ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ॥ (ਵੀਡੀਓ)

By  Joshi January 14th 2018 08:30 AM -- Updated: January 14th 2018 10:53 AM

Sri Harimandir Sahib, Golden Temple foundation day, Sikh history: ਗੁਰੂਆਂ ਦੀ ਪਾਕ ਪਵਿੱਤਰ ਧਰਤੀ ਭਾਵ ਅੰਮ੍ਰਿਤਸਰ ਦੀ ਧਰਤੀ, ਜਿਸ ਨੂੰ ਪਹਿਲਾਂ ਚੱਕ ਰਾਮਦਾਸਪੁਰ ਜਾਂ ਗੁਰੁ ਦਾ ਚੱਕ ਦੇ ਨਾਮ ਨਾਲ ਜਾਣਿਆ ਜਾਂਦਾ ਸੀ।ਇਸ ਅਸਥਾਨ ਨੂੰ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਨੇ ਚੁਣਿਆ ਸੀ ਅਤੇ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਨੇ ਇਸ ਸ਼ਹਿਰ ਨੂੰ ਵਸਾਇਆ ਸੀ, ਜਿਸ ਤੋਂ ਬਾਅਦ ਇਸਦਾ ਨਾਮ ਰਾਮਦਾਸਪੁਰ ਪੈ ਗਿਆ ਜੋ ਕਿ ਹੁਣ ਬਦਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਹੋ ਚੁੱਕਾ ਹੈ।

Sri Harimandir Sahib, Golden Temple foundation day, Sikh historyਗੁਰੂ ਕੀ ਨਗਰੀ, ਜੋ ਕਿ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ, ਦਾ ਸਿੱਖ ਧਰਮ ਵਿੱਚ ਖਾਸ ਮਹੱਤਵ ਹੈ। ਗੁਰੂ ਰਾਮਦਾਸ ਜੀ ਨੇ ਇਸ ਅਸਥਾਨ ਤੇ ਬਾਬਾ ਬੁੱਢਾ ਜੀ ਨਾਲ ਮਿਲਕੇ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਉਸਾਰੀ ਕਰਵਾਈ।

Sri Harimandir Sahib, Golden Temple foundation day, Sikh history: ਇਸ ਦੀ ਖਾਸ ਗੱਲ ਇਹ ਹੈ ਕਿ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਤੋਂ ਸਾਈਂ ਮੀਆਂ ਮੀਰ ਨੂੰ ਬੁਲਾਇਆ ਅਤੇ ਉਹਨਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰਖਵਾਇਆ। ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਸਰੋਵਰ ਦੀ ਉਸਾਰੀ ਕੀਤੀ ਗਈ ਹੈ ਅਤੇ ਧਰਮ ਦਾ ਭੇਦ ਭਾਵ ਮਿਟਾਉਣ ਲਈ ਇਸਦੇ ਚਾਰ ਦਰਵਾਜ਼ੇ ਰੱਖੇ ਗਏ ਹਨ। ਰੂਹਾਨੀਅਤ ਭਰਿਆ ਇਹ ਅਲੌਕਿਕ ਨਜ਼ਾਰਾ ਹਰ ਰੂਹ ਨੂੰ ਸਕੂਨ ਪਹੁੰਚਾਉਂਦਾ ਹੈ।

Sri Harimandir Sahib, Golden Temple foundation day, Sikh historyਇਸ ਗੱਲ ਨੂੰ ਬਿਆਨ ਕਰਦੇ ਹੋਏ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਸਿਫਤ ਤੇ ਗੁਰੂ ਰਾਮਦਾਸ ਜੀ ਦੀ ਵਡਿਆਈ ਵਿੱਚ ਫੁਨਹੇ ਮਹਲਾ ੫ ਕੁਝ ਇਸ ਤਰਾਂ ਬਿਆਨ ਕੀਤਾ ਹੈ……

ਹਾਥਿ ਕਲੰਮ ਅਗੰਮ ਮਸਤਕਿ ਲੇਖਾਵਤੀ ॥

ਉਰਝਿ ਰਹਿਓ ਸਭ ਸੰਗਿ ਅਨੂਪ ਰੂਪਾਵਤੀ ॥

ਉਸਤਤਿ ਕਹਨੁ ਨ ਜਾਇ ਮੁਖਹੁ ਤੁਹਾਰੀਆ॥

ਮੋਹੀ ਦੇਖਿ ਦਰਸੁ ਨਾਨਕ ਬਲਿਹਾਰੀਆ॥

Sri Harimandir Sahib, Golden Temple foundation day, Sikh history: ਸ੍ਰੀ ਹਰਿਮੰਦਰ ਸਾਹਿਬ ਦੀ ਧਰਤੀ ਨੂੰ ਸ੍ਰੀ ਦਰਬਾਰ ਸਾਹਿਬ ਅਤੇ ਗੋਲਡਨ ਟੈਂਪਲ ਦੇ ਨਾਂ ਨਾਲ ਪੂਰੀ ਦੁਨੀਆਂ 'ਚ ਜਾਣਿਆ ਜਾਂਦਾ ਹੈ।

Sri Harimandir Sahib, Golden Temple foundation day, Sikh historyਇਸ ਅਸਥਾਨ ਤੇ ੨੪ ਘੰਟੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ।ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਦੋ ਬੇਰੀਆਂ ਹਨ, ਇੱਕ ਹੈ ਬਾਬਾ ਬੁੱਡਾ ਸਾਹਿਬ ਜੀ ਦੀ ਬੇਰੀ ਜਿੱਥੇ ਬਾਬਾ ਬੁੱਡਾ ਸਾਹਿਬ ਜੀ ਨੇ ਸਰੋਵਰ ਦੀ ਉਸਾਰੀ ਦਾ ਕੰਮ ਕਰਵਾਇਆ ਸੀ ਅਤੇ ਦੂਸਰੀ ਹੈ ਦੁੱਖ ਭੰਜਨੀ ਬੇਰੀ ਜਿਸਦੀ ਮਾਨਤਾ ਇਹ ਹੈ ਕਿ ਜਿਹੜਾ ਇਸ ਜਗਾ੍ਹ 'ਤੇ ਇਸ਼ਨਾਨ ਕਰਦਾ ਹੈ ਉਸਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰ ਸਾਲ ਲੱਖਾਂ ਸ਼ਰਧਾਲੂ ਦੇਸ਼ ਵਿਦੇਸ਼ ਤੋਂ ਨਤਮਸਤਕ ਹੋਣ ਲਈ ਅਤੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਆਉਂਦੇ ਹਨ।

—PTC News

Related Post