ਅਮਰੀਕਾ ਦੇ ਨਿਊਯਾਰਕ ਵਿਖੇ ਤਲਾਬ 'ਚ ਡੁੱਬਣ ਉਪਰੰਤ 24 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ

By  Kaveri Joshi September 1st 2020 05:13 PM -- Updated: September 1st 2020 05:33 PM

ਨਿਊਯਾਰਕ- ਅਮਰੀਕਾ ਦੇ ਨਿਊਯਾਰਕ ਵਿਖੇ ਤਲਾਬ 'ਚ ਡੁੱਬਣ ਉਪਰੰਤ 24 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ: ਆਏ ਦਿਨ ਵਿਦੇਸ਼ੀ ਧਰਤੀ ਤੋਂ ਨੌਜਵਾਨਾਂ ਦੇ ਪਾਣੀ 'ਚ ਡੁੱਬਣ ਦੀਆਂ ਵਾਰਦਾਤਾਂ ਸੁਣਨ ਨੂੰ ਮਿਲਦੀਆਂ ਹਨ । ਅਜਿਹੇ ਹੀ ਇੱਕ ਮਾਮਲੇ 'ਚ ਮੀਡੀਆ ਤੋਂ ਮਿਲੀਆਂ ਖ਼ਬਰਾਂ ਮੁਤਾਬਕ, ਅਮਰੀਕਾ ਵਿਖੇ ਇੱਕ ਭਾਰਤੀ ਵਿਦਿਆਰਥੀ ਦੇ ਪਾਣੀ 'ਚ ਡੁੱਬਣ ਦੀ ਖ਼ਬਰ ਆਈ ਹੈ। ਮ੍ਰਿਤਕ ਦੀ ਪਹਿਚਾਣ ਅਰਪਿਤ ਗੋਇਲ(24) ਵਜੋਂ ਹੋਈ ਹੈ। ਉਕਤ ਨੌਜਵਾਨ ਅਮਰੀਕਾ ਦੇ ਪੇਂਸਿਲਵੇਨੀਆ ਅਤੇ ਨਿਊਯਾਰਕ ਖੇਤਰ ਨੇੜੇ ਤਲਾਬ 'ਚ ਡੁੱਬਣ ਉਪਰੰਤ ਉਸਨੂੰ ਮ੍ਰਿਤਕ ਪਾਇਆ ਗਿਆ। ਜਾਣਕਾਰੀ ਅਨੁਸਾਰ , ਬੀਤੇ ਦਿਨੀਂ ਵਾਰੇਨ ਕਾਊਂਟੀ ਵਿੱਚ ਸਥਿਤ ਅਲੇਘੇਨਾ ਤਲਾਬ 'ਚ ਡੁੱਬਣ ਕਾਰਨ ਗੋਇਲ ਇਸ ਦੁਨੀਆਂ ਨੂੰ ਸਦਾ ਲਈ ਛੱਡ ਤੁਰ ਗਿਆ।  ਗੋਇਲ ਨੂੰ ਘਟਨਾ ਵਾਲੇ ਸਥਾਨ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਟੀਮ ਦੇ ਅਧਿਕਾਰੀ , ਵਾਰੇਨ ਕਾਊਂਟੀ ਦੇ ਮੁੱਖ ਉਪ ਕੋਰੋਨਰ ਟੋਨੀ ਚੀਮੇਂਟੀ (Warren County Chief Deputy Coroner Tony Chimenti) ਮੁਤਾਬਕ ਗੋਇਲ ਆਪਣੇ ਮਿੱਤਰਾਂ ਸਹਿਤ ਕਾਊਂਟੀ ਆਇਆ ਸੀ ਅਤੇ ਕਿਨਜੂਆ ਤੱਟ 'ਤੇ ਉਹ ਅਤੇ ਉਸਦੇ ਸਾਥੀ ਸਵਿੰਮਿੰਗ ਕਰਦੇ ਰਹੇ। ਚੀਮੇਂਟੀ (Chimenti) ਅਨੁਸਾਰ ਉਕਤ ਨੌਜਵਾਨ ਗੋਇਲ ਦੀ ਮੌਤ ਇੱਕ ਹਾਦਸਾ ਹੈ। ਜ਼ਿਕਰਯੋਗ ਹੈ ਕਿ ਕਈ ਵਿਭਾਗਾਂ ਅਤੇ ਏਜੰਸੀਆਂ , ਜਿੰਨ੍ਹਾਂ ਚੋਂ ਗਲੇਡ, ਕਲੇਰੈਂਡਨ, ਅਤੇ ਸਿਟੀ ਆਫ ਵਾਰਨ ਫਾਇਰ ਵਿਭਾਗ, ਵਾਰਨ ਕਾਉਂਟੀ ਸ਼ੈਰਿਫ ਦਾ ਦਫ਼ਤਰ, ਵਾਰਨ ਕਾਉਂਟੀ ਪਬਲਿਕ ਸੇਫ਼ਟੀ, ਵਾਰਨ ਕਾਉਂਟੀ ਕੋਰੋਨਰ ਦਾ ਦਫਤਰ, ਪੈਨਸਿਲਵੇਨੀਆ ਫਿਸ਼ ਐਂਡ ਬੋਟ ਕਮਿਸ਼ਨ, ਯੂਐਸ ਫੌਰੈਸਟ ਸਰਵਿਸ, ਅਤੇ ਗੋਤਾਖੋਰੀ ਮੈਕਕੀਨ ਅਤੇ ਚੌਟੌਕਾ (NY) ਕਾਉਂਟੀਆਂ ਦੀਆਂ ਟੀਮਾਂ ਵੱਲੋਂ ਇਸ ਘਟਨਾ ਦੇ ਸੰਦਰਭ 'ਚ ਪ੍ਰਤੀਕਰਮ ਦਿੱਤਾ ਗਿਆ ਹੈ। ਦੱਸ ਦੇਈਏ ਕਿ ਵਿਦੇਸ਼ਾਂ ਤੋਂ ਅਜਿਹੀਆਂ ਵਾਰਦਾਤਾਂ ਦੀ ਖ਼ਬਰਾਂ ਪਹਿਲਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜੂਨ ਮਹੀਨੇ ਕਨੇਡਾ 'ਚ ਜਲੰਧਰ ਤੋਂ ਸਟੱਡੀ ਵੀਜ਼ੇ 'ਤੇ ਗਏ ਵਿਦਿਆਰਥੀ ਦੀ ਤੈਰਦੇ ਹੋਏ ਡੂੰਘੇ ਪਾਣੀ 'ਚ ਜਾਣ ਕਾਰਨ ਮੌਤ ਹੋ ਗਈ ਸੀ। ਬੀਤੇ ਜੁਲਾਈ ਅਤੇ ਅਗਸਤ ਮਹੀਨੇ ਵੀ ਅਜਿਹਾ ਹਾਦਸਾ ਕੈਲਗਰੀ ਕਨੇਡਾ ਅਤੇ ਸਰੀ ਵਿਖੇ ਵੀ ਵਾਪਰਿਆ ਸੀ।

Related Post