ਸਿੱਧੂ ਅੱਗੇ, ਕਾਂਗਰਸ ਪਿੱਛੇ ? ਪ੍ਰਿੰਯਕਾ ਗਾਂਧੀ ਵਲੋਂ ਮੈਨੀਫੈਸਟੋ ਜਾਰੀ ਕਰਨ ਤੋਂ ਪਹਿਲਾ ਸਿੱਧੂ ਨੇ ਸਾਂਝਾ ਕੀਤਾ ਆਪਣਾ ਪੰਜਾਬ ਮਾਡਲ !
ਇਸ ਪੰਜਾਬ ਮਾਡਲ ਰਾਹੀਂ ਨਵਜੋਤ ਸਿੱਧੂ ਨੇ 13 ਨੁਕਾਤੀ ਏਜੰਡੀ ਵੀ ਸਾਂਝੇ ਕੀਤੇ ਹਨ। 30 ਪੰਨ੍ਹਿਆਂ 30 ਪੰਨਿਆਂ ਦੇ ਇਸ ਨੁਕਾਤੀ ਪੰਜਾਬ ਮਾਡਲ ਨੂੰ ਸਿੱਧੂ ਨੇ ਸੋਸ਼ਲ ਮੀਡੀਆ 'ਤੇ ਜਾਰੀ ਕਰਦਿਆਂ ਜਿੱਤੇਗਾ ਪੰਜਾਬ ਕਮਿਸ਼ਨ ਦਾ ਵੀ ਗੱਲ ਆਖੀ ਹੈ। ਇਸ ਪੰਜਾਬ ਮਾਡਲ ਵਿਚ ਸਿੱਧੂ ਨੇ ਸਿਹਤ ਸਿੱਖਿਆ, ਸਨਅਤ ਅਤੇ ਕਿਸਾਨਾਂ ਬਾਰੇ ਵੀ ਜ਼ਿਕਰ ਦੇ ਨਾਲ-ਨਾਲ ਵਿਧਾਨ ਸਭਾ ਇਜਲਾਸ ਦੇ ਲਾਈਵ ਪ੍ਰਸਾਰਣ ਦਾ ਵੀ ਜ਼ਿਕਰ ਕੀਤਾ ਹੈ। ਇਸ ਵਿਚ 13 ਪ੍ਰੋਗਰਾਮਾਂ ਦਾ ਜ਼ਿਕਰ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਕਿਵੇਂ ਸੂਬੇ ਨੂੰ ਪੈਰਾਂ ਸਿਰ ਖੜ੍ਹਾ ਕੀਤਾ ਜਾਵੇਗਾ। ਸਿੱਧੂ ਦੇ ਪੰਜਾਬ ਮਾਡਲ ਵਿਚ ਲਗਭਗ ਹਰ ਖੇਤਰ, ਹਰ ਮੁੱਦੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਹ ਮਾਡਲ ਸਭ ਚੋਰੀਆਂ ਨੂੰ ਨੱਥ ਪਾਏਗਾ, ਪੰਜਾਬ ਵਿੱਚੋਂ ਮਾਫੀਏ ਦਾ ਖ਼ਾਤਮਾ ਕਰੇਗਾ, ਲੋਕਾਂ ਦੀ ਭਲਾਈ ਲਈ ਪੰਜਾਬ ਦੇ ਖ਼ਜ਼ਾਨੇ ਨੂੰ ਨੱਕੋ-ਨੱਕ ਭਰੇਗਾ।
ਕਾਂਗਰਸ ਦੇ ਪੰਜਾਬ ਮਾਡਲ 'ਚ ਕਿਹਾ ਗਿਆ ਹੈ ਕਿ ਉਹ ਸੱਤਾ 'ਚ ਆਉਣ ਤੋਂ ਬਾਅਦ ਸੂਬੇ 'ਚ 1 ਲੱਖ ਕਰੋੜ ਦੀ ਵਾਧੂ ਆਮਦਨ ਭਲਾਈ ਸਕੀਮਾਂ 'ਚ ਨਿਵੇਸ਼ ਲਈ ਖਰਚ ਕਰੇਗੀ। ਇਸ ਦੇ ਨਾਲ ਹੀ ਪੰਜਾਬ ਦਾ 50,000 ਕਰੋੜ ਰੁਪਏ ਦਾ ਵਾਧੂ ਸਾਲਾਨਾ ਮਾਲੀਆ ਕਰਜ਼ਾ ਮੋੜਨ ਅਤੇ ਵਿਕਾਸ ਵਿੱਚ ਨਿਵੇਸ਼ ਕਰਨ ਲਈ ਵਰਤਿਆ ਜਾਵੇਗਾ। ਸਰਕਾਰ ਸ਼ਰਾਬ, ਰੇਤ ਦੀ ਮਾਈਨਿੰਗ, ਕੇਬਲ, ਏਸੀ/ਨਾਨ-ਏਸੀ ਬੱਸਾਂ ਦੇ ਲੰਬੇ ਰੂਟ, ਆਊਟਡੋਰ 'ਤੇ ਕੰਟਰੋਲ ਕਰੇਗੀ। ਇਸ ਤੋਂ ਇਲਾਵਾ, ਇਹ ਮੌਜੂਦਾ ਟੈਕਸਾਂ, ਲੇਵੀਜ਼ ਅਤੇ ਡਿਊਟੀਆਂ ਦੀ ਪਾਲਣਾ ਅਤੇ ਉਗਰਾਹੀ ਦੇ ਨਾਲ-ਨਾਲ ਮਾਲੀਆ ਪੈਦਾ ਕਰਨ ਲਈ ਇਸ਼ਤਿਹਾਰ ਦੇਵੇਗਾ।