ਡਾ. ਮਨਮੋਹਨ ਸਿੰਘ, ਬਦਨੌਰ ਤੇ ਕੈਪਟਨ ਨੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 150 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ

By  Jashan A November 23rd 2018 05:19 PM

ਡਾ. ਮਨਮੋਹਨ ਸਿੰਘ, ਬਦਨੌਰ ਤੇ ਕੈਪਟਨ ਨੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 150 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ,ਸੁਲਤਾਨਪੁਰ ਲੋਧੀ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ , ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਇਤਿਹਾਸਕ ਸ਼ਹਿਰਾਂ ਸੁਲਤਾਨਪੁਰ ਲੋਧੀ, ਡੇਰਾ ਬਾਬਾ ਨਾਨਕ ਤੇ ਬਟਾਲਾ ਲਈ 150 ਕਰੋੜ ਰੁਪੈ ਦੇ 26 ਵੱਖ-ਵੱਖ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜਿਨਾਂ ਨੇ ਪ੍ਰਾਜੈਕਟਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ 550ਵੇਂ ਪ੍ਰਕਾਸ਼ ਪੁਰਬ ਮੌਕੇ ਸ਼ਰਧਾਲੂਆਂ ਦੇ ਸਹੂਲਤ ਲਈ ਵੱਖਰੇ ਤੌਰ ’ਤੇ 3312 ਕਰੋੜ ਰੁਪੈ ਦੇ ਪ੍ਰਾਜੈਕਟਾਂ ਦਾ ਵੀ ਐਲਾਨ ਕੀਤਾ। ਇਸ ਤੋਂ ਇਲਾਵਾ ਉਨਾਂ 10.5 ਕਰੋੜ ਰੁਪੈ ਦੀ ਲਾਗਤ ਨਾਲ ਸੂਬੇ ਦੇ ਹਰ ਪਿੰਡ ਵਿਚ 550 ਪੌਦੇ ਲਾਉਣ ਦੀ ਮੁਹਿੰਮ ਦੀ ਵੀ ਸ਼ੁਰੂਆਤ ਕੀਤੀ। ਪੌਦੇ ਲਾਉਣ ਦਾ ਖਰਚ ਗਰੀਨ ਪੰਜਾਬ ਮਿਸ਼ਨ ਵਿਚੋਂ ਕੀਤਾ ਜਾਵੇਗਾ ਤੇ ਪੌਦਿਆਂ ਦੀ ਸਾਂਭ ਸੰਭਾਲ ਮਨਰੇਗਾ ਯੋਜਨਾ ਤਹਿਤ ਕੀਤੀ ਜਾਵੇਗੀ।

sultanpur lodhi ਸਾਰੇ ਪੰਜਾਬੀਆਂ ਨੂੰ ਇਸ ਹਰਿਆਲੀ ਮੁਹਿੰਮ ਦੇ ਭਾਗੀਦਾਰ ਬਣਨ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਰ ਇਕ ਵਿਅਕਤੀ ਆਪਣੇ ਘਰ ਵਿਚ ਫਲਦਾਰ ਪੌਦਾ ਜ਼ਰੂਰ ਲਾਵੇ। ਉਨਾਂ ਇਹ ਵੀ ਕਿਹਾ ਕਿ ਇਹ ਪੌਦੇ ਭਾਰਤੀ ਕਿਸਮਾਂ ਦੇ ਹੋਣਗੇ ਜੋ ਕਿ ਪੰਚਾਇਤ ਦੀ ਸਲਾਹ ਨਾਲ ਢੁੱਕਵੇਂ ਥਾਵਾਂ ’ਤੇ ਲਾਏ ਜਾਣਗੇ। ਮੁੱਖ ਮੰਤਰੀ ਵਲੋਂ ਇਸ ਮੌਕੇ ਜਿੱਥੇ 32 ਕੈਦੀਆਂ ਦੀ ਰਿਹਾਈ ਦਾ ਵੀ ਐਲਾਨ ਕੀਤਾ ਗਿਆ ਉੱਥੇ ਹੀ 2952 ਕੈੈਦੀਆਂ ਦੀ ਸਜ਼ਾ ਵਿਚ ਕਟੌਤੀ ਦਾ ਵੀ ਐਲਾਨ ਕੀਤਾ ਗਿਆ।

ਉਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਧੀਕ ਮੁੱਖ ਸਕੱਤਰ ਗ੍ਰਹਿ ਦੀ ਅਗਵਾਈ ਹੇਠ ਇਕ ਕਮੇਟੀ ਦਾ ਗਠਨ ਕਰਨ ਦਾ ਫੈਸਲਾ ਲਿਆ ਗਿਆ ਹੈ, ਜਿਸ ਵਿਚ ਪ੍ਰਮੁੱਖ ਸਕੱਤਰ ਜੇਲਾਂ, ਡੀ.ਜੀ. ਇੰਟੈਲੀਜੈਂਸ ਤੇ ਏ.ਡੀ.ਜੀ.ਪੀ. ਜੇਲਾਂ ਨੂੰ ਮੈਂਬਰ ਵਜੋਂ ਸ਼ਾਮਿਲ ਕੀਤਾ ਜਾਵੇਗਾ।ਉਨਾਂ ਕਿਹਾ ਕਿ ਕਮੇਟੀ ਵਲੋਂ ਕੈਦੀਆਂ ਦੇ ਆਚਰਣ ਦੇ ਆਧਾਰ ’ਤੇ ਉਨਾਂ ਨੂੰ ਸਜ਼ਾ ਵਿਚ ਕਟੌਤੀ ਕਰਕੇ ਮਿੱਥੇ ਸਮੇਂ ਤੋਂ ਪਹਿਲਾਂ ਰਿਹਾਅ ਕਰਨ ਬਾਰੇ ਰਿਪੋਰਟ 60 ਦਿਨ ਦੇ ਅੰਦਰ ਦਿੱਤੀ ਜਾਵੇਗੀ।

sultanpur lodhiਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਲੋਂ ਅੱਜ ਜਿਨਾਂ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ ਗਏ ਉਨਾਂ ਵਿਚ 24 ਕਰੋੜ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਤਿੰਨ ਹਾਈ ਲੈਵਲ ਬਿ੍ਰਜ ਤੇ 2 ਫੁੱਟ ਬਿ੍ਰਜ ਸ਼ਾਮਿਲ ਹਨ। ਇਸ ਤੋਂ ਇਲਾਵਾ ਬਿਆਸ ਦਰਿਆ ’ਤੇ 13 ਕਰੋੜ ਦੀ ਲਾਗਤ ਨਾਲ ਪੱਕੇ ਪੁਲ ਦੀ ਉਸਾਰੀ, 5 ਕਰੋੜ ਨਾਲ ਨਵੇਂ ਰੈਸਟ ਹਾੳੂਸ ਦੀ ਉਸਾਰੀ, 42 ਕਰੋੜ ਨਾਲ ਸੜਕਾਂ ਨੂੰ ਚੌੜਾ ਕਰਨਾ, 38 ਕਰੋੜ ਰੁਪੈ ਨਾਲ ਸੜਕਾਂ ਦੀ ਮੁਰੰਮਤ ਕਰਨਾ ਸ਼ਾਮਿਲ ਹੈ।

ਇਹ ਸਾਰੇ ਪ੍ਰਾਜੈਕਟ ਜੁਲਾਈ 2019 ਤੱਕ ਮੁਕੰਮਲ ਕੀਤਾ ਜਾਣਗੇ।ਇਨਾਂ ਪ੍ਰਾਜੈਕਟਾਂ ਤੋਂ ਇਲਾਵਾ ਸਥਾਨਕ ਸਰਕਾਰਾਂ ਵਿਭਾਗ ਵਲੋਂ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਜਾਵੇਗਾ, ਜਿਸ ਵਿਚ ਨਵੇਂ ਬੱਸ ਸਟੈਂਡ ਦੀ ਉਸਾਰੀ, ਸੀਵਰੇਜ਼ ਟ੍ਰੀਟਮੈਂਟ ਪਲਾਂਟ ਲਾਉਣਾ ਸ਼ਾਮਿਲ ਹੈ। ਇਸ ਤੋਂ ਇਲਾਵਾ ਡੇਰਾ ਬਾਬਾ ਨਾਨਕ ਤੇ ਬਟਾਲਾ ਵਿਖੇ ਵੀ ਨਗਰ ਕੌਸਲਾਂ ਦੇ ਅਧਿਕਾਰ ਖੇਤਰਾਂ ਵਿਚਲੇ ਖੇਤਰਾਂ ਨੂੰ ਵਿਕਸਤ ਕੀਤਾ ਜਾਵੇਗਾ ਕਿਉਂਕਿ ਇਹ ਸਾਰੇ ਸ਼ਹਿਰ ਗੁਰੂ ਨਾਨਕ ਦੇਵ ਜੀ ਦੇ ਨਾਲ ਸਬੰਧਿਤ ਹਨ।ਮੁੱਖ ਮੰਤਰੀ ਵਲੋਂ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜਨਵਰੀ 2019 ਤੋਂ 371 ਕਰੋੜ ਰੁਪੈ ਦੀ ਲਾਗਤ ਨਾਲ 43 ਲੱਖ ਪਰਿਵਾਰਾਂ ਨੂੰ 5 ਲੱਖ ਰੁਪੈ ਤੱਕ ਦਾ ਬੀਮਾ ਕਵਰ ਕੀਤਾ ਦਿੱਤਾ ਜਾਵੇਗਾ।

