ਖੇਡ ਸਨਮਾਨ ਤੇ ਸਿਆਸਤ

By  Shanker Badra June 6th 2020 10:07 AM

ਖੇਡ ਸਨਮਾਨ ਤੇ ਸਿਆਸਤ:ਖੇਡ ਖਿਡਾਰੀ ਦੇ ਇਸ ਅੰਕ ਵਿੱਚ ਪ੍ਰਭਜੋਤ ਸਿੰਘ ਵੱਲੋਂ ਤੁਹਾਡਾ ਸਵਾਗਤ ਹੈ| ਜਿਵੇਂ ਪਿੱਛਲੀ ਵਾਰ ਅਸੀਂ ਗੱਲ ਕਰ ਰਹੇ ਸੀ ਕਿ ਬੇਸ਼ੱਕ ਖੇਡਾਂ ਸ਼ੁਰੂ ਹੋ ਗਈਆਂ ਨੇ, ਕੁੱਝ ਮੁਕਾਬਲੇ ਵੀ ਸ਼ੁਰੂ ਹੋ ਗਏ ਨੇ, ਕੁੱਝ ਪੇਸ਼ਾਵਰ ਟੂਰਨਾਮੈਂਟ  ਜਿਵੇਂ ਫੁੱਟਬਾਲ ਲੀਗ ਜਾਂ ਹੋਰ ਟੂਰਨਾਮੈਂਟ ਵੀ ਜੋ ਨੇ, ਉਹ ਵੀ ਕੁੱਝ ਹੱਦ ਤੱਕ ਸ਼ੁਰੂ ਹੋ ਗਏ ਨੇ| ਉਹਦੇ ਨਾਲ-ਨਾਲ ਬੇਸ਼ੱਕ ਭਾਰਤ ਵਿੱਚ ਐਵੇਂ  ਦੀਆਂ ਗਤੀਵਿਧੀਆਂ ਹਾਲੇ ਸ਼ੁਰੂ ਨਹੀਂ ਹੋਈਆਂ ਪਰ ਖੇਡਾਂ ਬਾਰੇ ਇਹ ਖ਼ਬਰਾਂ  ਜ਼ਰੂਰ ਸ਼ੁਰੂ ਹੋ ਗਈਆਂ ਨੇ ਅਤੇ ਅੱਜ ਕੱਲ ਜਿਹੜੀ ਗੱਲ ਹੋ ਰਹੀ ਹੈ, ਖੇਡਾਂ ਵਿੱਚ, ਉਹ ਹੈ- 'ਖੇਡ ਸਨਮਾਨਾਂ ਦੀ'| ਤੁਸੀਂ ਪੜ੍ਹਿਆ ਹੀ ਹੋਣਾ ਜਾਂ ਸੁਣਿਆ ਹੋਣਾ ਕਿ ਬਹੁਤ ਸਾਰੀਆਂ ਨੈਸ਼ਨਲ ਸਪੋਰਟਸ ਫੈਡਰੇਸ਼ਨਸ ਨੇ ਇਹ ਸੁਝਾਅ ਦਿੱਤੇ ਨੇ ਕਿ ਉਹਨਾਂ ਦੇ ਚੋਣੀਂਦਾ ਖਿਡਾਰੀਆਂ ਨੂੰ ਜਿਹੜੇ ਭਾਰਤ ਦੇ ਅਵੱਲ ਦਰਜੇ ਦੇ ਅਵਾਰਡ ਨੇ ਜਿਵੇਂ ਪਦਮ ਸ਼੍ਰੀ ਹੈ, ਅਰਜੁਨਾ ਅਵਾਰਡ ਹੈ, ਰਾਜੀਵ ਰਤਨ ਖੇਡ ਅਵਾਰਡ ਹੈ, ਦਰੋਨਾ ਚਾਰੀਆ ਅਵਾਰਡ ਹੈ, ਮੇਜਰ ਧਿਆਨ ਚੰਦ ਲਾਇਫਟਾਇਮ ਅਚੀਵਮੈਂਟ ਅਵਾਰਡ ਹੈ, ਉਹਨਾਂ ਲਈ ਸਿਫਾਰਸ਼ਾਂ  ਦਿੱਤੀਆਂ ਜਾਂਦੀਆਂ ਨੇ| ਰਾਣੀ ਰਾਮਪਾਲ ਦਾ ਨਾਮ ਆਇਆ ਕਿ ਭਾਰਤੀ ਹਾਕੀ ਟੀਮ ਦੀ ਇਸ ਕੈਪਟਨ ਨੂੰ ਰਾਜੀਵ ਗਾਂਧੀ ਖੇਡ ਰਤਨ ਅਵਾਰਡ ਲਈ ਕਿਸੇ ਨੇ ਸਿਫਾਰਸ਼ ਕੀਤੀ ਹੈ| ਮੇਨ ਹਾਕੀ ਦਾ ਹਰਮਨਪ੍ਰੀਤ ਨੂੰ ਅਰਜਨ ਅਵਾਰਡ ਲਈ ਸਿਫਾਰਸ਼ ਕੀਤਾ ਗਿਆ, ਹਾਕੀ ਦੀ ਖਿਡਾਰਨ ਵੰਧਨਾ  ਕਟਾਰੀਆ  ਦੀ ਵੀ  ਅਰਜੁਨਾ ਅਵਾਰਡ ਲਈ ਸਿਫਾਰਸ਼ ਕੀਤੀ ਗਈ  ਹੈ, ਸੋ ਇਸ ਤਰ੍ਹਾਂ  ਦੀਆਂ ਸਿਫ਼ਾਰਸ਼ਾਂ  ਆਉਂਦੀਆਂ ਰਹਿੰਦੀਆਂ ਨੇ| ਇਕ ਸਾਡੇ ਰਾਇਟ ਆਊਟ ਹੁੰਦੇ ਸੀ ਭਾਰਤ ਦੇ ਰਾਮ ਪ੍ਰਕਾਸ਼, ਜੋ ਯੂ.ਪੀ. ਦੇ ਸਪੋਰਟਸ ਡਾਇਰੈਕਟਰ ਨੇ ਉਹਨਾਂ ਨੂੰ  ਲਾਇਫਟਾਇਮ ਅਚੀਵਮੈਂਟ ਲਈ  ਮੇਜਰ ਧਿਆਨ ਚੰਦ ਅਵਾਰਡ ਲਈ ਉਹਨਾਂ ਦਾ ਨਾਮ ਪ੍ਰਸਤੁਤ  ਕੀਤਾ ਗਿਆ ਹੈ| ਸੂਬੋਧ  ਖਾਂਡੇਕਰ ਵੀ ਪੁਰਾਣਾ ਖਿਡਾਰੀ ਹੈ  ਉਹਨਾਂ ਦਾ ਨਾਮ ਪ੍ਰਸਤੁਤ ਕੀਤਾ ਗਿਆ | ਸੋ ਇਸੇ ਤਰ੍ਹਾਂ ਕੁੱਝ ਬਾਕਸਰਸ ਜਿੰਨ੍ਹਾ ਵਿੱਚ ਵਿਕਾਸ ਕ੍ਰਿਸ਼ਨ ਵੀ ਹੈ ਉਹਨਾਂ ਦਾ ਨਾਮ ਪ੍ਰਸਤੁਤ  ਕੀਤਾ ਗਿਆ ਹੈ- ਰਾਜੀਵ ਗਾਂਧੀ ਖੇਡ ਰਤਨ ਅਵਾਰਡ ਲਈ। ਪਰ ਇਕ ਸਵਾਲ ਉੱਠਦਾ ਹੈ| ਠੀਕ ਹੈ ਇਹ ਖਿਡਾਰੀ ਉੱਘੇ ਖਿਡਾਰੀ ਨੇ, ਇਹਨਾਂ ਨੂੰ ਐਵਾਰਡ ਮਿਲਨੇ ਚਾਹੀਦੇ ਨੇ| ਪਰ ਕੀ ਸਾਰੇ ਉੱਘੇ ਖਿਡਾਰੀਆਂ ਨੂੰ ਅਵਾਰਡ ਮਿਲਦੇ ਹਨ? ਜਾਂ ਕੁੱਝ ਖਿਡਾਰੀ ਇਸ ਤਰ੍ਹਾਂ ਦੇ ਵੀ ਰਹਿ ਜਾਂਦੇ ਨੇ ਜਿਹੜੇ ਵਿਚਾਰੇ ਸ਼ਿਕਾਇਤ ਹੀ ਕਰਦੇ ਰਹਿ ਜਾਂਦੇ ਨੇ ਕਿ ਉਹ ਉੱਘੇ ਤਾਂ  ਸੀ ਪਰ ਉਹਨਾਂ ਨੂੰ ਉਹਨਾਂ ਦਾ ਬਣਦਾ ਮਾਣ ਸਨਮਾਨ ਨਹੀਂ ਮਿਲਿਆ| ਇਹ ਗੱਲ ਪੁਰਾਣੇ ਸਮੇਂ ਤੋਂ ਚੱਲੀ ਆ ਰਹੀ ਹੈ| ਸਿਰਫ਼ ਕੇਂਦਰ ਸਰਕਾਰ ਹੀ ਅਵਾਰਡ ਨਹੀਂ ਦਿੰਦੀ, ਸੂਬਾ ਸਰਕਾਰਾਂ  ਵੀ ਖੇਡਾਂ ਲਈ ਅਵਾਰਡ ਦਿੰਦਿਆਂ ਨੇ | ਜਿਵੇਂ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਅਵਾਰਡ ਦਿੱਤੇ ਜਾਂਦੇ ਨੇ, ਉਹਦੇ ਬਾਰੇ ਵੀ ਖਿਡਾਰੀਆਂ ਨੂੰ ਅਕਸਰ ਸ਼ਿਕਾਇਤ ਰਹਿੰਦੀ ਹੈ ਕਿ ਮੈਨੂੰ ਅਵਾਰਡ ਨਹੀਂ ਮਿਲਿਆ, ਮੈਂ ਇਸ ਸਨਮਾਨ ਦੇ ਲਾਇਕ ਹਾਂ | ਤਹਾਨੂੰ ਯਾਦ ਹੋਵੇਗਾ ਕੁੱਝ ਦਿਨ ਪਹਿਲਾਂ ਅਸੀਂ ਪੰਜਾਬ ਦੇ ਉੱਘੇ ਬਾਸਕਟਬਾਲ ਖਿਡਾਰੀ ਕੁਲਦੀਪ ਸਿੰਘ ਚੀਮਾ ਦੀ  ਗੱਲ ਵੀ ਕੀਤੀ ਸੀ| ਉਹ ਅਜੇ ਅਮਰੀਕਾ ਨੇ ਜਦੋਂ ਇੱਥੇ ਆਏ ਤਾਂ ਉਹਨਾਂ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਹਨਾਂ ਨੇ ਜੋ ਹਾਂਸਿਲ ਕੀਤਾ, ਉਹਦਾ ਬਣਦਾ ਮਾਣ ਸਨਮਾਨ ਉਹਨਾਂ ਨੂੰ ਨਹੀਂ ਮਿਲਿਆ| ਸੋ ਇਸੇ ਤਰ੍ਹਾਂ ਏਦਾਂ ਦੇ ਬਹੁਤ ਸਾਰੇ ਖਿਡਾਰੀਆਂ ਦਾ ਮੈਂ ਤੁਹਾਨੂੰ ਨਾਮ ਦੱਸਣਾ ਚਾਹਵਾਂਗਾ ਜਿਹੜੇ ਲਾਇਕ  ਸਨ, ਹਨ, ਪਰ ਉਹਨਾਂ ਨੂੰ ਇਹ ਅਵਾਰਡ ਨਹੀਂ ਮਿਲੇ|1961 ਵਿੱਚ ਜਦੋਂ ਪਹਿਲਾ ਅਰਜਨ ਅਵਾਰਡ ਦਿੱਤਾ ਗਿਆ ਤਾਂ ਉਹ ਹਾਕੀ ਦੇ ਖਿਡਾਰੀ ਪ੍ਰਿਥੀਪਾਲ ਸਿੰਘ ਨੂੰ ਮਿਲਿਆ ਅਤੇ ਇਸੇ ਤਰ੍ਹਾਂ ਹੀ ਪਦਮ ਸ਼੍ਰੀ ਮਿਲਿਆ, ਜਿੰਨ੍ਹਾ ਦਾ ਹੁਣੇ ਹੁਣੇ ਦੇਹਾਂਤ ਹੋਇਆ-triple ਗੋਲਡ ਮੈਡਲਿਸਟ-ਬਲਬੀਰ ਸਿੰਘ ਸੀਨੀਅਰ | ਉਹਨਾਂ ਨੂੰ 1957 ਵਿੱਚ ਸਭ ਤੋਂ ਪਹਿਲਾ ਪਦਮ ਸ਼੍ਰੀ ਮਿਲਿਆ ਸੀ| ਉਸ ਤੋਂ ਬਾਅਦ ਲੰਬੇ ਸਮੇਂ ਵਿੱਚ, ਹਰ ਸਾਲ ਐਲਾਨ ਹੁੰਦੇ ਨੇ, ਕਮੇਟੀ ਬਣਦੀ ਹੈ- ਉਹ ਖਿਡਾਰੀਆਂ ਦੀ, ਉਹਨਾਂ ਦੇ ਬਾਇਓ ਗ੍ਰਾਫਿਕਲ ਸਕੈੱਚ  ਹੁੰਦੇ ਨੇ, ਉਪਲਬੱਧੀਆਂ  ਹੁੰਦੀਆਂ ਨੇ, ਉਹਨਾਂ 'ਤੇ ਵਿਚਰਦੇ  ਨੇ ਤੇ ਅਵਾਰਡ ਐਲਾਨ  ਕੀਤੇ ਜਾਂਦੇ ਨੇ| ਪਰ ਕਈ ਤਰ੍ਹਾਂ ਦੀਆਂ ਸ਼੍ਰੇਣੀਆਂ  ਨੇ, ਜਿੰਨ੍ਹਾ ਨੂੰ ਪੂਰੀ ਤਰ੍ਹਾਂ ਅਣਗੋਲਿਆਂ ਕੀਤਾ ਗਿਆ ਹੈ| ਤੇ ਬੇਸ਼ੱਕ ਭਾਰਤ ਦਾ ਇੱਕ ਬਹੁਤ ਵੱਡਾ ਹਿੱਸਾ ਜਿੰਨ੍ਹਾ ਨੂੰ ਅਸੀਂ ਓਵਰ-ਸੀਸ ਭਾਰਤੀ ਕਹਿੰਦੇ ਹਾਂ, ਇੰਡੀਅਨ ਡਾਇਸਪੋਰਾ ਕਹਿੰਦੇ ਹਾਂ ਉਹਨਾਂ ਨੂੰ ਭਾਰਤ ਸਰਕਾਰ 26ਜਨਵਰੀ  ਜਾਂ 15ਅਗਸਤ ਦੇ ਮੌਕੇ ਤੇ ਰਾਸ਼ਟਰੀ ਅਵਾਰਡ ਦੇ ਕੇ ਸਨਮਾਨਿਤ ਕਰਦੇ ਨੇ| ਜਿੰਨ੍ਹਾ ਵਿੱਚ ਡਾਕਟਰ ਨੇ, ਵਿਗਿਆਨੀ  ਨੇ ਵਪਾਰੀ  ਨੇ, ਉਦਯੋਗਪਤੀ ਨੇ | ਪਰ ਉਸ ਕੈਟਾਗਰੀ ਵਿੱਚ ਅੱਜ ਤੱਕ ਕਿਸੇ ਵੀ ਖਿਡਾਰੀ ਨੂੰ ਸਨਮਾਨਿਤ ਨਹੀਂ ਕੀਤਾ ਗਿਆ ਇਹ ਬੜਾ ਦਿਲਚਸਪ ਹੈ| ਪਹਿਲੀ ਵਾਰ ਕਿਸੀ ਇੱਕ ਖਿਡਾਰੀ ਨੇ ਗੋਲ੍ਡ ਮੈਡਲ ਜਿੱਤਿਆ ਹੋਵੇ 'ਤੇ ਉਹ ਭਾਰਤੀ ਮੂਲ ਦਾ ਹੋਵੇ ਉਹ ਸੀ ਅਮਰੀਕਾ ਵਲੋਂ ਇਕ ਸੈਕਲਿਸਟ ਅਲੈਕਸੀ ਸਿੰਘ ਗਰੇਵਾਲ ਜਿੰਨੇ 1984 ਵਿਚ ਲੋਸ ਐਂਜਲਸ ਵਿਚ ਰੋਡ ਰੇਸ ਜੀਤੀ ਸੀ। ਇਹ ਭਾਰਤੀ ਮੂਲ ਦਾ ਪਹਿਲਾ ਖਿਡਾਰੀ ਬਣਿਆ ਸੀ ਜਿੰਨੇ ਗੋਲਡ ਮੈਡਲ ਜਿੱਤਿਆ ਬੇਸ਼ਕ ਇਸ ਤੋਂ ਬਾਅਦ ਅਭਿਨਵ ਬਿੰਦਰਾ ਨੇ ਸ਼ੂਟਿੰਗ 'ਚ ਗੋਲ੍ਡ ਮੈਡਲ  ਜਿੱਤਿਆ। ਪਰ ਅੱਜ ਤਕ ਕਿਸੀ ਨੇ ਵੀ  ਅਲੈਕਸੀ ਸਿੰਘ ਗਰੇਵਾਲ ਨੂੰ ਸਨਮਾਨਿਤ ਕਰਨ ਦੀ ਨਹੀਂ ਸੋਚੀ। ਬੁਹਤ ਲੋਕਾਂ ਨੂੰ ਇਹ ਪਤਾ ਨਹੀਂ ਹੋਵੇਗਾ ਕੇ  ਅਲੈਕਸੀ ਸਿੰਘ ਗਰੇਵਾਲ ਜਦੋ ਭਾਰਤ ਆਇਆ ਤਾਂ ਉਸਨੇ ਭਾਰਤ ਦੀ ਧਰਤੀ ਤੇ ਆਕੇ ਵਿਆਹ ਕੀਤਾ ਓਹਨੇ ਜੱਬਲਪੁਰ ਦੀ ਲੜਕੀ ਮਨਜੀਤ ਨਾਲ ਦਸੰਬਰ 2017 ਵਿਚ ਵਿਆਹ ਕੀਤਾ। ਉਸ ਤੋਂ ਬਿਨ੍ਹਾਂ ਅਜਿਹਾ ਕੋਈ ਵੀ ਇਕੱਲਾ ਉਲੰਪਿਕ ਗੋਲਡ ਮੈਡਲਿਸਟ ਨਹੀਂ ਹੈ ਜਿਸਨੇ ਭਾਰਤ ਆ ਕੇ ਵਿਆਹ ਕੀਤਾ ਹੋਵੇ। ਉਸ ਤੋਂ ਬਾਅਦ ਉਹ ਪੇਂਡੂ ਖੇਡ ਮੇਲੇ ਵਾਸਤੇ ਕਿਲ੍ਹਾ ਰਾਏਪੁਰ ਵੀ ਗਿਆ ਅਤੇ ਉਸਨੇ  ਸੈਕਲਿਸਟ ਨੂੰ ਟਰੈਂਡ ਕਰਨ ਦੀ ਆਫ਼ਰ ਵੀ ਕੀਤੀ।  ਉਹ ਹਿੰਦੁਸਤਾਨ 'ਚ ਕਾਫੀ ਜਗ੍ਹਾ ਘੁੰਮਿਆ 'ਤੇ ਕਾਫੀ ਜਗ੍ਹਾ ਕਲੀਨਿਕ ਵੀ ਲਗਾਏ ਰੋਡ ਰੇਸ ਦੇ ਵਿਚ ਹਿੱਸਾ ਵੀ ਲਿਆ ਪਰ ਗੱਲ ਨਹੀ ਬਣੀ। ਉਹ 1984 ਦਾ ਇਤਿਹਾਸਿਕ ਦੌਰਾ ਸੀ ਜਦੋ ਭਾਰਤੀ ਮੂਲ ਦੇ ਦੋ ਖਿਡਾਰੀ ਗੋਲਡ ਮੈਡਲ ਜਿੱਤੇ ਸਨ। 