ਸਾਬਕਾ ਕੈਬਨਿਟ ਮੰਤਰੀ ਸ੍ਰੀ ਬਾਲ ਮੁਕੰਦ ਸ਼ਰਮਾ ਦੇ ਦਿਹਾਂਤ 'ਤੇ ਸੁਖਬੀਰ ਸਿੰਘ ਬਾਦਲ ਵੱਲੋਂ ਦੁੱਖ ਦਾ ਪ੍ਰਗਟਾਵਾ

By  Jagroop Kaur January 3rd 2021 07:32 PM

ਪੰਜਾਬ ਦੇ ਦੋ ਵਾਰ ਕੈਬਨਿਟ ਮੰਤਰੀ ਅਤੇ ਪੰਜ ਵਾਰ ਕਾਂਗਰਸ ਦੇ ਵਿਧਾਇਕ ਰਹਿ ਚੁੱਕੇ ਆਲ ਇੰਡੀਆ ਕਾਂਗਰਸ ਦੇ ਸੀਨੀਅਰ ਨੇਤਾ ਪੰਡਤ ਬਾਲਮੁਕੰਦ ਸ਼ਰਮਾ ਦਾ ਬੀਤੇ ਦਿਨੀਂ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿਚ ਦਿਹਾਂਤ ਹੋ ਗਿਆ । ਪੰਡਤ ਬਾਲ ਮੁਕੰਦ ਸ਼ਰਮਾ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ । ਉਨ੍ਹਾਂ ਨੂੰ 9 ਦਸੰਬਰ 2020 ਨੂੰ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਸੀ।

 

ਜਿਥੇ ਉਹਨਾਂ ਨੇ ਇਲਾਜ ਦੌਰਾਨ ਦਮ ਤੌੜ ਦਿੱਤਾ। ਉਥੇ ਹੀ ਉਹਨਾਂ ਦੀ ਮੌਤ 'ਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ , ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਟਵੀਟ ਕਰਕੇ ਲਿਖਿਆ ਗਿਆ ਕਿ "ਸ਼੍ਰੀ ਬਾਲਮੁਕੰਦ ਸ਼ਰਮਾ ਦੇ ਦੇਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਹਾਲ ਦੀਆਂ ਚੋਣਾਂ ਦੌਰਾਨ ਮੇਰੇ ਪ੍ਰਤੀ ਉਸ ਦੇ ਖੁੱਲ੍ਹੇ ਸਮਰਥਨ ਨੂੰ ਕਦੇ ਨਹੀਂ ਭੁੱਲ ਸਕਦਾ। ਮੈਂ ਉਸਦੇ ਪਰਿਵਾਰ ਨਾਲ ਤਹਿ ਦਿਲੋਂ ਦੁਖੀ ਹਾਂ।"

ਹੋਰ ਪੜ੍ਹੋ  : ਦਿੱਗਜ ਕ੍ਰਿਕਟ ਖਿਡਾਰੀ ਕਪਿਲ ਦੇਵ ਨੂੰ ਪਿਆ ਦਿਲ ਦਾ ਦੌਰਾImage

ਜ਼ਿਕਰਯੋਗ ਹੈ ਕਿ ਪੰਡਤ ਬਾਲ ਮੁਕੰਦ ਸ਼ਰਮਾ ਦੇ ਪੁੱਤਰ ਸ੍ਰੀ ਰਜਿੰਦਰ ਸ਼ਰਮਾ, ਐਡਵੋਕੇਟ ਗੁਲਸ਼ਨ ਸ਼ਰਮਾ ਨੇ ਦੱਸਿਆ ਕਿ ਪੰਡਤ ਬਾਲਮੁਕੰਦ ਸ਼ਰਮਾ ਜੀ ਦਾ ਅੱਜ ਜਨਮ ਦਿਨ ਸੀ । ਦੱਸਦੀਏ ਕਿ ਪੰਡਤ ਬਾਲ ਮੁਕੰਦ ਸ਼ਰਮਾ 90 ਸਾਲ ਦੇ ਸਨ । ਉਨ੍ਹਾਂ ਦੱਸਿਆ ਕਿ ਪੰਡਤ ਬਾਲ ਮੁਕੰਦ ਸ਼ਰਮਾ ਜੀ ਦਾ ਅੰਤਿਮ ਸੰਸਕਾਰ 4 ਜਨਵਰੀ 2021 ਨੂੰ ਦੁਪਹਿਰ 12 ਵਜੇ ਫਿਰੋਜ਼ਪੁਰ ਸ਼ਹਿਰ ਦੇ ਜ਼ੀਰਾ ਗੇਟ ਨੇੜੇ ਸਥਿਤ ਸ਼ਮਸ਼ਾਨਘਾਟ ਵਿਖੇ ਹੋਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਵਿਡ19 ਨੂੰ ਧਿਆਨ ਵਿੱਚ ਰੱਖ ਕੇ ਮ੍ਰਿਤਕ ਦੇਹੀ ਦੇ ਦਰਸ਼ਨ ਕੀਤੇ ਜਾਣ।

Related Post