ਚ ਇੱਕ ਭਿਆਨਕ ਹਾਦਸਾ ਵਾਪਰਿਆ ਹੈ, ਜਿਥੇ ਇੱਕ 3 ਮੰਜ਼ਿਲਾਂ ਸਟੂਡੀਓ ਕੰਪਲੈਕਸ 'ਚ ਅੱਗ ਲੱਗਣ ਨਾਲ 7 ਕਿਰਾਏਦਾਰਾਂ ਦੀ ਮੌਤ ਹੋ ਗਈ ਅਤੇ 11 ਜਖ਼ਮੀ ਹੋ ਗਏ।

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਅੱਜ ਸਵੇਰੇ ਵਾਪਰਿਆ ਹੈ। ਜਦੋ ਸਤਾਹਨਕ ਲੋਕਾਂ ਨੂੰ ਇਸ ਘਟਨਾ ਦਾ ਪਤਾ ਚੱਲਿਆ ਤਾਂ ਉਹਨਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਜਿਸ ਦੌਰਾਨ ਮੌਕੇ 'ਤੇ ਪਹੁੰਚੀ ਟੀਮ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।

ਹੋਰ ਪੜ੍ਹੋ: IND vs WI: ਤੀਸਰੇ ਟੀ – 20 ਮੈਚ ‘ਚ ਬੁਮਰਾਹ, ਕੁਲਦੀਪ ਨੂੰ ਅਰਾਮ, ਇਸ ਖਿਡਾਰੀ ਦੀ ਹੋਵੇਗੀ ਵਾਪਸੀ

ਨਾਲ ਹੀ ਇਸ ਘਟਨਾ ਦਾ ਪਤਾ ਚਲਦਿਆ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਉਹਨਾਂ ਨੇ ਘਟਨਾ ਵਾਲੀ ਜਗ੍ਹਾ ਦਾ ਜਾਇਜਾ ਲੈਂਦੇ ਹੋਏ, ਜ਼ਖਮੀਆਂ ਨੇ ਇਲਾਜ ਲਈ ਨੇੜੇ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ।

ਪੁਲਿਸ ਅਨੁਸਾਰ ਮ੍ਰਿਤਕਾਂ ਅਤੇ ਜ਼ਖਮੀਆਂ 'ਚ ਜ਼ਿਆਦਾਤਰ ਅਸਥਾਈ ਵਰਕਰ ਜਾਂ ਰੇਹੜੀ ਪੱਟਰੀ ਵਾਲੇ ਲੋਕ ਹੀ ਸ਼ਾਮਲ ਹਨ। ਜਿਨ੍ਹਾਂ ਦੀ ਉਮਰ 40 ਤੋਂ 60 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਨਾਲ ਹੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

—PTC News

 

Related Post