ਪੰਜਾਬ 'ਚ ਬਿਜਲੀ ਸੰਕਟ ਉੱਤੇ ਸੁਖਬੀਰ ਸਿੰਘ ਬਾਦਲ ਨੇ ਮੁੜ ਘੇਰੀ ਕੈਪਟਨ ਸਰਕਾਰ

By  Baljit Singh July 5th 2021 05:32 PM -- Updated: July 5th 2021 05:36 PM

ਚੰਡੀਗੜ੍ਹ: ਪੰਜਾਬ ਵਿਚ ਬਿਜਲੀ ਸੰਕਟ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ। ਰੋਜ਼ਾਨਾ ਸੂਬੇ ਭਰ ਵਿਚੋਂ ਬਿਜਲੀ ਦੀ ਕਮੀ ਤੇ ਓਵਰਲੋਡ ਕਾਰਨ ਬਿਜਲੀ ਪਲਾਂਟ ਠੱਪ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਇਸੇ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਸੰਕਟ ਦੀ ਘੜੀ ਵਿਚ ਸਿਰਫ ਬਿਆਨਬਾਜ਼ੀ ਕਰਨ ਉੱਤੇ ਕੈਪਟਨ ਸਰਕਾਰ ਨੂੰ ਘੇਰਿਆ ਹੈ।

ਪੜੋ ਹੋਰ ਖਬਰਾਂ: ਪਤਨੀ ਤੋਂ ਦੂਰ ਰਹਿਣ ਲਈ ਬਣਾਇਆ ਅਜਿਹਾ ਪਲਾਨ ਕਿ ਜਾਣਾ ਪਿਆ ਜੇਲ

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਇਸ ਵੇਲੇ ਸਿਰਫ ਸਿਆਸੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਇਸ ਵੇਲੇ ਕੋਈ ਇਹ ਨਹੀਂ ਦੱਸ ਰਿਹਾ ਕਿ ਕਿਵੇਂ ਇਸ ਬਿਜਲੀ ਦੇ ਸੰਕਟ ਵਿਚੋਂ ਨਿਕਲਿਆ ਜਾ ਸਕਦਾ ਹੈ। ਕਿਵੇਂ ਬਿਜਲੀ ਦੀ ਘਾਟ ਪੂਰੀ ਕੀਤੀ ਜਾ ਸਕਦੀ ਹੈ। ਸਿਰਫ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਪਰ ਕੈਪਟਨ ਸਰਕਾਰ ਇਹ ਦੱਸੇ ਕਿ ਉਨ੍ਹਾਂ ਨੇ ਇਸ ਸੰਕਟ ਤੋਂ ਪੰਜਾਬ ਵਾਸੀਆਂ ਨੂੰ ਕੱਢਣ ਲਈ ਕੀ ਕੀਤਾ।

ਪੜੋ ਹੋਰ ਖਬਰਾਂ: ਪ੍ਰਧਾਨ ਮੰਤਰੀ ਨੂੰ ਭੇਜਣਾ ਚਾਹੁੰਦੇ ਹੋ ਆਪਣੀ ਸ਼ਿਕਾਇਤ? ਜਾਣੋਂ ਕੀ ਹੈ ਆਨਲਾਈਨ ਪ੍ਰੋਸੈੱਸ

