ਆਸਟ੍ਰੇਲੀਆ ਕ੍ਰਿਕੇਟ ਟੀਮ ਨੇ ਪਾਕਿ 'ਚ ਖੇਡਣ ਤੋਂ ਕੀਤਾ ਇਨਕਾਰ, ਜਾਣੋ ਕਿਉਂ

By  Jashan A February 11th 2019 01:02 PM

ਆਸਟ੍ਰੇਲੀਆ ਕ੍ਰਿਕੇਟ ਟੀਮ ਨੇ ਪਾਕਿ 'ਚ ਖੇਡਣ ਤੋਂ ਕੀਤਾ ਇਨਕਾਰ, ਜਾਣੋ ਕਿਉਂ,ਨਵੀਂ ਦਿੱਲੀ: ਆਸਟ੍ਰੇਲੀਆ ਕ੍ਰਿਕੇਟ ਟੀਮ ਵੱਲੋਂ ਪਾਕਿ 'ਚ ,ਮੈਚ ਖੇਡਣ ਤੋਂ ਮਨ੍ਹਾ ਕਰ ਦਿੱਤਾ ਹੈ। ਦਰਅਸਲ ਆਸਟ੍ਰੇਲੀਆ ਟੀਮ ਵੱਲੋਂ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਵੱਡਾ ਫੈਸਲਾ ਲਿਆ ਹੈ। ਜਿਸ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਵਲੋਂ ਦੋਵੇਂ ਦੇਸ਼ਾਂ ਵਿਚਾਲੇ ਆਗਾਮੀ ਵਨ ਡੇ ਲੜੀ ਦੇ ਸਾਰੇ ਮੈਚਾਂ ਦਾ ਆਯੋਜਨ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਕੀਤਾ ਜਾਵੇਗਾ। [caption id="attachment_254523" align="aligncenter" width="300"]aus ਆਸਟ੍ਰੇਲੀਆ ਕ੍ਰਿਕੇਟ ਟੀਮ ਨੇ ਪਾਕਿ 'ਚ ਖੇਡਣ ਤੋਂ ਕੀਤਾ ਇਨਕਾਰ, ਜਾਣੋ ਕਿਉਂ[/caption] ਦੱਸ ਦੇਈਏ ਕਿ ਪੀ. ਸੀ. ਬੀ. ਨੇ ਆਸਟਰੇਲੀਆ ਨੂੰ 5 ਮੈਚਾਂ ਦੀ ਲੜੀ ਦੇ ਸ਼ੁਰੂਆਤੀ ਦੋ ਮੈਚ ਪਾਕਿਸਤਾਨ ਵਿਚ ਖੇਡਣ ਦਾ ਸੱਦਾ ਦਿੱਤਾ ਸੀ [caption id="attachment_254524" align="aligncenter" width="300"]aus ਆਸਟ੍ਰੇਲੀਆ ਕ੍ਰਿਕੇਟ ਟੀਮ ਨੇ ਪਾਕਿ 'ਚ ਖੇਡਣ ਤੋਂ ਕੀਤਾ ਇਨਕਾਰ, ਜਾਣੋ ਕਿਉਂ[/caption] ਜ਼ਿਕਰ ਏ ਖਾਸ ਹੈ ਸਾਲ 2009 ਵਿੱਚ ਸ਼੍ਰੀਲੰਕਾਈ ਟੀਮ ਦੀ ਬੱਸ 'ਤੇ ਅੱਤਵਾਦੀ ਹਮਲਾ ਹੋਇਆ ਸੀ, ਜਿਸ ਤੋਂ ਬਾਅਦ ਦ ਕੌਮਾਂਤਰੀ ਟੀਮਾਂ ਪਾਕਿਸਤਾਨ ਵਿਚ ਖੇਡਣ ਤੋਂ ਇਨਕਾਰ ਕਰਦੀਆਂ ਰਹੀਆਂ ਹਨ।ਦੋਹਾਂ ਟੀਮਾਂ ਵਿਚਾਲੇ ਪੰਜ ਮੈਚਾਂ ਦੀ ਇਹ ਲੜੀ 22 ਮਾਰਚ ਤੋਂ 31 ਮਾਰਚ ਤੱਕ ਸ਼ਾਰਜਾਹ, ਆਬੂਧਾਬੀ ਤੇ ਦੁਬਈ 'ਚ ਖੇਡੀ ਜਾਵੇਗੀ। -PTC News

Related Post