ਸੁਖਬੀਰ ਸਿੰਘ ਬਾਦਲ ਵੱਲੋਂ ਮੁੰਡੀ ਸਿਧਾਣਾਂ ਨੂੰ ਅਗਵਾ ਕਰ ਕੇ ਤਸੀਹੇ ਦੇਣ ਦੇ ਮਾਮਲੇ ਦੀ ਕੀਤੀ ਨਿਖੇਧੀ

By  Jagroop Kaur April 11th 2021 07:17 PM

ਚੰਡੀਗੜ੍ਹ, 11 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਪੁਲਿਸ ਵੱਲੋਂ ਪਟਿਆਲਾ ਵਿਚ ਇਕ ਨੌਜਵਾਨਾਂ ਨੁੰ ਅਗਵਾ ਕਰ ਕੇ ਉਸ ’ਤੇ ਅੰਨਾ ਤਸ਼ੱਦਦ ਢਾਹੁਣ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨ ਅੰਦੋਲਨ ਵਿਚ ਭਾਗ ਲੈਣ ਵਾਲੇ ਸੂਬੇ ਦੇ ਨੌਜਵਾਨਾਂ ’ਤੇ ਢਾਹੇ ਜਾ ਰਹੇ ਤਸ਼ੱਦਦ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਿਸ ਤਰੀਕੇ ਦਿੱਲੀ ਪੁਲਿਸ ਦੇ ਅਮਲੇ ਨੇ ਲੱਖਾਸਿਧਾਣਾਂ ਜੋ ਕਿ 26 ਜਨਵਰੀ ਨੁੰ ਲਾਲ ਕਿਲ੍ਹੇ ’ਤੇ ਵਾਪਰੇ ਘਟਨਾਕ੍ਰਮ ਵਿਚ ਲੋੜੀਂਦੀ ਹੈ|

Appeal by Lakha Sidhana after his brother was mercilessly beaten by the  Delhi Police | Sikh24.com

ਪੜ੍ਹੋ ਹੋਰ ਖ਼ਬਰਾਂ : ਮਸ਼ਹੂਰ ਪੰਜਾਬੀ ਕਲਾਕਾਰ ਸਤੀਸ਼ ਕੌਲ ਦਾ ਕੋਰੋਨਾ ਕਾਰਨ ਹੋਇਆ ਦੇਹਾਂਤ/

ਮੁੰਡੀ ਸਿਧਾਣਾ ਨੂੰ ਅਗਵਾ ਕੀਤਾ ਤੇ ਬੇਰਹਿਮੀ ਨਾਲ ਕੁੱਟਿਆ, ਉਹ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਦੇ ਹਾਂ ਕਿ ਉਹ ਦਿੱਲੀ ਪੁਲਿਸ ਨੁੰ ਅਜਿਹੀਆਂ ਕਾਰਵਾਈ ਕਰਨ ਦੀ ਆਗਿਆ ਕਿਉਂ ਦੇ ਰਹੇ ਹਨ ? ਉਹਨਾਂ ਕਿਹਾ ਕਿ ਦਿੱਲੀ ਪੁਲਿਸ ਦਾ ਪੰਜਾਬ ਵਿਚ ਕੋਈ ਅਧਿਕਾਰ ਖੇਤਰ ਨਹੀਂ ਹੈ ਪਰ ਕੈਪਟਨ ਅਮਰਿੰਦਰ ਸਿੰਘ ਉਸਨੂੰ ਸੂਬੇ ਵਿਚ ਬਿਨਾਂ ਰੋਕ ਟੋਕ ਛਾਮੇ ਮਾਰਨ ਤੇ ਨਜਾਇਜ਼ ਦੋਸ਼ਾਂ ’ਤੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦੀ ਆਗਿਆ ਦੇ ਰਹੇ ਹਨ। ਉਹਨਾਂ ਕਿਹਾ ਕਿ ਇਹ ਤੁਰੰਤ ਬੰਦ ਹੋਣਾ ਚਾਹੀਦਾ ਹੈ।BJP-led Central government repeating blunders of Congress: Sukhbir Singh  Badal - The Hinduਪੜ੍ਹੋ ਹੋਰ ਖ਼ਬਰਾਂ : ਕੋਰੋਨਾ ਮਾਮਲਿਆਂ ‘ਚ ਵਾਧੇ ਨੇ ਵਧਾਈਆਂ ਦਿੱਲੀ ਦੀਆਂ ਪਾਬੰਦੀਆਂ

ਮੁੱਖ ਮੰਤਰੀ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅੱਗੇ ਇਸ ਕਦਮ ਨਾ ਝੁਕਣ ਲਈ ਆਖਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਅਸੀਂ ਵੇਖਿਆ ਹੈ ਕਿ ਕਿਵੇਂ ਤੁਸੀਂ ਪੰਜਾਬੀਆਂ ਦੇ ਹਿਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਹਰ ਮਾਮਲੇ ’ਤੇ ਭਾਜਪਾ ਨਾਲ ਫਿਕਸ ਮੈਚ ਖੇਡਿਆ ਹੈ। ਅਸੀਂ ਵੇਖਿਆ ਹੈ ਕਿ ਕਿਵੇਂ ਤੁਸੀਂ ਸੂਬੇ ਦੇ ਅਧਿਕਾਰ ਕੇਂਦਰ ਅੱਗੇ ਸਰੰਡਰ ਕਰ ਦਿੱਤੇ। ਹੁਦ ਤੁਸੀਂ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਸੂਬੇ ਦੇ ਨੌਜਵਾਨਾਂ ਨੂੰ ਸਜ਼ਾਵਾਂ ਦੇਣ ਦੀ ਸਾਜ਼ਿਸ਼ ਵਿਚ ਭਾਈਵਾਲ ਬਣ ਰਹੇ ਹੋ।ट्रैक्टर परेड हिंसा मामले में वॉन्टेड लक्खा सिधाना पहुंचा पंजाब, लोगों को  उकसाने की कर रहा कोशिश | Wanted Lakha Sidhana reached Punjab

ਉਹਨਾਂ ਕਿਹਾ ਕਿ ਤੁਹਾਨੂੰ ਦਿੱਲੀ ਪੁਲਿਸ ਨੂੰ ਸਾਡੇ ਸੈਂਕੜੇ ਨੌਜਵਾਨਾਂ ਦਾ ਭਵਿੱਖ ਤਬਾਹ ਕਰਨ ਦੀ ਆਗਿਆ ਨਹੀਂ ਦੇਣੀ ਚਾਹੀਦੀ ਹੈ ਤੇ ਨਾ ਹੀ ਤੁਸੀਂ ਨੌਜਵਾਨਾਂ ’ਤੇ ਅੰਨਾ ਤਸ਼ੱਦਦ ਢਾਹੇ ਜਾਣ ’ਤੇ ਮੂਕ ਦਰਸ਼ਕ ਬਣ ਕੇ ਬੈਠੇ ਸਕਦੇ ਹੋ। ਉਹਨਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਤੁਸੀਂ ਸੂਬੇ ਦੇ ਨੌਜਵਾਨਾਂ ਦੇ ਅਧਿਕਾਰਾਂ ਦੀ ਰਾਖੀ ਲਈ ਡਟੋ ਅਤੇ ਮੁੰਡੀ ਸਿਧਾਛਾਂ ਨੁੰ ਅਗਵਾ ਕਰ ਉਸ ’ਤੇ ਤਸ਼ੱਦਦ ਢਾਹੁਣ ਵਾਲੀ ਦਿੱਲੀ ਪੁਲਿਸ ਦੀ ਟੀਮ ਖਿਲਾਫ ਐਫ ਆਈ ਆਰ ਦਰਜ ਕਰੋ।

Related Post