ਸੁਖਬੀਰ ਸਿੰਘ ਬਾਦਲ ਨੇ ਸਿਮਰਨਜੀਤ ਨੂੰ ਇੱਕ ਲੱਖ ਰੁਪਏ ਦਾ ਇਨਾਮ ਦੇ ਕੇ ਕੀਤਾ ਸਨਮਾਨਿਤ

By  Jashan A March 16th 2020 04:48 PM

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਉਲੰਪਿਕ ਲਈ ਕੁਆਈਫਾਈ ਕਰਨ ਵਾਲੀ ਪੰਜਾਬ ਦੀ ਪਹਿਲੀ ਮਹਿਲਾ ਮੁੱਕੇਬਾਜ਼ ਸਿਮਰਨਜੀਤ ਕੌਰ ਨੂੰ ਇਸ ਵੱਡੀ ਪ੍ਰਾਪਤੀ ਲਈ ਸਨਮਾਨਿਤ ਕਰਦਿਆਂ ਪਾਰਟੀ ਵੱਲੋਂ ਇੱਕ ਲੱਖ ਰੁਪਏ ਦਾ ਨਗਦ ਇਨਾਮ ਦਿੱਤਾ। ਸਿਮਰਨਜੀਤ ਅੱਜ ਆਪਣੇ ਪਰਿਵਾਰ ਸਮੇਤ ਅਕਾਲੀ ਦਲ ਦੇ ਪ੍ਰਧਾਨ ਨੂੰ ਮਿਲਣ ਲਈ ਆਈ ਸੀ। ਇਸ ਮੌਕੇ ਮੁੱਕੇਬਾਜ਼ ਅਤੇ ਉਸ ਦੇ ਪਰਿਵਾਰ ਨਾਲ ਗੱਲਬਾਤ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸਿਮਰਨਜੀਤ ਦੀ ਬਾਕਸਿੰਗ ਦੀ ਖੇਡ ਚੁਣਨ ਦੀ ਦਲੇਰੀ ਪੰਜਾਬ ਦੀਆਂ ਬਾਕੀ ਕੁੜੀਆਂ ਨੂੰ ਵੀ ਇਸ ਖੇਡ ਵੱਲ ਪ੍ਰੇਰਿਤ ਕਰੇਗੀ। ਹੋਰ ਪੜ੍ਹੋ: ਪੰਜਾਬ 'ਚ ਅਮਨ ਕਾਨੂੰਨ ਦੀ ਵਿਗੜੀ ਹਾਲਤ, ਸੂਬੇ 'ਚ ਕੋਈ ਵੀ ਵਿਅਕਤੀ ਨਹੀਂ ਸੁਰੱਖਿਅਤ : ਸੁਖਬੀਰ ਸਿੰਘ ਬਾਦਲ ਉਹਨਾਂ ਨੇ ਸਿਮਰਨਜੀਤ ਦੇ ਪਰਿਵਾਰ ਨੂੰ ਇਸ ਖਿਡਾਰਨ ਨੂੰ ਬਾਕਸਿੰਗ ਖੇਡਣ ਵਾਸਤੇ ਹੱਲਾਸ਼ੇਰੀ ਦੇਣ ਲਈ ਮੁਬਾਰਕਬਾਦ ਦਿੱਤੀ। ਉਹਨਾਂ ਨੇ ਸਿਮਰਨਜੀਤ ਬਾਰੇ ਬੋਲਦਿਆਂ ਕਿਹਾ ਕਿ ਪਿਤਾ ਦੇ ਦੇਹਾਂਤ ਵਰਗਾ ਵੱਡਾ ਸਦਮਾ ਲੱਗਣ ਦੇ ਬਾਵਜੂਦ ਵੀ ਇਹ ਦਲੇਰ ਕੁੜੀ ਆਪਣੇ ਟੀਚੇ ਪ੍ਰਤੀ ਦ੍ਰਿੜ ਰਹੀ। ਬਾਦਲ ਨੇ ਕਿਹਾ ਕਿ ਉਹਨਾਂ ਨੂੰ ਭਰੋਸਾ ਹੈ ਕਿ ਸਿਮਰਨਜੀਤ ਟੋਕਿਓ ਉਲੰਪਿਕ ਵਿਚ ਬਹੁਤ ਵਧੀਆ ਪ੍ਰਦਰਸ਼ਨ ਕਰੇਗੀ ਅਤੇ ਸੂਬੇ ਲਈ ਤਗਮੇਂ ਜਿੱਤ ਕੇ ਲਿਆਵੇਗੀ। ਉਹਨਾਂ ਕਿਹਾ ਕਿ ਟੋਕਿਓ ਉਲੰਪਿਕ ਲਈ ਟਿਕਟ ਕਟਾਉਣ ਤੋਂ ਇਲਾਵਾ ਸਿਮਰਨਜੀਤ ਏਆਈਬੀਏ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਪੀਅਨਸ਼ਿਪ ਵਿਚ ਸੂਬੇ ਲਈ ਤਗਮੇ ਜਿੱਤ ਚੁੱਕੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਜਥੇਦਾਰ ਤੋਤਾ ਸਿੰਘ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਵੀ ਹਾਜ਼ਿਰ ਸਨ। -PTC News

Related Post