ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਭੁੱਖ ਹੜਤਾਲ ਵਿੱਢਣਗੇ ਵਿਦਿਆਰਥੀ

By  Jasmeet Singh September 1st 2022 03:04 PM

ਚੰਡੀਗੜ੍ਹ, 1 ਸਤੰਬਰ: ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਮੋਰਚਾ ਖ਼ੋਲ ਦਿੱਤਾ ਹੈ। ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਐਡਮਿਸ਼ਨ ਬਲਾਕ ਦੇ ਬਾਹਰ ਦਾਖ਼ਲਾ ਵਿਭਾਗ ਅਤੇ ਵਾਈਸ ਚਾਂਸਲਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਨੇ ਬਿਨਾ ਕਿਸੀ ਜਾਣਕਾਰੀ ਦੇ ਪੇਪਰ ਦਾ ਪੈਟਰਨ ਬਦਲ ਦਿੱਤਾ ਜਿਸ ਕਾਰਨ 1700 ਦੇ ਕਰੀਬ ਵਿਦਿਆਰਥੀ ਪੇਪਰ ਪਾਸ ਨਹੀਂ ਕਰ ਪਾਏ ਅਤੇ ਫ਼ੇਲ੍ਹ ਹੋ ਗਏ। ਵਿਧੀਰਥੀਆਂ ਦਾ ਕਹਿਣਾ ਕਿ ਪੇਪਰ 'ਚ 50% Theory ਅਤੇ 50% Numerical ਦਾ ਪੈਟਰਨ ਸੈੱਟ ਕੀਤਾ ਗਿਆ ਸੀ ਪਰ ਪ੍ਰੀਖਿਆ ਪੇਪਰ ਵਿਚ 100% Numerical ਪ੍ਰਸ਼ਨ ਦਿੱਤੇ ਹੋਏ ਸਨ। ਜਿਸ ਕਾਰਨ 1700 ਦੇ ਨੇੜੇ ਵਿਦਿਆਰਥੀ ਫ਼ੇਲ੍ਹ ਹੋ ਗਏ ਹਨ। ਵਿਦਿਆਰਥੀਆਂ ਦਾ ਕਹਿਣਾ ਕਿ ਨਾ ਤਾਂ ਸਾਨੂੰ ਗਰੇਸ ਨੰਬਰ ਦੜੇ ਦੀ ਗੱਲ ਕੀਤੀ ਜਾ ਰਹੀ ਹੈ ਨਾ ਹੀ ਕਿਸੀ ਤਰ੍ਹਾਂ ਦਾ ਹੱਲ ਕੱਢਿਆ ਜਾ ਰਿਹਾ ਹੈ। ਦੱਸ ਦੇਈਏ ਕਿ ਰੋਸ ਮੁਜ਼ਾਹਰਾ ਕਰਨ ਵਾਲੇ ਬੀ.ਕੌਮ (ਆਖ਼ਰੀ ਸਾਲ) ਦੇ ਵਿਦਿਆਰਥੀ ਹਨ ਅਤੇ ਇਨ੍ਹਾਂ ਦਾ 19 ਜੁਲਾਈ ਨੂੰ ਇਮਤਿਹਾਨ ਲਿਆ ਗਿਆ ਸੀ ਜਿਸ ਦਾ ਨਤੀਜਾ 27 ਅਗਸਤ ਨੂੰ ਜਾਰੀ ਹੋਇਆ। ਵਿਦਿਆਰਥੀਆਂ ਨੇ ਆਪਣੇ ਬਿਆਨ 'ਚ ਕਿਹਾ ਕਿ ਉਹ ਪਿਛਲੇ 4 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹਨ ਅਤੇ ਅੱਜ ਦੋ ਸਾਥੀਆਂ ਨੂੰ ਪ੍ਰੀਖਿਆ ਕੰਟਰੋਲਰ ਕੋਲ ਇਸ ਸਬੰਧੀ ਗੱਲਬਾਤ ਕਰਨ ਲਈ ਭੇਜਿਆ ਗਿਆ ਸੀ ਪਰ ਉਨ੍ਹਾਂ ਵੱਲੋਂ ਕਿਸੀ ਵੀ ਤਰ੍ਹਾਂ ਦੀ ਪ੍ਰਤੀਕਿਰਿਆ ਨਹੀਂ ਆਈ ਹੈ। ਹਾਸਿਲ ਜਾਣਕਾਰੀ ਮੁਤਾਬਿਕ ਵਿਦਿਆਰਥੀ ਬੀਤੇ ਦਿਨ ਵਾਈਸ ਚਾਂਸਲਰ ਨਾਲ ਵੀ ਮਿਲਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਗਿਆ। ਵਿਦਿਆਰਥੀਆਂ ਨੇ ਆਪਣੀ ਮੰਗ ਵਿੱਚ ਇਹ ਸਾਫ਼ ਤੌਰ 'ਤੇ ਸਪਸ਼ਟ ਕੀਤਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਉਨ੍ਹਾਂ ਨੂੰ ਗਰੇਸ ਨੰਬਰਾਂ ਨਾਲ ਪਾਸ ਕਰੇ। ਜਿਸ ਨਾਲ ਉਹ ਆਪਣਾ ਭਵਿੱਖ ਬਚਾ ਸਕਣ ਅਤੇ ਅੱਗੇ ਹੋਰ ਕਾਲਜਾਂ ਵਿਚ ਦਾਖ਼ਲਾ ਲੈ ਪੜਾਈ ਪੂਰੀ ਕਰ ਸਕਣ। ਹਾਲ ਦੀ ਘੜੀ ਤੱਕ ਤਾਂ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ। ਯੂਨੀਵਰਸਿਟੀ ਵਿਦਿਆਰਥੀਆਂ ਦਾ ਕਹਿਣਾ ਕਿ ਜੇਕਰ ਉਨ੍ਹਾਂ ਦੀ ਮੰਗ ਨਹੀਂ ਮੰਨੀ ਜਾਂਦੀ ਤਾਂ ਉਨ੍ਹਾਂ ਵੱਲੋਂ ਆਗਾਮੀ ਸਮੇਂ 'ਚ ਭੁੱਖ ਹੜਤਾਲ ਵਿੱਢੀ ਜਾਵੇਗੀ। ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਮਿਲੀ ਵਿਅਕਤੀ ਦੀ ਲਾਸ਼, ਫਰਨੀਚਰ ਮਾਰਕੀਟ 'ਚ ਕਰਦਾ ਸੀ ਕੰਮ -PTC News

Related Post