ਆਪ ਦੇ ਐੱਮ.ਪੀ ਵੱਲੋਂ ਖਹਿਰੇ ਨੂੰ 'ਮਰਦ ਅਗੰਮੜਾ' ਕਹਿਣ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਪਹੁੰਚਿਆ

By  Shanker Badra January 3rd 2018 08:03 PM -- Updated: January 3rd 2018 08:17 PM

ਆਪ ਦੇ ਐੱਮ.ਪੀ ਵੱਲੋਂ ਖਹਿਰੇ ਨੂੰ 'ਮਰਦ ਅਗੰਮੜਾ' ਕਹਿਣ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਪਹੁੰਚਿਆ:ਆਮ ਆਦਮੀ ਪਾਰਟੀ ਦੇ ਸੰਸਦ ਸਾਧੂ ਸਿੰਘ ਵੱਲੋਂ ਵਿਰੋਧੀ ਧਿਰ ਦੇ ਨੇਤਾ ਅਤੇ ਆਪ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਖੁਸ਼ਾਮਦ 'ਚ ਉਹਨਾਂ ਨੂੰ 'ਮਰਦ ਅਗੰਮੜਾ ' ਕਹਿਣ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਗਿਆ ਹੈ।ਆਪ ਦੇ ਐੱਮ.ਪੀ ਵੱਲੋਂ ਖਹਿਰੇ ਨੂੰ 'ਮਰਦ ਅਗੰਮੜਾ' ਕਹਿਣ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਪਹੁੰਚਿਆਪੰਥਕ ਆਗੂਆਂ ਨੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਇੱਕ ਮੰਗ ਪੱਤਰ ਦਿੰਦਿਆਂ ਦੋਹਾਂ ਵਿਰੁੱਧ ਬਣਦੀ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।ਪੰਥ ਆਗੂ ਸ਼੍ਰੋਮਣੀ ਕਮੇਟੀ ਮੈਂਬਰਾਂ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸ: ਹਰਜਾਪ ਸਿੰਘ ਸੁਲਤਾਨਵਿੰਡ, ਮੰਗਵਿੰਦਰ ਸਿੰਘ ਖਾਪੜਖੇੜੀ, ਭਾਈ ਅਜਾਇਬ ਸਿੰਘ ਅਭਿਆਸੀ ਅਤੇ ਪ੍ਰੋ: ਸਰਚਾਂਦ ਸਿੰਘ ਨੇ ਮੰਗ ਪੱਤਰ ਵਿੱਚ ਕਿਹਾ ਕਿ ਸਿੱਖ ਸਾਹਿੱਤ,ਇਤਿਹਾਸ ਅਤੇ ਪਰੰਪਰਾ ਵਿੱਚ ਮਰਦ ਅਗੰਮੜਾ ਸਿਰਫ਼ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਹੀ ਕਿਹਾ ਜਾਂਦਾ ਹੈ।ਆਪ ਦੇ ਐੱਮ.ਪੀ ਵੱਲੋਂ ਖਹਿਰੇ ਨੂੰ 'ਮਰਦ ਅਗੰਮੜਾ' ਕਹਿਣ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਪਹੁੰਚਿਆਜਿਨ੍ਹਾਂ ਨੇ ਸਿੱਖੀ ਸਿਧਾਂਤ ਅਤੇ ਫ਼ਲਸਫ਼ੇ ਨੂੰ ਮੁਕੰਮਲ ਕਰਨ ਲਈ ਜਬਰ ਜ਼ੁਲਮ ਨਾਲ ਲੋਹਾ ਲਿਆ।ਖ਼ਾਲਸਾ ਸਾਜਦਿਆਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਉਪਰੰਤ ਉਹਨਾਂ ਤੋਂ ਹੀ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ।ਜਿਸ ਕਾਰਨ ਉਹਨਾਂ ਨੂੰ ਮਰਦ ਅਗੰਮੜਾ ਕਿਹਾ ਜਾਂਦਾ ਹੈ।ਉਹਨਾਂ ਕਿਹਾ ਕਿ ਸਿੱਖ ਸੰਸਕਾਰਾਂ ਤੇ ਰਹੂ ਰੀਤਾਂ ਤੋਂ ਜਾਣੂ ਹੋਣ ਦੇ ਬਾਵਜੂਦ ਬੀਤੇ ਦਿਨੀਂ ਇੱਕ ਸਮਾਗਮ ਦੌਰਾਨ ਸਾਧੂ ਸਿੰਘ ਐੱਮ.ਪੀ ਨੇ ਸੁਖਪਾਲ ਸਿੰਘ ਖਹਿਰਾ ਦੀ ਖੁਸ਼ਾਮਦ ਸਮੇਂ ਸਭ ਹੱਦਾਂ ਪਾਰ ਕਰਦਿਆਂ ਉਸ ਨੂੰ ਮਰਦ ਅਗੰਮੜਾ ਕਿਹਾ ਜਿਸ ਪ੍ਰਤੀ ਖਹਿਰਾ ਵੱਲੋਂ ਵੀ ਕੋਈ ਖੰਡਨ ਨਾ ਕਰਦਿਆਂ ਗੁਰੂ ਸਾਹਿਬ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਕੀਤੀ ਗਈ।ਆਪ ਦੇ ਐੱਮ.ਪੀ ਵੱਲੋਂ ਖਹਿਰੇ ਨੂੰ 'ਮਰਦ ਅਗੰਮੜਾ' ਕਹਿਣ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਪਹੁੰਚਿਆਜਿਸ ਨੇ ਕਿ ਸਿੱਖ ਹਿਰਦਿਆਂ ਨੂੰ ਭਾਰੀ ਠੇਸ ਪਹੁੰਚਾਈ ਹੈ।ਜੋ ਕਿ ਨਾ ਬਖ਼ਸ਼ਣ ਯੋਗ ਅਪਰਾਧ ਹੈ,ਇਸ ਲਈ ਉਕਤ ਦੋਹਾਂ ਆਗੂਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕਰਦਿਆਂ ਸਿੱਖ ਧਰਮ ਦੀਆਂ ਪਰੰਪਰਾਵਾਂ ਮੁਤਾਬਿਕ ਸਜਾ ਦਿੱਤੀ ਜਾਵੇ।ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਉਕਤ ਆਗੂਆਂ ਖ਼ਿਲਾਫ਼ ਯੋਗ ਕਾਰਵਾਈ ਕਰਨ ਦਾ ਪੰਥਕ ਆਗੂਆਂ ਨੂੰ ਭਰੋਸਾ ਦਿੱਤਾ ਹੈ। -PTCNews

Related Post