sultanpur lodhiਪੰਜਾਬ ਸਰਕਾਰ ਨੇ ਸੂਬੇ ਭਰ ਵਿਚ ਪੜਾਅਵਾਰ ਤਰੀਕੇ ਨਾਲ ਸਮਾਰਟ ਪਿੰਡ ਮੁਹਿੰਮ (ਐਸ.ਵੀ. ਸੀ, )ਹੇਠ ਪਿੰਡਾਂ ਦੇ ਬੁੁਨਿਆਢੀ ਢਾਂਚੇ ਨੂੰ ਉੱਚਾ ਚੁੱਕਣ ਲਈ ਸ਼ਾਨਾਮੱਤਾ ਪ੍ਰੋਗਰਾਮ ਬਣਾਇਆ ਹੈ। ਇਸ ਉੱਪਰ ਪਹਿਲੇ ਪੜਾਅ ਦੌਰਾਨ ਇਕ ਹਜ਼ਾਰ ਕਰੋੜ ਰੁਪੈ ਦੀ ਲਾਗਤ ਆਵੇਗੀ। ਇਸਦੇ ਹੇਠ ਸੀਵਰੇਜ਼ ਪ੍ਰਣਾਲੀ, ਗਲੀਆਂ , ਜਿੰਮ, ਪਾਰਕ, ਸੀ.ਸੀ.ਟੀ.ਵੀ. , ਪਿੰਡ ਸਕੱਤਰੇਤ ਦੀ ਸਥਾਪਨਾ ਕੀਤੇ ਜਾਣਾ ਸ਼ਾਮਿਲ ਹੈ।ਇਹ ਕੰਮ ਅਗਲੇ ਸਾਢੇ 3 ਸਾਲਾਂ ਦੌਰਾਨ ਮੁਕੰਮਲ ਕੀੇਤੇ ਜਾਣਗੇ।ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰਾਜੈਕਟ ਦਾ ਉਦੇਸ਼ ਪਿੰਡਾਂ ਨੂੰ ਸਵੈ ਨਿਰਭਰ ਬਣਾਉਣ ਦੇ ਨਾਲ-ਨਾਲ ਅਜਿਹਾ ਵਾਤਾਵਰਣ ਪੈਦਾ ਕਰਨਾ ਹੈ ਤਾਂ ਜੋ ਸਥਾਨਕ ਲੋਕ ਢੁੱਕਵੀਂ ਤਕਨਾਲੌਜੀ, ਪ੍ਰਣਾਲੀ, ਢਾਂਚੇ ਅਤੇ ਪ੍ਰਕਿ੍ਰਆ ਦੇ ਨਾਲ ਸਮੇਂ ਦੇ ਹਾਣੀ ਬਣ ਸਕਣ।

ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜਿਨਾਂ 36 ਪਿੰਡਾਂ ਤੇ 11 ਨਗਰ ਪੰਚਾਇਤਾਂ ਦੇ ਖੇਤਰਾਂ ਵਿਚ ਗਏ ਸਨ, ਉਨਾਂ ਦੀ 150 ਕਰੋੜ ਰੁਪੈ ਨਾਲ ਵਿਕਾਸ ਕਰਨ ਦੀ ਸ਼ਨਾਖਤ ਕੀਤੀ ਗਈ ਹੈ।ਉਨਾਂ ਇਹ ਵੀ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਵਿਖੇ 510 ਕਰੋੜ ਰੁਪੈ ਦੀ ਲਾਗਤ ਨਾਲ ‘ਇੰਟਰ ਫੇਥ ਸਟੱਡੀਜ਼ ਇੰਸਟੀਚਿੳੂਟ ਸਥਾਪਿਤ ਕੀਤਾ ਜਾਵੇਗਾ ਤੇ ਸੁਲਤਾਨਪੁਰ ਲੋਧੀ ਵਿਖੇ ਪਿੰਡ ਬਾਬੇ ਨਾਨਕ ਦਾ ਅਜਾਇਬ ਘਰ ਬਣਾਇਆ ਜਾਵੇਗਾ।

ਕੈਪਟਨ ਅਮਰਿੰਦਰ ਸਿੰਘ ਨੇ ਮੁਹੱਬਲੀਪੁਰ ਵਿਖੇ ਬੇਬੇ ਨਾਨਕੀ ਕਾਲਜ (ਲੜਕੀਆਂ) ਬਣਾਉਣ ਦਾ ਵੀ ਐਲਾਨ ਕੀਤਾ। ਇਸ ਤੋਂ ਇਲਾਵਾ ਕਾਲੀ ਵੇਈਂ ਨੂੰ ਸਾਫ ਕਰਨ ਤੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਦਾ ਵੀ ਪ੍ਰਾਜੈਕਟ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਸਹਿਯੋਗ ਨਾਲ ਇਕ ਓਂਕਾਰ ਚੈਰੀਟੇਬਲ ਟਰੱਸਟ ਦੁਆਰਾ ਕਾਰ ਸੇਵਾ ਰਾਹੀਂ ਚਲਾਇਆ ਜਾਵੇਗਾ।

ਸੁਲਤਾਨਪੁਰ ਲੋਧੀ ਦਾ ਮਾਝਾ, ਦੋਆਬਾ ਤੇ ਮਾਲਵਾ ਨਾਲ ਸੰਪਰਕ ਸੁਧਾਰਨ ਲਈ ਸੜਕਾਂ ਤੇ ਪੁਲਾਂ ਦਾ ਪੱਧਰ ਉੱਚਾ ਚੁੱਕਣ ਲਈ 180 ਕਰੋੜ ਰੁਪੈ ਰੱਖੇ ਗਏ ਹਨ ਤਾਂ ਜੋ ਸਮਾਰੋਹਾਂ ਦੌਰਾਨ ਇੱਥੇ ਪੈਣ ਵਾਲੇ ਭਾਰੀ ਰਸ਼ ਨੂੰ ਕੋਈ ਦਿੱਕਤ ਨਾ ਆਵੇ । ਸੁਲਤਾਨਪੁਰ ਲੋਧੀ ਵਿਚ ਇਸਦੇ ਆਲੇ ਦੁਆਲੇ ਇਹ ਕੰਮ 31 -09-2019 ਤੱਕ ਮੁਕੰਮਲ ਕੀਤੇ ਜਾਣਗੇ।ਗੁਰਦਾਸਪੁਰ ਜਿਲੇ ਦੇ ਪਿੰਡ ਕੋਟਲੀ ਨੰਗਲ ਵਿਖੇ 400 ਕਰੋੜ ਦੀ ਲਾਗਤ ਨਾਲ ਇਕ ਸਰਕਾਰੀ ਮੈਡੀਕਲ ਕਾਲਜ ਤੇ ਸੁਪਰ ਸ਼ਪੈਸ਼ਿਲਟੀ ਹਸਪਤਾਲ ਸਥਾਪਿਤ ਕੀਤਾ ਜਾਵੇਗਾ। ਇਸ ਨੂੰ ਜਨਤਕ-ਨਿੱਜੀ ਭਾਈਵਾਲੀ ਹੇਠ ਬਣਾਇਆ ਜਾਵੇਗਾ ਤੇ ਇਹ ਕੰਮ 2021 ਤੱਕ ਮੁਕੰਮਲ ਹੋਵੇਗਾ।

