ਪਰਾਲੀ ਸਾੜਣ ਬਾਰੇ 'ਆਪ' ਦੋਗਲੀ ਬੋਲੀ ਨਾ ਬੋਲੇ: ਅਕਾਲੀ ਦਲ

By  Joshi November 10th 2017 06:58 PM

ਕੇਜਰੀਵਾਲ ਨੂੰ ਕਿਹਾ ਕਿ ਜੇ ਉਸ ਨੂੰ ਪੰਜਾਬੀ ਕਿਸਾਨਾਂ ਨਾਲ ਸੱਚੀ ਹਮਦਰਦੀ ਹੈ ਤਾਂ ਉਹਨਾਂ ਦੀ ਵਿੱਤੀ ਮੱਦਦ ਕਰੇ

ਚੰਡੀਗੜ੍ਹ/10 ਨਵੰਬਰ/ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਨੂੰ ਪੁੱਿਛਆ ਕਿ ਉਹ ਸਪੱਸ਼ਟ ਕਰੇ ਕਿ ਪਰਾਲੀ ਸਾੜਣ ਦੇ ਮੁੱਦੇ ਉੱਤੇ ਸੁਖਪਾਲ ਖਹਿਰਾ ਦੀ ਅਗਵਾਈ ਵਾਲੀ ਪੰਜਾਬ ਇਕਾਈ  ਸਹੀ ਹੈ ਜਾਂ ਦਿੱਲੀ ਦਾ ਮੁੱਖ ਮੰਤਰੀ ਕੇਜਰੀਵਾਲ? ਪਾਰਟੀ ਨੇ ਕਿਹਾ ਕਿ ਆਪ ਆਪਣੀ ਦੋਗਲੀ ਬੋਲੀ ਦੇ ਸੱਭਿਆਚਾਰ  ਨਾਲ ਅਜੇ ਵੀ ਪੰਜਾਬ ਦੇ ਕਿਸਾਨਾਂ ਨੂੰ ਧੋਖਾ ਦੇ ਰਹੀ ਹੈ।

Stubble burning Punjab: ਪਰਾਲੀ ਸਾੜਣ ਬਾਰੇ 'ਆਪ' ਦੋਗਲੀ ਬੋਲੀ ਨਾ ਬੋਲੇਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸਰਦਾਰ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਜਿਸ ਤਰ੍ਹਾਂ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ਉੱਤੇ ਆਪ ਦੀ ਪੰਜਾਬ ਇਕਾਈ ਅਤੇ ਦਿੱਲੀ ਵਾਲੀ ਇਕਾਈ ਵੱਖੋ-ਵੱਖਰੀ ਬੋਲੀ  ਬੋਲ ਰਹੀਆਂ ਸਨ। ਹੁਣ ਉਸੇ ਤਰ੍ਹਾਂ ਪਰਾਲੀ ਸਾੜਣ ਦੇ ਮੁੱਦੇ ਉੱਤੇ ਆਪ ਦੀਆਂ ਦੋਵੇਂ ਇਕਾਈਆਂ ਨੇ ਵੱਖਰੇ ਸਟੈਂਡ ਲਏ ਹਨ। ਇਹ ਸਭ ਉਹਨਾਂ ਵੱਲੋਂ ਆਪੋ ਆਪਣੇ ਵੋਟਰਾਂ ਨੂੰ ਮੂਰਖ ਬਣਾਉਣ ਲਈ ਖੇਡੀ ਜਾ ਰਹੀ ਚਾਲ ਹੈ। ਜਿਸ ਅਨੁਸਾਰ ਖਹਿਰਾ ਨੇ ਕਿਸਾਨਾਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਉਹਨਾਂ ਦੇ ਨਾਲ ਖੜ੍ਹਾ ਹੈ ਜਦਕਿ ਅਰਵਿੰਦ ਕੇਜਰੀਵਾਲ ਚਾਹੁੰਦਾ ਹੈ ਕਿ ਪਰਾਲੀ ਸਾੜਣ ਉੱਤੇ ਤੁਰੰਤ ਰੋਕ ਲਾਈ ਜਾਵੇ।

ਦੋਗਲੀ ਬੋਲੀ ਬੋਲ ਕੇ 'ਆਪ' ਨੂੰ ਪੰਜਾਬੀਆਂ ਮੂਰਖ ਬਣਾਉਣ ਤੋਂ ਵਰਜਦਿਆਂ ਸਰਦਾਰ ਮਲੂਕਾ ਨੇ ਕਿਹਾ ਕਿ ਜੇ ਆਪ ਚਾਹੁੰਦੀ ਹੈ ਕਿ ਉਸ ਨੂੰ ਗੰਭੀਰਤਾ ਨਾਲ ਲਿਆ ਜਾਵੇ, ਤਾਂ ਉਸ ਨੂੰ ਇੱਕ ਆਵਾਜ਼ ਵਿਚ ਗੱਲ ਕਰਨੀ ਚਾਹੀਦੀ ਹੈ।

