ਇਸ ਸਿੱਖ ਨੇ ਆਪਣੀ ਦਸਤਾਰ ਨਾਲ ਬਚਾਈ ਮਹਿਲਾ ਦੀ ਜਾਨ, ਜਾਣੋ ਮਾਮਲਾ

By  Jashan A January 7th 2019 03:11 PM

ਇਸ ਸਿੱਖ ਨੇ ਆਪਣੀ ਦਸਤਾਰ ਨਾਲ ਬਚਾਈ ਮਹਿਲਾ ਦੀ ਜਾਨ, ਜਾਣੋ ਮਾਮਲਾ,ਸ਼੍ਰੀਨਗਰ: ਦੱਖਣੀ ਕਸ਼ਮੀਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਹੋ ਜਾਓਗੇ। ਦਰਅਸਲ ਇਹ ਮਾਮਲਾ ਇੱਕ ਸਿੱਖ ਵਲੋਂ ਮਹਿਲਾ ਦੀ ਜਾਨ ਬਚਾਉਣ ਦਾ ਹੈ।

sikh ਇਸ ਸਿੱਖ ਨੇ ਆਪਣੀ ਦਸਤਾਰ ਨਾਲ ਬਚਾਈ ਮਹਿਲਾ ਦੀ ਜਾਨ, ਜਾਣੋ ਮਾਮਲਾ

ਦੱਸ ਦੇਈਏ ਕਿ ਦੱਖਣੀ ਕਸ਼ਮੀਰ ਦੇ ਕੌਮੀ ਮਾਰਗ ਸਥਿਤ ਅਵੰਤੀਪੋਰਾ ਇਲਾਕੇ ਵਿੱਚ ਸਰਦਾਰ ਦੀ ਦਸਤਾਰ ਗੰਭੀਰ ਜ਼ਖ਼ਮੀ ਔਰਤ ਲਈ ਜੀਵਨਦਾਨ ਬਣ ਗਈ।ਤੇਜ਼ ਰਫ਼ਤਾਰ ਨਾਲ ਆ ਰਹੇ ਟਰੱਕ ਹੇਠ ਆ ਕੇ ਔਰਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਜਿਸ ਤੋਂ ਬਾਅਦ ਲੋਕਾਂ ਦੀ ਭੀੜ ਜਮ੍ਹਾ ਹੋ ਗਈ ਤੇ ਕੋਈ ਵੀ ਮਦਦ ਲਈ ਅੱਗੇ ਨਾ ਆਇਆ।

ਹੋਰ ਪੜ੍ਹੋ:ਮਾਮੂਲੀ ਝਗੜੇ ਨੇ ਲਈ ਇਸ ਮਹਿਲਾ ਦੀ ਜਾਨ, ਜਾਣੋ ਮਾਮਲਾ

ਪਰ ਇਥੋਂ ਲੱਗ ਰਹੇ ਸਰਦਾਰ ਨੇ ਆਪਣੀ ਦਸਤਾਰ ਨਾਲ ਔਰਤ ਦੀ ਜਾਨ ਬਚਾਈ।20 ਸਾਲਾ ਮਨਜੀਤ ਸਿੰਘ ਨੇ ਦੱਸਿਆ ਕਿ ਜਦ ਉਸ ਨੇ ਸੜਕ 'ਤੇ ਭੀੜ ਦੇਖੀ ਤਾਂ ਤੁਰੰਤ ਰੁਕ ਗਿਆ।

accident ਇਸ ਸਿੱਖ ਨੇ ਆਪਣੀ ਦਸਤਾਰ ਨਾਲ ਬਚਾਈ ਮਹਿਲਾ ਦੀ ਜਾਨ, ਜਾਣੋ ਮਾਮਲਾ

ਉਸ ਨੇ ਔਰਤ ਨੂੰ ਜ਼ਖ਼ਮੀ ਹਾਲਤ ਵਿੱਚ ਦੇਖਿਆ ਤੇ ਬਗ਼ੈਰ ਦੇਰ ਕੀਤੇ ਆਪਣੀ ਪੱਗ ਉਤਾਰੀ ਤੇ ਔਰਤ ਦੇ ਜ਼ਖ਼ਮਾਂ 'ਤੇ ਲਪੇਟ ਦਿੱਤੀ ਤਾਂ ਜੋ ਹੋਰ ਖ਼ੂਨ ਨਾ ਵਗੇ। ਮਨਜੀਤ ਦੀ ਹਿੰਮਤ ਦੇਖ ਹੋਰ ਲੋਕ ਵੀ ਅੱਗੇ ਆ ਗਏ ਤੇ ਸਾਰਿਆਂ ਨੇ ਮਿਲ ਕੇ ਹਸਪਤਾਲ ਪਹੁੰਚਾਇਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ।

-PTC News

Related Post