ਸੁਖਜਿੰਦਰ ਸਿੰਘ ਸੁੱਖਾ ਲਾਲੀ ਵੱਲੋਂ ਵਿਦੇਸ਼ਾਂ 'ਚ ਸੁਖਜਿੰਦਰ ਰੰਧਾਵਾ ਦੇ ਕਾਲੇ ਧਨ ਨਾਲ ਖਰੀਦੀ ਗਈ ਜਾਇਦਾਦ : ਯੂਥ ਅਕਾਲੀ ਦਲ

By  Shanker Badra July 3rd 2020 09:40 AM

ਸੁਖਜਿੰਦਰ ਸਿੰਘ ਸੁੱਖਾ ਲਾਲੀ ਵੱਲੋਂ ਵਿਦੇਸ਼ਾਂ 'ਚ ਸੁਖਜਿੰਦਰ ਰੰਧਾਵਾ ਦੇ ਕਾਲੇ ਧਨ ਨਾਲ ਖਰੀਦੀ ਗਈ ਜਾਇਦਾਦ : ਯੂਥ ਅਕਾਲੀ ਦਲ:ਜਲੰਧਰ : ਯੂਥ ਅਕਾਲੀ ਦਲ ਦੇ ਪ੍ਰਧਾਨ ਸ.ਪਰਮਬੰਸ ਸਿੰਘ ਰੋਮਾਣਾ ਤੇ ਸਕੱਤਰ ਜਨਰਲ ਸ. ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਹੈ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਕੱਲ੍ਹ ਜਲੰਧਰ ਵਿਚ ਕਾਂਗਰਸ ਦੇ ਜਿਸ ਜ਼ਿਲਾ ਪ੍ਰਧਾਨ ਸੁਖਜਿੰਦਰ ਸਿੰਘ ਸੁੱਖਾ ਲਾਲੀ ਦੀ ਕੋਠੀ ਜ਼ਬਤ ਕੀਤੀ ਗਈ ਹੈ, ਉਹ ਵਿਅਕਤੀ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦਾ ਨਜ਼ਦੀਕੀ ਰਿਸ਼ਤੇਦਾਰ ਹੈ ,ਜਿਸ ਰਾਹੀਂ ਰੰਧਾਵਾ ਵਿਦੇਸ਼ਾਂ ਵਿਚ ਆਪਣੇ ਕਾਲੇ ਧੰਨ ਦਾ ਨਿਵੇਸ਼ ਕਰ ਰਹੇ ਹਨ।

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ. ਰੋਮਾਣਾ ਤੇ ਸ. ਸਾਬੀ, ਜਿਹਨਾਂ ਦੇ ਨਾਲ ਯੂਥ ਅਕਾਲੀ ਦਲ ਦੇ ਆਗੂ ਬਲਜੀਤ ਸਿੰਘ ਨੀਲਾਮਹਿਲ ਤੇ ਹੋਰ ਆਗੂ ਵੀ ਸਨ, ਨੇ ਕਿਹਾ ਕਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਸੁੱਖਾ ਲਾਲੀ ਨਾਲ ਨਜ਼ਦੀਕੀ ਰਿਸ਼ਤਾ ਹੈ। ਈ.ਡੀ. ਨੇ ਜੋ ਜਾਇਦਾਦ ਜ਼ਬਤ ਕੀਤੀ ਹੈ, ਉਹ ਅਮਰੀਕਾ ਤੇ ਕੈਨੇਡਾ ਸਮੇਤ ਵਿਦੇਸ਼ਾਂ ਵਿਚ ਇਹਨਾਂ ਵਿਅਕਤੀਆਂ ਵੱਲੋਂ ਜਾਇਦਾਦ ਖਰੀਦਣ ਦੇ ਦੋਸ਼ਾਂ ਤਹਿਤ ਕੀਤੀ ਹੈ। ਉਹਨਾਂ ਦੱਸਿਆ ਕਿ ਫੇਮਾ ਦੇ ਤਹਿਤ ਈ ਡੀ ਨੂੰ ਇਹ ਤਾਕਤ ਹਾਸਲ ਹੈ ਕਿ ਉਹ ਵਿਅਕਤੀ ਵੱਲੋਂ ਫੇਮਾ ਐਕਟ ਦੀ ਉਲੰਘਣਾ ਕਰਦਿਆਂ ਵਿਦੇਸ਼ਾਂ ਵਿਚ ਜਾਇਦਾਦ ਖਰੀਦਣ 'ਤੇ ਉਕਤ ਜਾਇਦਾਦ ਦੇ ਬਰਾਬਰ ਦੀ ਜਾਇਦਾਦ ਇਥੇ ਭਾਰਤ ਵਿਚ ਜ਼ਬਤ ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਸੁੱਖਾ ਲਾਲੀ ਦੇ ਨਾਲ ਇਸਦੇ ਦੋ ਹੋਰ ਸਾਥੀ ਹਿੰਮਤ ਸਿੰਘ ਤੇ ਭਿੰਦਾ ਬਿਲਡਰ ਹਨ।

