2 ਮਹੀਨੇ ਵੀ ਨਹੀਂ ਚੱਲਿਆ ਸੁਸ਼ਮਿਤਾ ਸੇਨ-ਲਲਿਤ ਮੋਦੀ ਦਾ ਰਿਸ਼ਤਾ! ਜਾਣੋ ਕੀ ਰਿਹਾ ਬ੍ਰੇਕਅੱਪ ਦਾ ਕਾਰਨ

By  Jasmeet Singh September 6th 2022 01:32 PM

Sushmita Sen-Lalit Modi Breakup: IPL ਦੇ ਸਾਬਕਾ ਚੇਅਰਮੈਨ ਲਲਿਤ ਮੋਦੀ (Lalit Modi) ਨੇ ਇਸ ਸਾਲ ਜੁਲਾਈ ਵਿੱਚ ਅਦਾਕਾਰਾ ਸੁਸ਼ਮਿਤਾ ਸੇਨ (Shushmita Sen) ਨਾਲ ਆਪਣੇ ਰਿਸ਼ਤੇ ਨੂੰ ਅਧਿਕਾਰਤ ਕੀਤਾ ਸੀ। ਹਾਲਾਂਕਿ ਉਨ੍ਹਾਂ ਦਾ ਰਿਸ਼ਤਾ ਸਿਰਫ 53 ਦਿਨਾਂ ਦਾ ਸੀ ਅਤੇ ਹੁਣ ਉਨ੍ਹਾਂ ਦੇ ਬ੍ਰੇਕਅੱਪ ਦੀਆਂ ਅਟਕਲਾਂ ਸ਼ੁਰੂ ਹੋ ਗਈਆਂ ਹਨ। ਦਰਅਸਲ ਲਲਿਤ ਮੋਦੀ ਨੇ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ ਦੇ ਬਾਇਓ ਤੋਂ ਨਾ ਸਿਰਫ ਸੁਸ਼ਮਿਤਾ ਸੇਨ ਦਾ ਨਾਂ ਹਟਾ ਦਿੱਤਾ ਹੈ ਸਗੋਂ ਉਨ੍ਹਾਂ ਦੇ ਨਾਲ ਡਿਸਪਲੇਅ ਫੋਟੋ ਵੀ ਬਦਲ ਦਿੱਤੀ ਹੈ। ਇਹੀ ਕਾਰਨ ਹੈ ਕਿ ਲੋਕਾਂ ਨੂੰ ਲੱਗ ਰਿਹਾ ਹੈ ਕਿ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਹੈ। ਦਰਅਸਲ ਹੁਣ ਲਲਿਤ ਮੋਦੀ (Lalit Modi) ਦੇ ਬਾਇਓ ਵਿੱਚ ਆਈਪੀਐਲ ਦੇ ਸੰਸਥਾਪਕ ਅਤੇ ਮੂਨ ਲਿਖਿਆ ਗਿਆ ਹੈ। ਇਸ ਨੂੰ ਦੇਖ ਕੇ ਯੂਜ਼ਰਸ ਅੰਦਾਜ਼ਾ ਲਗਾ ਰਹੇ ਹਨ ਕਿ ਦੋਵਾਂ ਦਾ ਰਿਸ਼ਤਾ ਟੁੱਟ ਗਿਆ ਹੈ। ਹਾਲਾਂਕਿ ਸੁਸ਼ਮਿਤਾ ਅਤੇ ਲਲਿਤ ਨੇ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। ਦੱਸ ਦੇਈਏ ਕਿ 14 ਜੁਲਾਈ 2022 ਨੂੰ ਲਲਿਤ ਮੋਦੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਸੁਸ਼ਮਿਤਾ ਸੇਨ ਨਾਲ ਇੱਕ ਫੋਟੋ ਸ਼ੇਅਰ ਕਰਕੇ ਆਪਣੇ ਰਿਸ਼ਤੇ ਨੂੰ ਅਧਿਕਾਰਤ ਕੀਤਾ ਸੀ। ਲਲਿਤ ਮੋਦੀ (Lalit Modi) ਨੇ ਪਿਛਲੇ ਮਹੀਨੇ ਭਾਵ ਅਗਸਤ 'ਚ ਵੀ ਆਪਣੀ ਪ੍ਰੋਫਾਈਲ ਫੋਟੋ ਬਦਲੀ ਸੀ। ਉਸ ਤਸਵੀਰ 'ਚ ਉਨ੍ਹਾਂ ਦੇ ਨਾਲ ਸੁਸ਼ਮਿਤਾ ਸੇਨ ਵੀ ਸੀ। ਇਸ ਤੋਂ ਬਾਅਦ ਲਲਿਤ ਨੇ ਇੰਸਟਾਗ੍ਰਾਮ ਬਾਇਓ 'ਚ ਲਿਖਿਆ- 'ਆਖਿਰਕਾਰ ਨਵੀਂ ਜ਼ਿੰਦਗੀ ਦੀ ਸ਼ੁਰੂਆਤ, ਜੁਰਮ 'ਚ ਸਾਥੀ, ਸੁਸ਼ਮਿਤਾ ਸੇਨ ਨਾਲ 'ਮੇਰਾ ਪਿਆਰ'। ਮੋਦੀ ਨੇ ਇਸ ਦੇ ਨਾਲ ਸੁਸ਼ਮਿਤਾ ਸੇਨ ਦੇ ਇੰਸਟਾ ਅਕਾਊਂਟ ਨੂੰ ਵੀ ਟੈਗ ਕੀਤਾ ਸੀ। ਲਲਿਤ ਮੋਦੀ (Lalit Modi) ਅਤੇ ਸੁਸ਼ਮਿਤਾ ਸੇਨ (Shushmita Sen) ਦੇ ਬ੍ਰੇਕਅੱਪ ਦਾ ਕਾਰਨ ਐਕਸ-ਬੁਆਏਫ੍ਰੈਂਡ ਰੋਹਮਨ ਸ਼ਾਲ ਨੂੰ ਮੰਨਿਆ ਜਾ ਰਿਹਾ ਹੈ। ਦਰਅਸਲ ਸੁਸ਼ਮਿਤਾ ਸੇਨ ਰੋਹਮਨ ਸ਼ਾਲ ਨਾਲ ਬ੍ਰੇਕਅੱਪ ਤੋਂ ਬਾਅਦ ਵੀ ਪਾਰਟੀ ਕਰਦੀ ਨਜ਼ਰ ਆ ਚੁੱਕੀ ਹੈ। ਹਾਲਹੀ 'ਚ ਰੋਹਮਨ ਨੂੰ ਸੁਸ਼ਮਿਤਾ ਸੇਨ ਦੀ ਬੇਟੀ ਦੇ ਜਨਮਦਿਨ ਦੀ ਪਾਰਟੀ 'ਚ ਦੇਖਿਆ ਗਿਆ। ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਉਹ ਸੁਸ਼ਮਿਤਾ ਸੇਨ ਦੀ ਮਾਂ ਦੇ ਜਨਮਦਿਨ 'ਤੇ ਵੀ ਪਹੁੰਚਿਆ ਸੀ। ਦੱਸ ਦੇਈਏ ਕਿ ਸੁਸ਼ਮਿਤਾ ਸੇਨ (Shushmita Sen) ਦਾ ਨਾਂ ਹੁਣ ਤੱਕ ਕਈ ਲੋਕਾਂ ਨਾਲ ਜੁੜ ਚੁੱਕਾ ਹੈ। ਉਨ੍ਹਾਂ ਦਾ 10 ਤੋਂ ਵੱਧ ਲੋਕਾਂ ਨਾਲ ਅਫੇਅਰ ਰਿਹਾ ਹੈ। ਰੋਹਮਨ ਸ਼ਾਲ ਤੋਂ ਇਲਾਵਾ ਉਨ੍ਹਾਂ ਦਾ ਨਾਂ ਵਿਕਰਮ ਭੱਟ, ਰਣਦੀਪ ਹੁੱਡਾ, ਵਸੀਮ ਅਕਰਮ, ਮੁਦੱਸਰ ਅਜ਼ੀਜ਼, ਮਾਨਵ ਮੈਨਨ, ਇਮਤਿਆਜ਼ ਖੱਤਰੀ, ਸੰਜੇ ਨਾਰੰਗ ਅਤੇ ਬੰਟੀ ਸਜਦੇਹ ਵਰਗੇ ਕਈ ਲੋਕਾਂ ਨਾਲ ਵੀ ਜੁੜਿਆ ਹੈ। -PTC News

Related Post