ਸ੍ਰੀ ਮੁਕਤਸਰ ਸਾਹਿਬ: ਪੁਲਿਸ ਨੇ ਹੈਰੋਇਨ ਅਤੇ 5 ਲੱਖ ਦੇ ਕਰੀਬ ਡਰੱਗ ਮਨੀ ਸਮੇਤ 3 ਗ੍ਰਿਫਤਾਰ

By  Jashan A November 29th 2019 04:06 PM

ਸ੍ਰੀ ਮੁਕਤਸਰ ਸਾਹਿਬ: ਪੁਲਿਸ ਨੇ ਹੈਰੋਇਨ ਅਤੇ 5 ਲੱਖ ਦੇ ਕਰੀਬ ਡਰੱਗ ਮਨੀ ਸਮੇਤ 3 ਗ੍ਰਿਫਤਾਰ,ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੀ ਮਲੋਟ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਉਹਨਾਂ ਨੇ 140 ਗਰਾਮ ਹੈਰੋਇਨ ਅਤੇ 5 ਲੱਖ 32 ਹਜਾਰ ਰੁਪਏ ਡਰੱਗ ਮਨੀ, 32 ਬੋਰ ਰਿਵਾਲਵਰ, 10 ਜਿੰਦਾ ਕਾਰਤੂਸ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ। ਇਸ ਮਾਮਲੇ 'ਚ ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆ ਐਸ ਪੀ ਡੀ ਗੁਰਮੇਲ ਸਿੰਘ ਨੇ ਦੱਸਿਆ ਕਿ ਸੀ ਆਈ ਏ ਇੰਚਾਰਜ ਪਰਤਾਪ ਸਿੰਘ ਅਤੇ ਮਲੋਟ ਪੁਲਿਸ ਨੇ ਤਿਕੌਣੀ ਚੌਂਕ ਮਲੋਟ 'ਚ ਨਾਕਾ ਲਾਇਆ ਸੀ। ਹੋਰ ਪੜ੍ਹੋ: ਸ੍ਰੀ ਮੁਕਤਸਰ ਸਾਹਿਬ : ਪਾਵਰਕਾਮ ਦਾ ਲਾਈਨਮੈਨ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਸ਼ੱਕ ਦੇ ਅਧਾਰ 'ਤੇ ਸਵਿਫਟ ਕਾਰ ਡੀ ਐਲ 12ਸੀ ਸੀ 3278 ਨੂੰ ਰੋਕ ਕੇ ਚੈੱਕ ਕੀਤਾ ਤਾਂ ਕਾਰ ਸਵਾਰ ਸ਼ਿੰਦਰਪਾਲ ਸਿੰਘ ਵਾਸੀ ਸ਼ਾਮ ਖੇੜਾ ਪਾਸੋ 50 ਗਰਾਮ ਹੈਰੋਇਨ, ਸਵਰਨਜੀਤ ਸਿੰਘ ਹੈਪੀ ਪਾਸੋ 50 ਗਰਾਮ ਹੈਰੋਇਨ ਅਤੇ ਬੇਅੰਤ ਸਿੰਘ ਵਾਸੀ ਸ਼ਾਮ ਖੇੜਾ ਤੋਂ 40 ਗਰਾਮ ਹੈਰੋਇਨ ਅਤੇ ਇਕ ਰਿਵਾਲਵਰ 32 ਬੋਰ,10 ਜਿੰਦਾ ਕਾਰਤੂਸ ਬਰਾਮਦ ਹੋਏ। ਇਸ ਦੌਰਾਨ ਕਾਰ 'ਚੋਂ 5 ਲੱਖ 32 ਹਜ਼ਾਰ ਡਰੱਗ ਮਨੀ ਵੀ ਮਿਲੀ। -PTC News

Related Post