Sukhjinder Singh Sukha Lali buys property abroad with Sukhjinder Randhawa's black money: Youth Akali Dal ਸੁਖਜਿੰਦਰ ਸਿੰਘ ਸੁੱਖਾ ਲਾਲੀ ਵੱਲੋਂ ਵਿਦੇਸ਼ਾਂ 'ਚ ਸੁਖਜਿੰਦਰ ਰੰਧਾਵਾ ਦੇ ਕਾਲੇ ਧਨ ਨਾਲ ਖਰੀਦੀ ਗਈ ਜਾਇਦਾਦ : ਯੂਥ ਅਕਾਲੀ ਦਲ

ਸ੍ਰੀ ਰੋਮਾਣਾ ਨੇ ਦੱਸਿਆ ਕਿ ਹਿੰਮਤ ਸਿੰਘ ਨੂੰ ਨਸ਼ਾ ਵੇਚਣ ਦੇ ਦੋਸ਼ ਵਿਚ ਅਮਰੀਕਾ ਵਿਚ ਸਜ਼ਾ ਵੀ ਹੋ ਚੁੱਕੀ ਹੈ ਤੇ ਇਹਨਾਂ ਤਿੰਨਾਂ ਵੱਲੋਂ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਘੁਟਾਲਿਆਂ ਤੇ ਗਲਤ ਤਰੀਕੇ ਕਮਾਇਆ ਕਾਲਾ ਧਨ ਵਿਦੇਸ਼ਾਂ ਵਿਚ ਜਾਇਦਾਦ ਖਰੀਦਣ 'ਤੇ ਲਗਾਇਆ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਦੀ ਆਪਣੀ ਰਿਪੋਰਟ ਕਹਿੰਦੀ ਹੈ ਕਿ ਗੈਂਗਸਟਰ ਜੱਗੂ ਭਗਵਾਨਪੁਰੀ ਜੋ ਕਿ ਰੰਧਾਵਾ ਦਾ ਕਰੀਬੀ ਹੈ, ਦੇ ਜੇਲ ਵਿਚ ਰਹਿੰਦਿਆਂ ਹੀ ਨੈਟਵਰਕ ਵਿਚ ਕਾਫੀ ਵਾਧਾ ਹੋਇਆ ਹੈ। ਇਹ ਵਾਧਾ ਜੇਲ ਮੰਤਰੀ ਦੇ ਇਸ਼ਾਰੇ ਬਗੈਰ ਹੋਣਾ ਸੰਭਵ ਨਹੀਂ ਤੇ ਰੰਧਾਵਾ ਇਹਨਾਂ ਸਭ ਕਾਲੇ ਕਾਰਨਾਮਿਆਂ ਲਈ ਪੈਸਾ ਬਣਾ ਰਹੇ ਹਨ।

ਉਹਨਾਂ ਕਿਹਾ ਕਿ ਈ.ਡੀ. ਨੇ ਅਮਰੀਕਾ ਤੇ ਕੈਨੇਡਾ ਸਮੇਤ ਹੋਰ ਥਾਵਾਂ 'ਤੇ ਜਾਇਦਾਦ ਖਰੀਦਣ ਦੀ ਜਾਂਚ ਪਿਛਲੇ ਸਾਲ ਦਸੰਬਰ ਵਿਚ ਅਮਰੀਕਾ ਵਿਚ ਸ਼ੁਰੂ ਕੀਤੀ ਸੀ ,ਜਿਸਦੇ ਅਗਲੇ ਪੜਾਅ ਹੇਠ ਹੀ ਸੁੱਖਾ ਲਾਲੀ ਦੀ ਕੋਠੀ ਜ਼ਬਤ ਕੀਤੀ ਗਈ ਹੈ ,ਜਿਸਦੀ ਕੀਮਤ ਕਰੋੜਾਂ ਵਿਚ ਹੈ। ਸ. ਰੋਮਾਣਾ ਨੇ ਕਿਹਾ ਕਿ ਸੁੱਖਾ ਲਾਲੀ ਨੇ ਖੁਦ ਇਹ ਬਿਆਨ ਦਿੱਤਾ ਸੀ ਕਿ ਉਸਨੂੰ ਤੇ ਉਸਦੇ ਪਰਿਵਾਰ ਨੂੰ ਈ.ਡੀ. ਜਾਂਚ 'ਤੇ ਪੂਰਾ ਭਰੋਸਾ ਹੈ ਤੇ ਅਧਿਕਾਰੀਆਂ ਦੀ ਨਿਰਪੱਖ ਜਾਂਚ ਵਿਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਉਹਨਾਂ ਕਿਹਾ ਕਿ ਹੁਣ ਸਹੀ ਅਰਥਾਂ ਵਿਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਹੈ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਸ ਵੇਲੇ ਈ. ਡੀ. ਨੇ ਕੋਠੀ ਜ਼ਬਤ ਕੀਤੀ ਉਸ ਵੇਲੇ ਸੁੱਖਾ ਲਾਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਗੱਡੀ ਵਿਚ ਸਵਾਰ ਸੀ।

-PTCNews

Related Post