1984 ਦੀਆ ਖੇੜਾ ਦੇ ਵਿੱਚ ਅਲੈਕਸੀ ਜਦੋਂ ਗੋਲਡ ਮੈਡਲ ਜਿਤਿਆ ਤਾਂ ਗ੍ਰੇਟ ਬ੍ਰਿਟੇਨ ਦੀ ਹਾਕੀ ਟੀਮ ਵਲੋਂ ਕੁਲਬੀਰ ਭੋਰਾ ਜੋ ਜਲੰਧਰ ਦਾ ਸੀ ਇੰਗਲੈਂਡ ਵਲੋਂ ਖੇਡ ਦਾ ਹੈ ਉਹ ਬਰੋਂਜ ਮੈਡਲ ਜਿਤਿਆ। ਕੁਲਬੀਰ ਭੋਰਾ ਇਕ ਅਜਿਹਾ ਖਿਡਾਰੀ ਹੈ ਜੋ ਹਿੰਦੁਸਤਾਨ ਦੇ ਇਤਿਹਾਸ ਵਿੱਚ ਗ੍ਰੇਟ ਬ੍ਰਿਟੇਨ ਵਲੋ ਦੋ ਮੈਡਲ ਜਿਤਿਆ। 1984 ਦੇ ਵਿਚ ਉਸਨੇ ਬਰੋਂਜ ਤੇ 1988 ਦੇ ਵਿਚ ਉਸਨੇ ਗੋਲ੍ਡ ਮੈਡਲ ਜਿਤਿਆ। ਉਸ ਤੋਂ  ਬਾਅਦ ਜੇਕਰ ਅੱਜ ਦੀ ਗੱਲ ਕਰੀਏ ਤਾਂ ਇਕ ਟੈਨਿਸ ਖਿਡਾਰੀ ਹੈ ਰਾਜੀਵ ਰਾਮ 2016 ਦੀਆ ਓਲੰਪਿਕਸ ਦੇ ਵਿਚ ਉਸਨੂੰ ਸਿਲਵਰ ਮੈਡਲ ਮਿਲਿਆ ਸੀ ਅਤੇ ਇਸ  ਓਲੰਪਿਕਸ ਦੇ ਵਿਚ ਕੁਆਟਰ ਫਾਈਨਲ ਦੇ ਵਿਚ ਰਾਜੀਵ 'ਤੇ ਵਿਲੀਅਮ ਸਰੀਨਾ  ਨੇ ਭਾਰਤੀ ਖਿਡਾਰੀ ਰੋਹਨ ਬੋਪਾਨਾ 'ਤੇ ਸਾਨੀਆ ਮਿਰਜ਼ਾ ਨੂੰ ਹਰਾਇਆ ਸੀ, ਸਯਦ ਉਹ ਇਹ ਮੈਡਲ ਜਿੱਤ ਜਾਂਦੇ ਪਰ ਓ ਕੁਆਟਰ ਵਿਚ ਹਾਰ ਗਏ ਇਸ ਕਰਕੇ ਉਹਨਾਂ ਨੂੰ ਉਸ ਮੈਡਲ ਤੋਂ ਵੰਚਿਤ ਹੋਣਾ ਪਿਆ। ਰਾਜੀਵ ਰਾਮ 18 ਏ.ਟੀ.ਪੀ  ਟਾਈਟਲ ਜਿੱਤ ਚੁੱਕਾ ਹੈ, ਭਾਰਤੀ ਮੂਲ ਦਾ ਖਿਡਾਰੀ ਹੈ ਅਮਰੀਕਾ ਵਲੋਂ ਖੇਡ ਦਾ ਹੈ, ਮਿਕ੍ਸ ਡਬ੍ਲ੍ਸ ਤੇ ਡਬ੍ਲ੍ਸ ਦੇ ਵਿਚ ਮਹਾਰਤ ਹਾਸਿਲ ਕਰ ਚੁੱਕਾ ਹੈ। ਕਿਸੀ ਸਮੇਂ ਓਹਦੀ ਰੈੰਕਿੰਗ ਵਿਸ਼ਵ ਦੇ ਵਿਚ ਨੰਬਰ 5 ਦੀ ਵੀ ਸੀ। ਪਰ ਕਦੀ ਵੀ ਸਾਡੇ ਦੇਸ਼ ਨੂੰ ਜੋ ਪ੍ਰਵਾਸੀ ਭਾਰਤੀ ਖਿਡਾਰੀ ਨੇ ਓਹਨਾ ਨੂੰ ਸਨਮਾਨ ਕਰਨ ਦੀ ਨਹੀਂ ਸੋਚੀ। ਜੇਕਰ ਅਸੀਂ ਡਾਕਟਰਾਂ ਨੂੰ ਕਰਦੇ ਹਨ, ਵਿਗਿਆਨੀਆਂ ਨੂੰ ਕਰਦੇ ਹਾਂ ਤਾਂ ਖਿਡਾਰੀ ਵੀ ਤਾਂ ਆਪਣੇ ਭਾਰਤ ਦਾ ਨਾਮ ਰੋਸ਼ਨ ਕਰ ਰਹੇ ਨੇ ਵਿਦੇਸ਼ਾ ਵਿਚ ਰਹਿ ਕੇ ਵਿਦੇਸ਼ਾ ਵਿਚ ਟ੍ਰੇਨਿੰਗ ਕਰਕੇ ਉਹਨਾਂ ਦੀ ਪਹਿਚਾਣ ਤਾਂ ਭਾਰਤ ਨਾਲ ਹੀ ਹੁੰਦੀ ਹੈ ਤਾਂ ਉਹ ਅਲੱਗ ਅਲੱਗ ਦੇਸ਼ਾ ਨੂੰ ਰਿਪ੍ਰੇਸੇੰਟ ਕਰਦੇ ਨੇ।  ਇਸੇ ਤਰ੍ਹਾਂ ਹੋਰ ਵੀ ਬੁਹਤ ਸਾਰੇ ਖੇਡ ਅਧਿਕਾਰੀ ਨੇ ਜਿਨ੍ਹਾਂ ਵਿਚ ਕੋਚ ਨੇ ਜਿਨ੍ਹਾਂ ਨੂੰ ਅਵਾਰਡ ਨਹੀਂ ਮਿਲਿਆ 'ਤੇ ਕੁਝ ਖਿਡਾਰੀ ਇਹਦਾ ਦੇ ਵੀ ਨੇ ਜੋ ਹਿੰਦੁਸਤਾਨ ਲਈ ਖੇਡ ਦੇ ਨੇ ਪਰ ਆਪਣੀ ਜਿੰਦਗੀ ਵਿਚ ਅੱਗੇ ਵਧਦੇ ਹੋਏ ਵਿਦੇਸ਼ਾ ਵਿਚ ਸੈਟਲ ਹੋ ਜਾਂਦੇ ਨੇ। ਨਾਜਲੀਨ ਮਦਰਾਸ ਵਾਲਾ ਇਕ ਉਹ ਖਿਡਾਰਨ  ਸੀ ਜੋ 17 ਸਾਲ ਦੀ ਉਮਰ ਵਿਚ ਮਾਸ੍ਕੋ ਓਲੰਪਿਕ ਖੇਲਣ ਲਈ ਭਾਰਤ ਵਲੋਂ ਗਈ। 1982 ਚ ਜਦੋਂ ਏਸ਼ੀਆਈ ਖੇਡਾਂ ਦਿੱਲੀ ਵਿੱਚ ਹੋਈਆਂ ਤਾਂ ਭਾਰਤੀ ਔਰਤਾਂ ਦੀ ਟੀਮ ਨੇ ਗੋਲਡ ਮੈਡਲ ਜਿੱਤਿਆ| ਨਾਜਰੀਨ ਮਦਰਾਸ ਵਾਲਾ  ਜਿਸ ਨੂੰ ਹੁਣ ਨਾਜਸ਼ਾਹ ਕਹਿੰਦੇ ਨੇ, ਉਸਨੇ ਗੋਲਡ ਮੈਡਲ ਜਿੱਤਿਆ| ਉਸ ਤੋਂ ਬਾਅਦ ਉਸਨੇ ਭਾਰਤੀ ਟੀਮ ਦੀ ਕਪਤਾਨੀ ਵੀ ਕੀਤੀ ਤੇ ਅੱਜ ਕੱਲ ਉਹ ਹਾਕੀ ਨਾਲ ਜੁੜ੍ਹੀ ਹੋਈ ਹੈ| ਹਾਕੀ ਵਿੱਚ ਕੋਚਿੰਗ ਲੈ ਕੇ, ਉਸਦੇ ਸਿਖਾਏ ਹੋਏ ਬੱਚੇ  ਨਿਊਜ਼ੀਲੈਂਡ   ਦੀ  ਅੰਡਰ 21 ਟੀਮ 'ਚ ਖੇਡੇ| ਪਰ ਉਸ ਦੀਆਂ ਸਾਥਣਾਂ ਨੂੰ ਤਾਂ ਭਾਂਵੇ ਅਰਜਨਾ ਅਵਾਰਡ ਮਿਲਿਆ | ਭਾਂਵੇ ਨਾਜਲੀਨ ਲਾਇਕ   ਖਿਡਾਰਨ ਸੀ, ਫਿਰ ਵੀ ਉਸ ਨੂੰ ਕੋਈ ਅਵਾਰਡ ਨਹੀ ਮਿਲਿਆ | ਸੋ ਨਾਜ਼ਰੀਨ ਇਕੱਲੀ ਨਹੀਂ, ਬਹੁਤ ਸਾਰੇ ਇਸ ਤਰ੍ਹਾਂ ਦੇ ਖਿਡਾਰੀ ਨੇ , ਜਿੰਨ੍ਹਾ ਨੂੰ ਹਮੇਸ਼ਾਂ ਹੀ ਇਹ ਗਿਲਾ ਸ਼ਿਕਵਾ ਰਿਹਾ ਕਿ ਉਹ ਖੇਡ ਦੀ ਸਿਆਸਤ ਦਾ ਸ਼ਿਕਾਰ ਹੋ ਜਾਂਦੇ ਰਹੇ ਅਤੇ ਉਹਨਾਂ ਦੇ ਬਣ ਦੇ ਹੱਕ ਉਹਨਾਂ ਨੂੰ ਨਹੀਂ ਮਿਲੇ| ਕੀ ਅਸੀਂ ਇਕ ਸਿਸਟਮ ਬਣਾ ਸਕਦੇ ਹਾਂ ਜਿਸ ਨਾਲ ਇਹਨਾਂ ਅਵਾਰਡਾਂ ਵਿੱਚ ਪਾਰਦਰਸ਼ਤਾ ਆ ਸਕੇ, ਉਹਦੇ ਬਣਦੇ ਮਾਣ ਸਨਮਾਨ ਤੋਂ ਉਸਨੂੰ ਵੰਚਿਤ ਨਾ ਕੀਤਾ ਜਾ ਸਕੇ| ਸਾਨੂੰ ਇਸ ਚੀਜ਼ ਉੱਪਰ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਖਿਡਾਰੀ ਸਾਡੇ ਦੇਸ਼ ਦੀ ਪੂੰਜੀ ਹਨ, ਸਾਡਾ ਫਰਜ਼ ਬਣਦਾ ਹੈ ਕਿ ਜਿੰਨ੍ਹਾ ਨੇ ਘਾਲਣਾ ਕਰਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੋਵੇ, ਅਸੀਂ ਉਹਨਾਂ ਦਾ ਜ਼ਰੂਰ  ਸਨਮਾਨ ਕਰੀਏ| ਸੋ ਇਸ ਵਿਚਾਰ ਨਾਲ ਅਸੀਂ ਇਹ ਐਪੀਸੋਡ ਨੂੰ ਖਤਮ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਹੀ ਨਵੇਂ ਵਿਚਾਰਾਂ ਨਾਲ ਤੁਹਾਡੇ ਸਾਹਮਣੇ ਹਾਜ਼ਿਰ ਹੋਵਾਂਗੇ| ਉਦੋਂ ਤੱਕ ਦਓ ਇਜਾਜ਼ਤ| ਰੱਬ ਰਾਖਾ! -PTCNews

Related Post