Nanak Naam Chardi Kala Tere Bhane Sarbat Da Bhala !! This is Punjab’s Model, Peoples model… to make Punjab a welfare state. Refer the link below:https://t.co/gmJoh2QdZ1 pic.twitter.com/M6RFDaFQtb — Navjot Singh Sidhu (@sherryontopp) February 12, 2022
ਪੰਜਾਬ ਕਾਂਗਰਸ ਦੇ 13 ਮਾਡਲ-----
1. ਸ਼ਾਸਨ ਸੁਧਾਰ
2. ਆਮਦਨ
3. ਕਿਸਾਨੀ/ ਕਿਸਾਨ
4. ਮਹਿਲਾ ਸਸ਼ਕਤੀਕਰਨ
5. ਰੁਜ਼ਗਾਰ ਅਤੇ ਕਿਰਤ ਸੁਧਾਰ
6. ਸਿਹਤ ਸੰਭਾਲ
7. ਅਧਿਆਪਕ/ਸਿੱਖਿਆ
8. ਉਦਯੋਗ
9. ਹੁਨਰ ਅਤੇ ਉੱਦਮਤਾ
10. ਕਾਨੂੰਨ ਅਤੇ ਵਿਵਸਥਾ
11. ਡਿਜੀਟਲ ਪੰਜਾਬ
12. ਵਾਤਾਵਰਣ ਅਤੇ ਨਾਗਰਿਕ ਸਹੂਲਤਾਂ
13. ਸਮਾਜ ਭਲਾਈ (ਐਨ.ਆਰ.ਆਈ. ਭਲਾਈ ਸਮੇਤ)
ਜ਼ਿਕਰਯੋਗ ਹੈ ਕਿ ਪੰਜਾਬ 'ਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਜਦਕਿ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। ਇਸ ਤੋਂ ਪਹਿਲਾਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਦਾ 13 ਸੂਤਰੀ ‘ਪੰਜਾਬ ਮਾਡਲ’ ਕਾਂਗਰਸ ਦੇ ਚੋਣ ਮਨੋਰਥ ਪੱਤਰ ਦਾ ਹਿੱਸਾ ਹੋਵੇਗਾ। ਬਾਜਵਾ ਨੇ ਕਿਹਾ ਸੀ ਕਿ ਪਾਰਟੀ ਕੁਝ ਸਮੇਂ 'ਚ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰੇਗੀ।
ਉਨ੍ਹਾਂ ਕਿਹਾ ਸੀ ਕਿ ਸਿੱਧੂ ਦਾ ਵਿਜ਼ਨ ਕਾਂਗਰਸ ਦਾ ਵਿਜ਼ਨ ਹੈ। ਉਨ੍ਹਾਂ ਸਿੱਧੂ ਦੀ ਇਸ ਗੱਲ ਨਾਲ ਵੀ ਸਹਿਮਤੀ ਪ੍ਰਗਟਾਈ ਕਿ ਪੰਜਾਬ ਵਿੱਚ ਪਿਛਲੇ ਕਈ ਸਾਲਾਂ ਤੋਂ ਹੋ ਰਹੀ ਲੁੱਟ ਨੂੰ ਰੋਕਣ ਲਈ ਇੱਕ ਮਾਡਲ ਦੀ ਲੋੜ ਹੈ। ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਸੀ, 'ਮੇਰਾ ਪੰਜਾਬ ਮਾਡਲ ਸੂਬੇ ਦੇ ਬੱਚਿਆਂ, ਨੌਜਵਾਨਾਂ ਅਤੇ ਲੋਕਾਂ ਦੀ ਜ਼ਿੰਦਗੀ ਬਦਲਣ ਵਾਲਾ ਹੈ।'
-PTC News