ਅਜਨਾਲਾ : ਕਿਸਾਨ ਦਾ ਗੰਨਾ ਸੜ ਕੇ ਸੁਆਹ , ਗੁਆਂਢੀ ਕਿਸਾਨ ਨੇ ਲਗਾਈ ਸੀ ਨਾੜ ਨੂੰ ਅੱਗ

By  Shanker Badra November 9th 2021 11:44 AM

ਅਜਨਾਲਾ : ਤਹਿਸੀਲ ਅਜਨਾਲਾ ਦੇ ਪਿੰਡ ਘੋਨੇਵਾਲ ਵਿਖੇ ਛੋਟੇ ਕਿਸਾਨ ਦਾ ਕਰੀਬ ਡੇਢ ਲੱਖ ਰੁਪਏ ਦਾ ਗੰਨਾ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਿਆ ਹੈ। ਪੀੜਤ ਕਿਸਾਨ ਦੇ ਗੰਨੇ ਦੀ ਫਸਲ ਨੇੜੇ ਕਿਸੇ ਕਿਸਾਨ ਵੱਲੋਂ ਆਪਣੀ ਨਾੜ ਨੂੰ ਅੱਗ ਲਗਾਈ ਗਈ ਸੀ ,ਜਿਸ ਦੀ ਅੱਗ ਖੇਤਾਂ ਵਿੱਚ ਲੱਗੇ ਗੰਨੇ ਨੂੰ ਆ ਕੇ ਲੱਗ ਗਈ, ਜਿਸ ਕਾਰਨ ਕਰੀਬ 10 ਕਨਾਲ ਗੰਨੇ ਦੀ ਫਸਲ ਸੜ ਕੇ ਸੁਆਹ ਹੋ ਗਈ।

ਅਜਨਾਲਾ : ਕਿਸਾਨ ਦਾ ਗੰਨਾ ਸੜ ਕੇ ਸੁਆਹ , ਗੁਆਂਢੀ ਕਿਸਾਨ ਨੇ ਲਗਾਈ ਸੀ ਨਾੜ ਨੂੰ ਅੱਗ

ਇਸ ਮੌਕੇ ਪੀੜਤ ਕਿਸਾਨ ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਧਰਮੀ ਫੌਜੀ ਹੈ ਅਤੇ ਜ਼ਮੀਨ ਠੇਕੇ ਤੇ ਲੈ ਕੇ ਆਪਣੀ ਮਿਹਨਤ ਕਰਕੇ ਪਰਿਵਾਰ ਦਾ ਪੇਟ ਪਾਲਦਾ ਹੈ ਤੇ ਬੜੀ ਹੀ ਮਿਹਨਤ ਨਾਲ ਗੰਨੇ ਦੀ ਬਿਜਾਈ ਕੀਤੀ ਗਈ ਸੀ ਅਤੇ ਹੁਣ ਵੱਢਣ ਦਾ ਸਮਾਂ ਸੀ ਤਾਂ ਪਿੰਡ ਦੇ ਕਿਸਾਨ ਵੱਲੋਂ ਸਰਕਾਰ ਦੀਆਂ ਹਦਾਇਤਾਂ ਦੇ ਉਲਟ ਆਪਣੀ ਪੈਲੀ ਵਿਚ ਅੱਗ ਲਗਾਈ ਗਈ ਸੀ।

ਅਜਨਾਲਾ : ਕਿਸਾਨ ਦਾ ਗੰਨਾ ਸੜ ਕੇ ਸੁਆਹ , ਗੁਆਂਢੀ ਕਿਸਾਨ ਨੇ ਲਗਾਈ ਸੀ ਨਾੜ ਨੂੰ ਅੱਗ

ਜੋ ਅੱਗ ਉਹਨਾਂ ਦੇ ਗੰਨੇ ਨੂੰ ਜਾ ਕੇ ਲੱਗ ਗਈ ,ਜਿਸ ਨਾਲ ਉਸ ਦਾ ਸਾਰਾ ਗੰਨਾ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਮੰਗ ਕੀਤੀ ਕਿ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਇਨਸਾਫ ਦਿਵਾਇਆ ਜਾਵੇ। ਇਸ ਮੌਕੇ ਪਿੰਡ ਦੇ ਕਿਸਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਪੀੜਤ ਦਾ ਗੰਨਾ ਜੋ ਸੜ ਦੇ ਖ਼ਰਾਬ ਹੋਇਆ ਹੈ ਉਸ ਨੂੰ ਇਨਸਾਫ ਦਵਾਇਆ ਜਾਵੇ।

ਅਜਨਾਲਾ : ਕਿਸਾਨ ਦਾ ਗੰਨਾ ਸੜ ਕੇ ਸੁਆਹ , ਗੁਆਂਢੀ ਕਿਸਾਨ ਨੇ ਲਗਾਈ ਸੀ ਨਾੜ ਨੂੰ ਅੱਗ

ਇਸ ਸੰਬਧੀ ਦੂਸਰੀ ਧਿਰ ਦੇ ਕਿਸਾਨ ਕੁਲਵੰਤ ਸਿੰਘ ਨੇ ਆਪਣੇ 'ਤੇ ਲੱਗੇ ਦੋਸ਼ਾਂ ਬਾਰੇ ਬੋਲਦੇ ਹੋਏ ਦੱਸਿਆ ਕਿ ਉਸਦੇ ਖੇਤਾਂ ਵਿਚ ਕਿਸੇ ਨੇ ਅੱਗ ਲਗਾ ਦਿੱਤੀ ਸੀ ,ਜੋ ਅੱਗ ਹਵਾ ਕਰਕੇ ਉੱਧਰ ਚਲੇ ਗਈ ਅਤੇ ਕਿਸਾਨਾਂ ਦਾ ਗੰਨਾ ਸੜ ਗਿਆ। ਉਨ੍ਹਾਂ ਦੱਸਿਆ ਕਿ ਉਹਨਾਂ ਦਾ ਪਿੰਡ ਦੇ ਮੋਹਤਬਾਰਾ 'ਚ ਰਾਜੀਨਾਮਾ ਹੋ ਗਿਆ ਹੈ, ਜਿਸ ਅਨੁਸਾਰ ਜਿਨ੍ਹਾਂ ਨੁਕਸਾਨ ਹੋਏਗਾ, ਉਸਦੀ ਭਰਪਾਈ ਉਹ ਕਰਨਗੇ। ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕੀ ਰਿਪੋਰਟ ਦਰਜ ਕਰਕੇ ਕਾਰਵਾਈ ਜਾਰੀ ਹੈ।

-PTCNews

Related Post