ਸੁਖਪਾਲ ਖਹਿਰਾ ਦੀ ਰਾਜਾ ਵੜਿੰਗ ਨੂੰ ਸਲਾਹ- ਊਰਜਾ ਬਰਬਾਦ ਨਾ ਕਰੋ ,ਪੰਜਾਬ ਦੇ ਬਾਕੀ ਮੁੱਦਿਆਂ 'ਤੇ ਵੀ ਸਾਨੂੰ ਲੜਨਾ ਚਾਹੀਦੈ

By  Riya Bawa August 27th 2022 12:39 PM -- Updated: August 27th 2022 03:18 PM

ਚੰਡੀਗੜ੍ਹ: ਵਿਧਾਨ ਸਭਾ ਚੋਣਾਂ 'ਚ ਨਮੋਸ਼ੀ ਭਰੀ ਹਾਰ ਦੇ ਬਾਵਜੂਦ ਵੀ ਪੰਜਾਬ ਕਾਂਗਰਸ 'ਚ ਅੰਦੂਰਨੀ ਕਾਟੋ ਕਲੇਸ਼ ਖ਼ਤਮ ਨਹੀਂ ਹੋ ਰਿਹਾ ਹੈ। ਪੰਜਾਬ ਦੇ ਸਿਆਸੀ ਆਗੂ ਆਪਸ ਵਿਚ ਹੀ ਇਕ ਦੂਜੇ 'ਤੇ ਟਿੱਪਣੀਆਂ ਕਰ ਰਹੇ ਹਨ। ਇਸ ਦੌਰਾਨ ਹੁਣ ਵਿਧਾਇਕ ਸੁਖਪਾਲ ਖਹਿਰਾ (Sukhpal singh khaira) ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਦੇ ਰਵੱਈਏ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਵੜਿੰਗ ਨੂੰ ਸਲਾਹ ਦਿੱਤੀ ਕਿ ਉਹ ਕਿਸੇ ਇੱਕ ਵਿਅਕਤੀ ਲਈ ਪਾਰਟੀ ਕਾਡਰ ਦੀ ਊਰਜਾ ਬਰਬਾਦ ਨਾ ਕਰਨ।

Sukhpalsinghkhaira

ਉਨ੍ਹਾਂ ਦਾ ਇਸ਼ਾਰਾ ਲੁਧਿਆਣਾ 'ਚ ਫੜੇ ਗਏ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ (Bharat Bhushan Ashu) ਵੱਲ ਸੀ ਜਿਸ ਦੀ ਗ੍ਰਿਫਤਾਰੀ ਖਿਲਾਫ਼ ਕਾਂਗਰਸ ਲੁਧਿਆਣਾ ਵਿਖੇ ਧਰਨਾ ਦੇ ਰਹੀ ਹੈ।

Ludhiana: Congress launches dharna outside VB office against Ashu's arrest

ਇਸ ਦੌਰਾਨ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ (Sukhpal singh khaira) ਨੇ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਦੇ ਮਾਮਲੇ 'ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਲਾਹ ਦਿੱਤੀ ਹੈ, "ਕਿਸੇ ਲਈ ਪਾਰਟੀ ਦੇ ਕਾਡਰਾਂ ਦੀ ਊਰਜਾ ਨੂੰ ਬਰਬਾਦ ਨਾ ਕਰੋ ਕਿਉਂਕਿ ਪੰਜਾਬ ਦੇ ਬੇਅਦਬੀ, ਪਾਣੀ, ਐਲਐਸਡੀ ਆਦਿ ਵਰਗੇ ਬਹੁਤ ਸਾਰੇ ਭਖਦੇ ਮੁੱਦੇ ਹਨ, ਜਿਨ੍ਹਾਂ 'ਤੇ ਸਾਨੂੰ ਕੰਮ ਕਰਨਾ ਚਾਹੀਦਾ ਹੈ। ਮੇਰੇ 'ਤੇ ਕੇਸ ਦਰਜ ਹੋਇਆ ਪਰ ਭੁਲੱਥ ਵਾਲਿਆਂ ਨੇ ਮੇਰੇ 'ਤੇ ਵਿਸ਼ਵਾਸ ਕੀਤਾ ਤੇ ਮੈਨੂੰ ਵਿਧਾਨ ਸਭਾ ਲਈ ਵੋਟ ਦਿੱਤੀ। ਜੇਕਰ ਸਾਡਾ ਨੇਤਾ ਇਮਾਨਦਾਰ ਹੈ ਤਾਂ ਸਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ।"