ਸੁਖਬੀਰ ਸਿੰਘ ਬਾਦਲ ਨੇ ਇਸ ਦੌਰਾਨ ਕਿਹਾ ਕਿ ਜਦੋਂ 2002 ਕੈਪਟਨ ਸਰਕਾਰ ਆਈ ਸੀ ਤਾਂ ਪੰਜਾਬ ਵਿਚ ਬਿਜਲੀ ਦੀ ਪੈਦਾਵਾਰ 6000 ਮੈਗਾਵਾਟ ਸੀ ਤੇ ਜਦੋਂ ਤੱਕ ਕੈਪਟਨ ਸਰਕਾਰ ਦੇ ਪੰਜ ਸਾਲ ਪੂਰੇ ਹੋਏ ਬਿਜਲੀ ਦੀ ਡਿਮਾਂਡ ਹੀ 9000 ਮੈਗਾਵਾਟ ਉੱਤੇ ਪਹੁੰਚ ਗਈ ਸੀ। ਇਸ ਦੌਰਾਨ ਵੀ ਕੈਪਟਨ ਸਰਕਾਰ ਵਲੋਂ ਕੋਈ ਕਦਮ ਨਹੀਂ ਚੁੱਕਿਆ ਗਿਆ। ਕੋਈ ਵੀ ਨਵਾਂ ਪਲਾਂਟ ਨਹੀਂ ਲਾਇਆ ਗਿਆ। ਬਿਜਲੀ ਦੀ ਘਾਟ ਲਈ ਕੋਈ ਕੰਮ ਨਹੀਂ ਕੀਤਾ ਗਿਆ। ਉਸ ਸਮੇਂ ਵੀ 8-8 ਘੰਟੇ ਕੱਟ ਲੱਗਦੇ ਸੀ। ਕਿਸਾਨਾਂ ਨੂੰ ਉਸ ਵੇਲੇ ਵੀ ਖੇਤੀ ਲਈ 2-3 ਘੰਟੇ ਹੀ ਬਿਜਲੀ ਮਿਲਦੀ ਸੀ।

ਪੜੋ ਹੋਰ ਖਬਰਾਂ: ਘੰਟਿਆਂ ਤੱਕ ਕੰਮ ਕਰਨ ਨਾਲ ਵਧਿਆ ਹਾਰਟ ਅਟੈਕ ਦਾ ਖਤਰਾ, WHO ਨੇ ਦਿੱਤੀ ਚਿਤਾਵਨੀ

ਉਨ੍ਹਾਂ ਕਿਹਾ ਕਿ ਜਦੋਂ ਇਸ ਤੋਂ ਬਾਅਦ ਸਾਡੀ ਸਰਕਾਰ ਆਈ ਤਾਂ ਸਾਡਾ ਸਭ ਤੋਂ ਪਹਿਲਾਂ ਮਿਸ਼ਨ ਪੰਜਾਬ ਵਿਚ ਬਿਜਲੀ ਸਪਲਾਈ ਪੂਰੀ ਕਰਨਾ ਸੀ। ਇਸ ਦੌਰਾਨ ਸਾਡੇ ਕੋਲ ਤਿੰਨ ਬਦਲ ਸਨ। ਆਪਣੇ ਥਰਮਲ ਪਲਾਂਟ ਲਾਉਣਾ, ਬਾਹਰ ਐਗਰੀਮੈਂਟ ਕਰਨਾ ਜਾਂ ਬਿਜਲੀ ਖਰੀਦਣਾ। ਇਸ ਦੌਰਾਨ ਬਿਜਲੀ ਖਰੀਦਣਾ ਮੁਸ਼ਕਲ ਸੀ ਕਿਉਂਕਿ ਉਸ ਵੇਲੇ ਬਿਜਲੀ ਦੇ ਗ੍ਰਿਡ ਪਹਿਲਾਂ ਹੀ ਓਵਰਲੋਡ ਸੀ ਤੇ ਉਨ੍ਹਾਂ ਉਪਰ ਹੋਰ ਲੋਡ ਨਹੀਂ ਪਾਇਆ ਜਾ ਸਕਦਾ ਸੀ। ਇਸ ਤੋਂ ਇਲਾਵਾ ਬਾਹਰੋਂ ਬਿਜਲੀ ਬਹੁਤ ਮਹਿੰਗੀ ਸੀ। ਇਸ ਲਈ ਅਸੀਂ ਆਪਣੇ ਪਲਾਂਟ ਲਾਉਣ ਉੱਤੇ ਵਿਚਾਰ ਕੀਤਾ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਵੇਲੇ ਵੀ ਕੈਪਟਨ ਸਰਕਾਰ ਸਿਰਫ ਬਿਆਨਬਾਜ਼ੀ ਹੀ ਕਰ ਰਹੀ ਹੈ। ਕੈਪਟਨ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਇਸ ਸੰਕਟ ਨਾਲ ਨਜਿੱਠਣ ਲਈ ਕੀ ਕੀਤਾ ਜਾ ਰਿਹੈ?

ਪੂਰੀ ਪ੍ਰੈੱਸ ਕਾਨਫਰੰਸ ਦਖਣ ਲਈ ਇਸ ਲਿੰਕ ਉੱਤੇ ਕਲਿੱਕ ਕਰੋ

-PTC News

Related Post