ਪਟਿਆਲਾ ਵਿੱਚ ਆਵਾਰਾ ਪਸ਼ੂਆਂ ਕਾਰਨ ਵਾਪਰਿਆ ਦਰਦਨਾਕ ਹਾਦਸਾ,2 ਵਿਅਕਤੀਆਂ ਦੀ ਮੌਤ

By  Shanker Badra February 25th 2020 03:19 PM -- Updated: February 25th 2020 03:57 PM

ਪਟਿਆਲਾ ਵਿੱਚ ਆਵਾਰਾ ਪਸ਼ੂਆਂ ਕਾਰਨ ਵਾਪਰਿਆ ਦਰਦਨਾਕ ਹਾਦਸਾ,2 ਵਿਅਕਤੀਆਂ ਦੀ ਮੌਤ:ਪਟਿਆਲਾ : ਪੰਜਾਬ ਵਿੱਚ ਅਵਾਰਾ ਪਸ਼ੂਆਂ ਦੀ ਸਮੱਸਿਆ ਦਿਨੋਂ -ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਇਸ ਸਮੱਸਿਆ ਕਾਰਨ ਪੂਰੇ ਸਮਾਜ ਵਿੱਚ ਡਰ ਦੀ ਭਾਵਨਾ ਪੈਦਾ ਹੁੰਦੀ ਜਾ ਰਹੀ ਹੈ। ਪੰਜਾਬ ਵਿਚ ਵਧਦੇ ਅਵਾਰਾ ਪਸ਼ੂਆ ਕਾਰਨ, ਸੜਕਾਂ 'ਤੇ ਪ੍ਰਤੀਦਿਨ ਹਾਦਸਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। [caption id="attachment_391421" align="aligncenter" width="300"]Stray cattle Due Road Accident in Patiala, Two people Death ਪਟਿਆਲਾ ਵਿੱਚਆਵਾਰਾ ਪਸ਼ੂ ਕਾਰਨ ਵਾਪਰਿਆ ਦਰਦਨਾਕ ਹਾਦਸਾ,2 ਵਿਅਕਤੀਆਂ ਦੀ ਮੌਤ[/caption] ਅਜਿਹਾ ਹੀ ਤਾਜ਼ਾ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਬੀਤੇ ਦਿਨ ਲੱਕੜ ਮੰਡੀ ਕੋਲ ਸਵੇਰੇ ਅਖ਼ਬਾਰਾਂ ਦਾ ਹਾਕਰ ਕੁਲਵਿੰਦਰ ਸਿੰਘ ਦਾ ਮੋਟਰਸਾਈਕਲ ਅਵਾਰਾ ਪਸ਼ੂਆਂ ਨਾਲ ਟਕਰਾਉਣ ਕਰਕੇ ਨੀਚੇ ਡਿੱਗ ਪਿਆ ਅਤੇ ਖੰਭੇ ਨਾਲ ਸਿਰ ਵੱਜਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ ਸੀ। [caption id="attachment_391420" align="aligncenter" width="300"]Stray cattle Due Road Accident in Patiala, Two people Death ਪਟਿਆਲਾ ਵਿੱਚਆਵਾਰਾ ਪਸ਼ੂ ਕਾਰਨ ਵਾਪਰਿਆ ਦਰਦਨਾਕ ਹਾਦਸਾ,2 ਵਿਅਕਤੀਆਂ ਦੀ ਮੌਤ[/caption] ਇਸ ਦੇ ਇਲਾਵਾ ਬੀਤੀ ਸ਼ਾਮ ਦਿੱਤੁਪੁਰ ਪਿੰਡ ਤੋਂ ਪਟਿਆਲਾ ਆ ਰਿਹਾ ਸੁਖਵਿੰਦਰ ਜੀਤ ਵੀ ਪਟਿਆਲਾ ਭਾਦਸੋਂ ਰੋਡ 'ਤੇ ਅਵਾਰਾ ਪਸ਼ੂਆਂ ਨਾਲ ਮੋਟਰਸਾਈਕਲ ਟਕਰਾਉਣ ਕਰਕੇ ਮੌਕੇ 'ਤੇ ਹੀ ਮੌਤ ਹੋ ਗਈ ਹੈ। ਜਿਸ ਕਰਕੇਅਵਾਰਾ ਪਸ਼ੂਆਂ ਕਰਕੇ 2 ਦਿਨਾਂ ਵਿੱਚ 2 ਮੌਤਾਂ ਹੋ ਗਈਆਂ ਹਨ। [caption id="attachment_391422" align="aligncenter" width="300"]Stray cattle Due Road Accident in Patiala, Two people Death ਪਟਿਆਲਾ ਵਿੱਚਆਵਾਰਾ ਪਸ਼ੂ ਕਾਰਨ ਵਾਪਰਿਆ ਦਰਦਨਾਕ ਹਾਦਸਾ,2 ਵਿਅਕਤੀਆਂ ਦੀ ਮੌਤ[/caption] ਦੱਸ ਦੇਈਏ ਕਿ ਇਨ੍ਹਾਂ ਅਵਾਰਾ ਪਸ਼ੂਆਂ ਕਾਰਨ ਖੇਤੀ ਦਾ ਉਜਾੜਾ ਹੋ ਰਿਹਾ ਹੈ ਅਤੇ ਜਨ-ਜੀਵਨ ਵਿੱਚ ਖਲਲ ਪੈ ਰਿਹਾ ਹੈ। ਪੰਜਾਬ ਵਿਚ ਵਧਦੇ ਅਵਾਰਾ ਪਸ਼ੂਆ ਕਾਰਨ, ਸੜਕਾਂ ‘ਤੇ ਦਿਨ ਪ੍ਰਤੀਦਿਨ ਹਾਦਸਿਆ ਦੀ ਗਿਣਤੀ ਵੱਧਦੀ ਜਾ ਰਹੀ ਹੈ। ਰਾਤਾਂ ਨੂੰ ਬਲਦਾਂ ਦੀ ਲੜਾਈ, ਚੌਂਕਾ ਵਿਚ ਝੁੰਡ ਬਣਾ ਕੇ ਖੜਨਾ, ਆਮ ਸਮੱਸਿਆਵਾਂ ਹਨ। ਜਿਸ ਕਾਰਨ ਆਮ ਲੋਕ ਬਹੁਤ ਹੀ ਪ੍ਰੇਸ਼ਾਨ ਹਨ। -PTCNews

Related Post