ਇਹ ਵੀ ਪੜ੍ਹੋ: ਸੋਨਾਲੀ ਫੋਗਾਟ ਮੌਤ ਮਾਮਲਾ: ਗੋਆ ਪੁਲਿਸ ਦੀ ਵੱਡੀ ਕਾਰਵਾਈ, ਕਲੱਬ ਮਾਲਕ ਗ੍ਰਿਫ਼ਤਾਰ

ਦੱਸ ਦੇਈਏ ਕਿ ਰਾਜਾ ਵੜਿੰਗ ਨੇ ਭਾਰਤ ਭੂਸ਼ਣ ਆਸ਼ੂ ਨੂੰ ਬਚਾਉਣ ਲਈ ਮੋਰਚਾ ਖੋਲ੍ਹ ਦਿੱਤਾ ਹੈ। ਆਸ਼ੂ ਪਾਰਟੀ ਦੇ ਕਾਰਜਕਾਰੀ ਮੁਖੀ ਵੀ ਹਨ। ਆਸ਼ੂ ਨੂੰ ਬਚਾਉਣ ਲਈ ਪਹਿਲਾਂ ਚੰਡੀਗੜ੍ਹ ਸਥਿਤ ਵਿਜੀਲੈਂਸ ਦਫ਼ਤਰ ਦਾ ਘਿਰਾਓ ਕੀਤਾ ਗਿਆ। ਇਸ ਤੋਂ ਬਾਅਦ ਜਦੋਂ ਆਸ਼ੂ ਨੂੰ ਵਿਜੀਲੈਂਸ ਨੇ ਲੁਧਿਆਣਾ ਤੋਂ ਫੜਿਆ ਤਾਂ ਵੜਿੰਗ ਅੱਧੀ ਰਾਤ ਨੂੰ ਹੀ ਲੁਧਿਆਣਾ ਪਹੁੰਚ ਗਏ। ਉਦੋਂ ਤੋਂ ਪੰਜਾਬ ਕਾਂਗਰਸ ਲੁਧਿਆਣਾ ਵਿੱਚ ਧਰਨਾ ਦੇ ਰਹੀ ਹੈ।

Amarinder Raja Warring gives new name to ED as 'Modi ji's Election Management Company'

ਰਾਜਾ ਵੜਿੰਗ ਦੇ ਵਿਜੀਲੈਂਸ ਵਿਰੁੱਧ ਰੋਸ ਮੁਜ਼ਾਹਰਿਆਂ ਤੇ ਬੋਲੇ ਸੁਖਪਾਲ ਖਹਿਰਾ, ਵੇਖੋ VIDEO

ਰਾਜਾ ਵੜਿੰਗ ਦੀ ਸੁਖਪਾਲ ਖਹਿਰਾ ਨੂੰ ਨਸੀਹਤ

ਰਾਜਾ ਵੜਿੰਗ ਤੇ ਸੁਖਪਾਲ ਖਹਿਰਾ ਵਿਚਕਾਰ ਸ਼ੁਰੂ ਹੋਈ ਸ਼ਬਦੀ ਜੰਗ ਨਾਲ ਪੰਜਾਬ ਕਾਂਗਰਸ ਇਕਾਈ ਦਾ ਕਾਟੋ-ਕਲੇਸ਼ ਮੁੜ ਇਕ ਵਾਰ ਉਜਾਗਰ ਹੋ ਗਿਆ ਹੈ। ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸੁਖਪਾਲ ਖਹਿਰਾ ਨੂੰ ਨਸੀਹਤ ਦਿੱਤੀ ਕਿ ਬਿਨਾਂ ਮੰਗੇ ਸਲਾਹ ਨਾ ਦਿਓ। ਰਾਜਾ ਵੜਿੰਗ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਕਿਸਾਨਾਂ ਤੇ ਪਾਣੀ ਦੇ ਮੁੱਦਿਆਂ ਨੂੰ ਵੱਧ ਚੜ ਕੇ ਉਠਾਇਆ ਹੈ। ਉਕਤ ਧਾਰਾ 144 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ 'ਚ ਪੁਲਿਸ ਵੱਲੋਂ ਜੋ ਵੀ ਕਾਰਵਾਈ ਕੀਤੀ ਜਾਵੇਗੀ, ਉਹ ਮਾਣ ਵਾਲੀ ਗੱਲ ਹੈ। ਉਹ ਵਿਜੀਲੈਂਸ ਦਫ਼ਤਰ ਦੇ ਬਾਹਰ ਨਹੀਂ ਸਗੋਂ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਦੇ ਅੰਦਰ ਬੈਠੇ ਧਰਨਾ ਦੇ ਰਹੇ ਹਨ।

 

-PTC News

Related Post