ਬੋਰਵੈੱਲ 'ਚ ਡਿੱਗੇ 2 ਸਾਲਾ ਮਾਸੂਮ ਨੂੰ ਬਚਾਉਣ ਲਈ ਪਿਛਲੇ 18 ਘੰਟਿਆਂ ਤੋਂ ਰੈਸਕਿਊ ਆਪ੍ਰੇਸ਼ਨ ਜਾਰੀ

By  Jashan A June 7th 2019 10:57 AM

ਬੋਰਵੈੱਲ 'ਚ ਡਿੱਗੇ 2 ਸਾਲਾ ਮਾਸੂਮ ਨੂੰ ਬਚਾਉਣ ਲਈ ਪਿਛਲੇ 18 ਘੰਟਿਆਂ ਤੋਂ ਰੈਸਕਿਊ ਆਪ੍ਰੇਸ਼ਨ ਜਾਰੀ,ਸੁਨਾਮ: ਬਠਿੰਡਾ-ਸੁਨਾਮ ਰੋਡ 'ਤੇ ਪੈਂਦੇ ਪਿੰਡ ਭਗਵਾਨਪੁਰਾ 'ਚ ਬੀਤੇ ਦਿਨ ਇੱਕ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਦੋ ਇੱਕ ਮਾਸੂਮ 150 ਫੁੱਟ ਡੂੰਘੇ ਬੋਰਵੈੱਲ 'ਚ ਡਿੱਗ ਗਿਆ। ਬੱਚੇ ਦਾ ਨਾਮ ਫਤਿਹਵੀਰ ਸਿੰਘ ਦੱਸਿਆ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਰਾਹਤ ਤੇ ਬਚਾਅ ਕਾਰਜ ਜਾਰੀ ਹਨ। [caption id="attachment_304230" align="aligncenter" width="300"]snm ਬੋਰਵੈੱਲ 'ਚ ਡਿੱਗੇ 2 ਸਾਲਾ ਮਾਸੂਮ ਨੂੰ ਬਚਾਉਣ ਲਈ ਪਿਛਲੇ 18 ਘੰਟਿਆਂ ਤੋਂ ਰੈਸਕਿਊ ਆਪ੍ਰੇਸ਼ਨ ਜਾਰੀ[/caption] ਬੱਚੇ ਨੂੰ ਸਥਾਨਕ ਲੋਕਾਂ ਤੇ ਪ੍ਰਸ਼ਾਸਨ ਦੀ ਮਦਦ ਨਾਲ ਬੌਰਵੈੱਲ 'ਚੋਂ ਕੱਢਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ ਤੇ ਹਰ ਕੋਈ ਅਰਦਾਸਾਂ ਕਰ ਰਿਹਾ ਹੈ। ਹੋਰ ਪੜ੍ਹੋ:24 ਸਾਲ ਰਿਹਾ ਭਰੂਣ ‘ਚ, ਹੁਣ ਲਿਆ ਬੱਚੇ ਨੇ ਜਨਮ, ਜਾਣੋ ਪੂਰਾ ਮਾਮਲਾ! [caption id="attachment_304231" align="aligncenter" width="300"]snm ਬੋਰਵੈੱਲ 'ਚ ਡਿੱਗੇ 2 ਸਾਲਾ ਮਾਸੂਮ ਨੂੰ ਬਚਾਉਣ ਲਈ ਪਿਛਲੇ 18 ਘੰਟਿਆਂ ਤੋਂ ਰੈਸਕਿਊ ਆਪ੍ਰੇਸ਼ਨ ਜਾਰੀ[/caption] ਤੁਹਾਨੂੰ ਦੱਸ ਦੇਈਏ ਕਿ ਘਟਨਾ ਤੋਂ ਬਾਅਦ ਪਿੰਡ ‘ਚ ਸਨਸਨੀ ਫੇਲ ਗਈ ਹੈ ਤੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਹੈ। [caption id="attachment_304232" align="aligncenter" width="300"]snm ਬੋਰਵੈੱਲ 'ਚ ਡਿੱਗੇ 2 ਸਾਲਾ ਮਾਸੂਮ ਨੂੰ ਬਚਾਉਣ ਲਈ ਪਿਛਲੇ 18 ਘੰਟਿਆਂ ਤੋਂ ਰੈਸਕਿਊ ਆਪ੍ਰੇਸ਼ਨ ਜਾਰੀ[/caption] ਜਾਣਕਾਰੀ ਦੇ ਅਨੁਸਾਰ ਬੱਚੇ ਨੂੰ ਕੱਢਣ ਦੇ ਲਈ ਐੱਨ.ਡੀ.ਆਰ.ਐੱਫ. ਟੀਮ ਵੀ ਮੌਕੇ 'ਤੇ ਮੌਜੂਦ ਹੈ, ਜਿਸ ਨੂੰ ਬੱਚੇ ਤੱਕ ਆਕਸੀਜਨ ਪਹੁੰਚਾਉਣ 'ਚ ਸਫਲਤਾ ਮਿਲੀ ਹੈ। ਤੁਹਾਨੂੰ ਦੱਸ ਦੇਈਏ ਕਿ ਬੱਚੇ ਦੇ ਪਿਤਾ ਸੁਖਵਿੰਦਰ ਸਿੰਘ ਦੇ ਘਰ ਵਿਆਹ ਤੋਂ 6 ਸਾਲ ਬਾਅਦ ਇਸ ਬੱਚੇ ਦਾ ਜਨਮ ਹੋਇਆ ਸੀ। -PTC News  

Related Post