ਉਹਨਾਂ ਕਿਹਾ ਕਿ ਜੇ ਕੇਜਰੀਵਾਲ ਪੰਜਾਬੀ ਕਿਸਾਨਾਂ ਨੂੰ ਮਾੜੀ ਹਾਲਤ ਨੂੰ ਲੈ ਕੇ ਸੱਚਮੁੱਚ ਫਿਕਰਮੰਦ ਹੈ ਤਾਂ ਉਸ ਨੂੰ ਆਪਣੀ ਸਰਕਾਰ ਵੱਲੋਂ ਕਿਸਾਨਾਂ ਲਈ ਤੁਰੰਤ ਵਿੱਤੀ ਸਹਾਇਤਾ ਦਾ ਐਲਾਨ ਕਰ ਦੇਣਾ ਚਾਹੀਦਾ ਹੈ। ਜੇ ਉਹ ਅਜਿਹਾ ਕਰਦਾ ਹੈ ਤਾਂ ਮੰਨਿਆ ਜਾਵੇਗਾ ਕਿ ਉਸ ਨੂੰ ਉਹਨਾਂ ਕਿਸਾਨਾਂ ਨਾਲ ਹਮਦਰਦੀ ਹੈ, ਜਿਹਨਾਂ ਕੋਲ ਝੋਨੇ ਦੀ ਪਰਾਲੀ ਨੂੰ ਹੀਲੇ ਲਾਉਣ ਵਾਸਤੇ ਸਾਧਨ ਨਹੀਂ ਹਨ ਅਤੇ ਉਹਨਾਂ ਨੂੰ ਵਿੱਤੀ ਸਹਾਇਤਾ ਦਿੱਤੇ ਜਾਣ ਦੀ ਲੋੜ ਹੈ। ਜੇਕਰ ਕੇਜਰੀਵਾਲ ਪੰਜਾਬੀ ਕਿਸਾਨਾਂ ਨੂੰ ਕੋਈ ਵੀ ਵਿੱਤੀ ਮਦਦ ਕਰੇ ਬਗੈਰ ਫੋਕੀ ਸ਼ੋਹਰਤ ਵਾਸਤੇ ਉੁਹਨਾਂ ਨਾਲ ਹਮਦਰਦੀ ਦਾ ਢੋਲ ਪਿੱਟਦਾ ਹੈ ਤਾਂ ਸਪੱਸ਼ਟ ਹੋ ਜਾਵੇਗਾ ਕਿ 'ਆਪ' ਸਿਰਫ ਪੰਜਾਬ ਅਤੇ ਦਿੱਲੀ ਦੇ ਵੋਟਰਾਂ ਨੂੰ ਮੂਰਖ ਬਣਾਉਣਾ ਚਾਹੁੰਦੀ ਹੈ ਅਤੇ ਇਸ ਨੂੰ ਪੰਜਾਬ ਦੇ ਕਿਸਾਨਾਂ ਜਾਂ ਦਿੱਲੀ ਦੇ ਲੋਕਾਂ ਦੀ ਰੱਤੀ ਭਰ ਵੀ ਚਿੰਤਾ ਨਹੀਂ ਹੈ।

'ਆਪ' ਨੂੰ ਤੁਰੰਤ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਆਖਦਿਆਂ ਸਰਦਾਰ ਮਲੂਕਾ ਨੇ ਕਿਹਾ ਕਿ ਝੂਠੀ ਹਮਦਰਦੀ ਪੰਜਾਬੀ ਕਿਸਾਨਾਂ ਦਾ ਇਹ ਵਿਸ਼ਵਾਸ਼ ਹੋਰ ਪਕੇਰਾ ਕਰ ਦੇਵੇਗੀ ਕਿ ਆਪ ਨੂੰ ਉਹਨਾਂ ਦੀ ਮਾੜੀ ਹਾਲਤ ਦੀ ਕੋਈ ਚਿੰਤਾ ਨਹੀਂ, ਉਹ ਸਿਰਫ ਕਿਸਾਨੀ ਦੇ ਦੁੱਖਾਂ ਉੱਤੇ ਸਿਆਸਤ ਕਰਨ ਵਿਚ ਦਿਲਚਸਪੀ ਰੱਖਦੀ ਹੈ।

—PTC News

Related Post