ਇਸ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਸੈਂਟਰ ਫਾਰ ਇਨਵੈੈਨਸ਼ਨ, ਇਨੋਵੇਸ਼ਨ,ਇੰਕੁਬੇਸ਼ਨ ਐਂਡ ਟਰੇਨਿੰਗ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਕੈਂਪਸ ਵਿਖੇ ਸਥਾਪਿਤ ਕੀਤਾ ਜਾਵੇਗਾ। ਇਸ ਪ੍ਰਾਜੈਕਟ ਦੀ ਅਗਲੀ ਸ਼ਾਖਾ ਪਿੰਡ ਜੱਬੋਵਾਲ ਵਿਖੇ ਸਥਾਪਿਤ ਕੀਤੀ ਜਾਵੇਗੀ। ਇਹ ਸਾਰੇ ਪ੍ਰਾਜੈਕਟਾਂ ਦੀ ਲਾਗਤ 739 ਕਰੋੜ ਰੁਪੈ ਹੈ।ਮੁੱਖ ਮੰਤਰੀ ਨੇ ਪੀ.ਟੀ.ਯੂ ਕਪੂਰਥਲਾ ਵਿਖੇ ਗੁਰੂ ਨਾਨਕ ਦੇਵ ਜੀ ਆਡੀਟੋਰੀਅਮ ,ਕਾਂਜਲੀ ਵਿਖੇ ਬਾਇਓਡਾਇਵਰਸਟਿੀ ਪਾਰਕ ਬਣਾਉਣ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਦੇ ਰੇਲਵੇ ਮੰਤਰਾਲੇ ਵਲੋਂ ਕੀਤੇ ਐਲਾਨ ਅਨੁਸਾਰ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਕੀਤਾ ਜਾਵੇਗਾ।

ਇਸ ਸਬੰਧੀ ਸੂਬਾ ਸਰਕਾਰ ਨੂੰ ਰੇਲਵੇ ਮੰਤਰਾਲੇ ਨੂੰ ਬੇਨਤੀ ਕੀਤੀ ਸੀ ਜੋ ਕਿ ਪ੍ਰਵਾਨ ਕਰ ਲਈ ਗਈ ਹੈ। ਉਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁੁਰਬ ਸਬੰਧੀ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਜਾਰੀ ਕਰਨ ਦੇ ਫੈਸਲੇ ਦਾ ਵੀ ਸਵਾਗਤ ਕੀਤਾ।ਸਮਾਗਮ ਦੌਰਾਨ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਆਸ਼ਾ ਕਮੁਾਰੀ, ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ, ਤਿ੍ਰਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਸਾਧੂ ਸਿੰਘ ਧਰਮਸੋਤ, ਓ.ਪੀ. ਸੋਨੀ, ਬਲਬੀਰ ਸਿੰਘ ਸਿੱਧੂ, ਰਾਣਾ ਗੁਰਮੀਤ ਸਿੰਘ ਸੋਢੀ, ਵਿਜੇ ਇੰਦਰ ਸਿੰਗਲਾ, ਚਰਨਜੀਤ ਸਿੰਘ ਚੰਨੀ,

ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਤੋਂ ਇਲਾਵਾ ਸੰਤ ਸਮਾਜ ਦੇ ਮੈਂਬਰ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਚੌਧਰੀ ਸੰਤੋਖ ਸਿੰਘ, ਨਵਤੇਜ ਸਿੰਘ ਚੀਮਾ, ਰਾਣਾ ਗੁਰਜੀਤ ਸਿੰਘ, ਸੰਗਤ ਸਿੰਘ ਗਿਲਜੀਆਂ, ਗੁਰਕੀਰਤ ਸਿੰਘ ਕੋਟਲੀ, ਰਮਨਜੀਤ ਸਿੰਘ ਸਿੱਕੀ, ਹਰਦੇਵ ਸਿੰਘ ਲਾਡੀ, ਸੁਸ਼ੀਲ ਕੁਮਾਰ ਰਿੰਕੂ, ਕੁਲਬੀਰ ਸਿੰਘ ਜ਼ੀਰਾ ਅਤੇ ਦਵਿੰਦਰ ਸਿੰਘ ਘੁਬਾਇਆ (ਸਾਰੇ ਵਿਧਾਇਕ) ਹਾਜ਼ਰ ਸਨ।

—PTC News

Related Post