ਈਦ ਮੌਕੇ ਭਾਰਤ-ਪਾਕਿ ਫ਼ੌਜੀਆਂ ਨੇ ਇਕ-ਦੂਜੇ ਦਾ ਕਰਵਾਇਆ ਮੂੰਹ ਮਿੱਠਾ

By  Riya Bawa May 3rd 2022 11:55 AM

ਅੰਮ੍ਰਿਤਸਰ: ਈਦ ਦਾ ਤਿਉਹਾਰ ਪੂਰੇ ਦੇਸ਼ 'ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਅੱਜ ਸਵੇਰੇ ਅੰਮ੍ਰਿਤਸਰ ਦੀ ਮਸਜਿਦ ਖੈਰਦੀਨ ਜਾਮਾ ਮਸਜਿਦ ਵਿੱਚ ਮੁਸਲਮਾਨ ਭਾਈਚਾਰੇ ਵਲੋਂ ਨਮਾਜ਼ ਅਦਾ ