ਪੰਜਾਂ ਤਖ਼ਤਾਂ ਦੇ ਦਰਸ਼ਨਾਂ ਲਈ ਸੰਗਤ ਨੂੰ ਲੈ ਕੇ ਜਾਵੇਗੀ ਵਿਸ਼ੇਸ਼ ਰੇਲ: ਭਾਈ ਲੌਂਗੋਵਾਲ

By  Jashan A January 12th 2019 02:22 PM -- Updated: January 12th 2019 02:44 PM

ਪੰਜਾਂ ਤਖ਼ਤਾਂ ਦੇ ਦਰਸ਼ਨਾਂ ਲਈ ਸੰਗਤ ਨੂੰ ਲੈ ਕੇ ਜਾਵੇਗੀ ਵਿਸ਼ੇਸ਼ ਰੇਲ: ਭਾਈ ਲੌਂਗੋਵਾਲ,ਸਿੱਖ ਪੰਥ ਦੇ ਪੰਜ ਤਖ਼ਤਾਂ ਦੇ ਦਰਸ਼ਨ ਕਰਵਾਉਣ ਲਈ 1 ਫ਼ਰਵਰੀ ਨੂੰ ਇਕ ਵਿਸ਼ੇਸ਼ ਰੇਲ ਗੱਡੀ ਦਿੱਲੀ ਤੋਂ ਰਵਾਨਾ ਹੋਵੇਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਲਿਮਿ: ਵੱਲੋਂ ਇਹ ਵਿਸ਼ੇਸ਼ ਰੇਲ ਗੱਡੀ ਚਲਾਈ ਜਾ ਰਹੀ ਹੈ, ਜਿਸ ਦਾ ਨਾਂ ਪੰਜ ਤਖ਼ਤ ਐਕਸਪ੍ਰੈੱਸ ਰੱਖਿਆ ਗਿਆ ਹੈ।

sgpc ਪੰਜਾਂ ਤਖ਼ਤਾਂ ਦੇ ਦਰਸ਼ਨਾਂ ਲਈ ਸੰਗਤ ਨੂੰ ਲੈ ਕੇ ਜਾਵੇਗੀ ਵਿਸ਼ੇਸ਼ ਰੇਲ: ਭਾਈ ਲੌਂਗੋਵਾਲ

ਇਹ ਗੱਡੀ 10 ਦਿਨ ਅਤੇ 9 ਰਾਤਾਂ ਵਿਚ ਭਾਰਤ ਦੇ ਪੰਜੇ ਸਿੱਖ ਤਖ਼ਤ ਜਿਨ੍ਹਾਂ ਵਿਚ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਮਹਾਰਾਸ਼ਟਰ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬਿਹਾਰ, ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਪੰਜਾਬ ਦੇ ਦਰਸ਼ਨ ਕਰਵਾਏਗੀ।

ਹੋਰ ਪੜ੍ਹੋ:ਪੰਜਾਬ ਸਰਕਾਰ ਨੇ ਪੰਜਾਬ ‘ਚ ਫ਼ਿਲਮ ‘ਨਾਨਕ ਸ਼ਾਹ ਫਕੀਰ’ ਦੀ ਰਿਲੀਜ਼ ‘ਤੇ ਲਗਾਈ ਰੋਕ

800 ਸੀਟਾਂ ਵਾਲੀ ਇਹ ਏ.ਸੀ. ਰੇਲ ਗੱਡੀ 1 ਫ਼ਰਵਰੀ ਨੂੰ ਦਿੱਲੀ ਦੇ ਸਫਦਰ ਜੰਗ ਰੇਲਵੇ ਸਟੇਸ਼ਨ ਤੋਂ ਰਵਾਨਾ ਹੋ ਕੇ ਪਹਿਲਾਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਜਾਵੇਗੀ, ਫਿਰ ਨਾਂਦੇੜ ਤੋਂ ਪਟਨਾ ਸਾਹਿਬ, ਫਿਰ ਅਨੰਦਪੁਰ ਸਾਹਿਬ ਤੋਂ ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ, ਫਿਰ ਤਖ਼ਤ ਸ੍ਰੀ ਦਮਦਮਾ ਸਾਹਿਬ ਬਠਿੰਡਾ ਤੋਂ ਦਿੱਲੀ ਤੱਕ ਦਾ ਸਫ਼ਰ ਕਰੇਗੀ।

sgpc

ਪੰਜਾਂ ਤਖ਼ਤਾਂ ਦੇ ਦਰਸ਼ਨਾਂ ਲਈ ਸੰਗਤ ਨੂੰ ਲੈ ਕੇ ਜਾਵੇਗੀ ਵਿਸ਼ੇਸ਼ ਰੇਲ: ਭਾਈ ਲੌਂਗੋਵਾਲਇਸ ਸਫ਼ਰ ਦੌਰਾਨ ਸੰਗਤ ਦਾ ਪੂਰਾ ਪੂਰਾ ਖ਼ਿਆਲ ਕਾਰਪੋਰੇਸ਼ਨ ਵੱਲੋਂ ਰੱਖਿਆ ਜਾਵੇਗਾ। ਸੰਗਤ ਨੂੰ ਸ਼ਾਕਾਹਾਰੀ ਭੋਜਨ ਦਿੱਤਾ ਜਾਵੇਗਾ ਅਤੇ ਰਾਤ ਸਮੇਂ ਰਿਹਾਇਸ਼ ਦਾ ਪ੍ਰਬੰਧ ਵੀ ਕਾਰਪੋਰੇਸ਼ਨ ਵੱਲੋਂ ਕੀਤਾ ਜਾਵੇਗਾ। ਇਸ ਯਾਤਰਾ ਲਈ ਯਾਤਰੀ ਨੂੰ 15750/- ਰੁਪੈ ਦੀ ਟਿਕਟ ਖਰੀਦਣੀ ਪਵੇਗੀ।

-PTC News

Related Post