ਐੱਸਐੱਸਐੱਮ ਨੇ ਕੇਜਰੀਵਾਲ ਨੂੰ ਕਰਾਰਿਆ 'ਛੋਟਾ ਮੋਦੀ'; 'ਆਪ' ਦੀ ਕਾਰਪੋਰੇਟ ਘਰਾਣਿਆਂ ਨਾਲ ਸਾਂਝੀਵਾਲਤਾ ਨੂੰ ਕੀਤਾ ਬੇਨਕਾਬ

By  Jasmeet Singh February 12th 2022 05:26 PM -- Updated: February 12th 2022 05:57 PM

ਮੋਹਾਲੀ: ਸੰਯੁਕਤ ਸਮਾਜ ਮੋਰਚੇ (ਐੱਸਐੱਸਐੱਮ) ਨੇ ਅੱਜ ਮੋਹਾਲੀ 'ਚ ਪ੍ਰੈਸ ਕਾਨਫਰੰਸ ਦਰਮਿਆਨ ਆਮ ਆਦਮੀ ਪਾਰਟੀ 'ਤੇ ਤਿੱਖੇ ਨਿਸ਼ਾਨੇ ਸਾਧੇ ਨੇ, ਇਸ ਪ੍ਰੈਸ ਸੰਮੇਲਨ ਦਾ ਮੁੱਖ ਵਿਸ਼ਾ 'ਆਪ' ਨੂੰ ਆ ਰਹੀ 'ਫੋਰਨ ਫੰਡਿੰਗ' 'ਤੇ ਸੀ। ਪ੍ਰੈਸ ਸੰਮੇਲਨ ਦੀ ਸ਼ੁਰੂਆਤ 'ਚ ਸਭ ਤੋਂ ਪਹਿਲਾਂ ਐੱਸਐੱਸਐੱਮ ਦੇ ਬੁਲਾਰੇ ਨੇ 'ਆਪ' ਦੇ ਪੰਜਾਬ ਲਈ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਿਆ 'ਤੇ ਆਖਿਆ ਕਿ ਕਿਸਾਨਾਂ ਦੇ ਹੱਕ ਲਈ ਭਗਵੰਤ ਮਾਨ ਨੇ ਕਿਹੜੀ ਕੁਰਬਾਨੀ ਦਿੱਤੀ ਹੈ। ਇਹ ਵੀ ਪੜ੍ਹੋ: ਸਿੱਧੂ ਅੱਗੇ, ਕਾਂਗਰਸ ਪਿੱਛੇ ? ਪ੍ਰਿੰਯਕਾ ਗਾਂਧੀ ਵਲੋਂ ਮੈਨੀਫੈਸਟੋ ਜਾਰੀ ਕਰਨ ਤੋਂ ਪਹਿਲਾ ਸਿੱਧੂ ਨੇ ਸਾਂਝਾ ਕੀਤਾ ਆਪਣਾ ਪੰਜਾਬ ਮਾਡਲ ! ਐੱਸਐੱਸਐੱਮ ਦੇ ਬੁਲਾਰੇ ਨੇ ਫੰਡਿੰਗ ਨੂੰ ਲੈ ਕੇ 'ਆਪ' ਦੀ ਕੋਰਪੋਰੇਟ ਸੈਕਟਰ ਨਾਲ ਸਾਂਝੀਵਾਲਤਾ ਨੂੰ ਬੇਨਕਾਬ ਕੀਤਾ ਅਤੇ ਉਸਦੇ ਸਬੂਤ ਵੀ ਮੀਡੀਆ ਸਾਹਮਣੇ ਰੱਖੇ। ਜਿਸ ਵਿਚ ਟਰਸਟਾਂ ਵਲੋਂ 'ਆਪ' ਨੂੰ ਦਿੱਤੇ ਕਰੋੜਾਂ ਰੁਪਏ ਦਾ ਚੰਦੇ ਨੂੰ ਲੈ ਕੇ ਵੱਡਾ ਖੁਲਾਸਾ ਸੰਯੁਕਤ ਸਮਾਜ ਮੋਰਚੇ ਨੇ ਕੀਤਾ। ਇਸਤੋਂ ਇਲਾਵਾ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦਿੱਲੀ ਏਅਰਪੋਰਟ 'ਤੇ ਕਿਉਂ ਨਹੀਂ ਜਾ ਪਾ ਰਹੀਆਂ ਇਸ ਦਾ ਵੀ ਵੱਡਾ ਖੁੱਲਾਸਾ ਐੱਸਐੱਸਐੱਮ ਨੇ 'ਆਪ' ਦੇ ਖ਼ਿਲਾਫ਼ ਕੀਤਾ ਅਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਦੀਆਂ ਕੋਝੀਆਂ ਚਾਲਾਂ ਤੋਂ ਲੋਕਾਂ ਨੂੰ ਜਾਗਰੂਕ ਕਰਵਾਇਆ। ਇਸਤੋਂ ਇਲਾਵਾ ਸੰਯੁਕਤ ਸਮਾਜ ਮੋਰਚੇ ਨੇ ਏ.ਆਈ.ਐੱਮ.ਆਈ.ਐੱਮ ਦੇ ਮੁਖੀ ਅਸਦੁਦੀਨ ਓਵੈਸੀ 'ਤੇ ਵੀ ਵੱਡਾ ਸ਼ਬਦੀ ਹਮਲਾ ਕੀਤਾ ਤੇ ਕਿਹਾ ਕਿ ਮੁਸਲਮਾਨੀ ਖੇਤਰਾਂ 'ਚ ਦੇਸ਼ ਵਿਚ ਜਿਥੇ ਵੀ ਭਾਜਪਾ ਹਾਰਨ ਲਗਦੀ ਹੈ ਓਵੈਸੀ ਉਥੇ ਭਾਜਪਾ ਦਾ ਵਿਰੋਧ ਕਰਨ ਪਹੁੰਚਦੇ ਨੇ 'ਤੇ ਫਿਰ ਉਥੇ ਭਾਜਪਾ ਜਿੱਤ ਜਾਂਦੀ ਹੈ। ਓਵੈਸੀ ਦਾ ਹੀ ਉਧਾਰਨ ਦਿੰਦਿਆਂ ਐੱਸਐੱਸਐੱਮ ਨੇ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ। ਐੱਸਐੱਸਐੱਮ ਦਾ ਕਹਿਣਾ ਹੀ ਕਿ ਅਰਵਿੰਦ ਕੇਜਰੀਵਾਲ ਹੋਰ ਕੋਈ ਨਹੀਂ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੀ ਛੋਟਾ ਰੂਪ ਹਨ ਅਤੇ ਉਹ ਭਾਜਪਾ ਨਾਲ ਰੱਲੇ ਹੋਏ ਹਨ। ਇਹ ਵੀ ਪੜ੍ਹੋ: ਕਾਂਗਰਸ ਅਤੇ 'ਆਪ' ਦੀ ਵੱਡੀ ਹਾਰ; ਸਿੱਖ ਅਰਦਾਸ ਤੇ ਅਕਾਲੀ ਦਲ ਵਿਰੁੱਧ ਇਸ਼ਤਿਹਾਰਬਾਜ਼ੀ 'ਤੇ ਰੋਕ ਬੁਲਾਰੇ ਦਾ ਕਹਿਣਾ ਸੀ ਵੀ ਪੰਜਾਬ ਦੇ ਲੋਕ ਗਲਤੀ ਨਾਲ ਵੀ 'ਆਪ' ਨੂੰ ਪੰਜਾਬ 'ਚ ਨਾ ਵਾੜ ਲੈਣ, ਉਨ੍ਹਾਂ ਕਿਹਾ ਜਿਵੇਂ ਦਿੱਲੀ ਰਾਜ ਮੋਦੀ ਅਧੀਨ ਕਰ ਦਿੱਤਾ ਗਿਆ, ਜਿਵੇਂ ਜੰਮੂ ਕਸ਼ਮੀਰ ਦਾ ਪੂਰਨ ਰਾਜ ਮੋਦੀ ਅਧੀਨ ਕਰ ਦਿੱਤਾ ਗਿਆ 'ਤੇ ਉਸਦੇ ਦੋ ਟੋਟੇ ਕੀਤੇ ਗਏ ਉਵੇਂ ਹੀ ਪੰਜਾਬ ਦੇ ਵੀ ਕਰ ਦਿੱਤੇ ਜਾਣਗੇ। -PTC News

Related Post