ਖੂਨ ਪਸੀਨੇ ਦੀ ਕਮਾਈ ਨਾਲ ਪਤਨੀ ਨੂੰ ਭੇਜਿਆ ਵਿਦੇਸ਼, ਮਿਲਿਆ ਵੱਡਾ ਧੋਖਾ

By  Jagroop Kaur October 4th 2020 06:58 PM -- Updated: October 4th 2020 07:04 PM

ਫਿਰੋਜ਼ਪੁਰ : ਅੱਜ ਨੌਜਵਾਨ ਪੀੜ੍ਹੀ ਦਾ ਵਿਦੇਸ਼ ਵਿਚ ਵੱਸਣ ਦਾ ਕਰੇਜ਼ ਕੁਝ ਜ਼ਿਆਦਾ ਹੀ ਵੱਧ ਗਿਆ ਹੈ। ਪਰ ਅਜਿਹੇ 'ਚ ਲੋਕ ਆਪਣਾ ਦੀਨ ਈਮਾਨ ਵੀ ਖੌਅ ਦਿੰਦੇ ਹਨ ਅਤੇ ਧੋਖੇਬਾਜ਼ੀ ਤੋਂ ਵੀ ਗੁਰੇਜ਼ ਨਹੀਂ ਕਰਦੇ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਪਿੰਡ ਬੁੱਕਨ ਖਾਂ ਵਾਲਾ ਦਾ ਹੈ। ਜਿਥੇ ਇਕ ਵਿਅਕਤੀ ਵਲੋਂ ਆਪਣੀ ਪਤਨੀ ਦੀ ਵਿਦੇਸ਼ 'ਚ ਵੱਸਣ ਦੀ ਜ਼ਿੱਦ ਪੂਰੀ ਕਰਨ ਲਈ ਆਪਣੀ ਜ਼ਮੀਨ ਤੱਕ ਵੇਚ ਦਿੱਤੀ ਪਰ ਵਿਦੇਸ਼ ਜਾਣ ਤੋਂ ਬਾਅਦ ਉਸੇ ਪਤਨੀ ਨੇ ਪਤੀ ਅਤੇ ਬੇਟੀ ਨੂੰ ਉਥੇ ਬੁਲਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਪੀੜਤ ਵਿਅਕਤੀ ਗੁਰਵਿੰਦਰ ਸਿੰਘ ਨੇ 2 ਸਤੰਬਰ 2020 ਨੂੰ ਜ਼ਿਲ੍ਹਾ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸਦੀ ਪਤਨੀ ਰੁਪਿੰਦਰ ਕੌਰ ਵਿਦੇਸ਼ ਜਾਣ ਦੀ ਜ਼ਿੱਦ ਕਰਦੀ ਸੀ ਤੇ ਉਥੇ ਜਾ ਕੇ ਉਸ ਨੂੰ ਤੇ ਉਸਦੀ ਕੁੜੀ ਨੂੰ ਵੀ ਬੁਲਾਉਣ ਦਾ ਕਹਿੰਦੀ ਸੀ।Indian Passport Regulationsਵਿਅਕਤੀ ਨੇ ਦੱਸਿਆ ਕਿ ਆਪਣੀ ਇਕ ਕਿੱਲਾ ਜ਼ਮੀਨ 25 ਲੱਖ ਰੁਪਏ ਵਿਚ ਵੇਚ ਕੇ ਉਸ ਨੇ ਪਤਨੀ ਰੁਪਿੰਦਰ ਕੌਰ ਨੂੰ ਵਿਦੇਸ਼ ਭੇਜਣ ਦਾ ਇੰਤਜ਼ਾਮ ਕਰ ਦਿੱਤਾ ਅਤੇ ਬਾਅਦ ਵਿਚ 15 ਲੱਖ ਰੁਪਏ ਹੋਰ ਆਪਣੇ ਸਹੁਰੇ ਕੁਲਵੰਤ ਸਿੰਘ ਪਿੰਡ ਚੱਕ ਹਰਾਜ ਰਾਹੀਂ ਰੁਪਿੰਦਰ ਕੌਰ ਨੂੰ ਭੇਜੇ। ਉਸ ਨੇ ਦੋਸ਼ ਲਗਾਏ ਕਿ ਵਿਦੇਸ਼ ਵਿਚ ਵੱਸਣ ਤੋਂ ਬਾਅਦ ਰੁਪਿੰਦਰ ਕੌਰ ਉਸ ਨੂੰ ਅਤੇ ਉਸਦੀ ਧੀ ਨੂੰ ਉਥੇ ਬੁਲਾਉਣ ਤੋਂ ਸਾਫ਼ ਮੁਕਰ ਗਈ।Punjabi Brother and Sister get 'Married' for Visas | DESIblitzਆਪਣੇ ਨਾਲ ਹੋਏ ਧੋਖੇ ਦੀ ਸ਼ਿਕਾਇਤ ਉਸ ਨੇ ਪੁਲਸ ਕੋਲ ਦਿੱਤੀ। ਉਧਰ ਥਾਣਾ ਕੁੱਲਗੜੀ ਦੇ ਏ.ਐੱਸ.ਆਈ. ਮਹਿੰਦਰ ਸਿੰਘ ਅਨੁਸਾਰ ਸ਼ਿਕਾਇਤ ਦੀ ਜਾਂਚ ਵਿਚ ਦੋਸ਼ ਸਹੀ ਪਾਏ ਜਾਣ ਤੇ ਰੁਪਿੰਦਰ ਕੌਰ ਅਤੇ ਉਸਦੇ ਬਾਪ ਕੁਲਵੰਤ ਸਿੰਘ ਦੇ ਖ਼ਿਲਾਫ਼ ਧੋਖਾਧੜੀ ਦਾ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿਚ ਲਿਆਉਂਦੀ ਜਾ ਰਹੀ ਹੈ।Four Complaints of Visa Fraud Registered in Punjabਵਿਦੇਸ਼ ਜਾਣ ਦੀ ਚਾਹ 'ਚ ਲੋਕ ਆਪਣੀਆਂ ਜ਼ਿੰਮੇਵਾਰੀਆਂ ਆਪਣੇ ਫਰਜ਼ ਇਥੋਂ ਤੱਕ ਕੇ ਆਪਣੇ ਖੂਨ ਦੇ ਰਿਸ਼ਤਿਆਂ ਤੱਕ ਨਾਲ ਧੋਖਾ ਕਮਾਉਣ ਤੋਂ ਗੁਰੇਜ਼ ਨਹੀਂ ਕਰਦੇ। ਜੇਕਰ ਅਜਿਹਾ ਹੀ ਹੁੰਦਾ ਰਿਹਾ ਤਾਂ ਇੱਕ ਦਿਨ ਇਨਸਾਨ ਭਰੋਸਾ ਕਰਨਾ ਛੱਡ ਹੀ ਦੇਵੇਗਾ।

Related Post