35ਵਾਂ ਸੁਰਜੀਤ ਹਾਕੀ ਟੂਰਨਾਮੈਂਟ: ਪੰਜਾਬ ਪੁਲਿਸ ਨੂੰ ਹਰਾ ਆਰਮੀ ਇਲੈਵਨ ਪਹੁੰਚੀ ਫਾਈਨਲ 'ਚ

By  Joshi October 30th 2018 08:09 PM

35ਵਾਂ ਸੁਰਜੀਤ ਹਾਕੀ ਟੂਰਨਾਮੈਂਟ: ਪੰਜਾਬ ਪੁਲਿਸ ਨੂੰ ਹਰਾ ਆਰਮੀ ਇਲੈਵਨ ਪਹੁੰਚੀ ਫਾਈਨਲ 'ਚ,ਪਿਛਲੇ ਕੁਝ ਦਿਨਾਂ ਤੋਂ ਜਲੰਧਰ ਵਿੱਚ ਜਾਰੀ 35ਵਾਂ ਸੁਰਜੀਤ ਹਾਕੀ ਟੂਰਨਾਮੈਂਟ ਆਪਣੇ ਅੰਤਮ ਪਲਾਂ ਵਿੱਚ ਪਹੁੰਚ ਗਿਆ ਹੈ।ਜਿਸ ਦੌਰਾਨ ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਇਹ ਮੈਚ ਖੇਡੇ ਜਾ ਰਹੇ ਹਨ। ਇਸੇ ਮੈਦਾਨ ਵਿੱਚ ਅੱਜ ਸੈਮੀਫਾਈਨਲ ਮੁਕਾਬਲਾ ਖੇਡਿਆ ਗਿਆ, ਜਿਸ ਵਿੱਚ ਪੰਜਾਬ ਪੁਲਿਸ ਅਤੇ ਆਰਮੀ ਇਲੈਵਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਈਆਂ। ਇਹ ਮੈਚ ਸ਼ੁਰੂ ਤੋਂ ਹੀ ਰੋਮਾਂਚ ਭਰਿਆ ਰਿਹਾ ਅਤੇ ਦੋਨਾਂ ਟੀਮਾਂ ਨੇ ਇੱਕ ਦੂਸਰੇ ਨੂੰ ਫਾਸਵੀਂ ਟੱਕਰ ਦਿੱਤੀ। ਪਰ ਇਹ ਮੁਕਾਬਲਾ ਆਰਮੀ ਇਲੈਵਨ ਦੀ ਟੀਮ ਜਿੱਤਣ ਵਿੱਚ ਕਾਮਯਾਬ ਰਹੀ, ਸਡਨ ਡੈਥ ਚ ਆਰਮੀ ਇਲੈਵਨ ਨੇ ਪੰਜਾਬ ਪੁਲਿਸ ਨੂੰ 8-7 ਨਾਲ ਰੋਂਦਿਆਂ। ਅਤੇ ਮੈਚ ਜਿੱਤਦੇ ਹੋਏ ਫਾਈਨਲ ਵਿੱਚ ਪਰਵੇਸ਼ ਕੀਤਾ। ਦੱਸਣਯੋਗ ਹੈ ਕਿ ਪਿਛਲੇ ਸਾਲ ਦੀ ਟੂਰਨਾਮੈਂਟ ਜੇਤੂ ਪੰਜਾਬ ਪੁਲਿਸ ਨੂੰ ਇਸ ਵਾਰ ਨਿਰਾਸ਼ਾ ਝੱਲਣੀ ਪਈ। —PTC News

Related Post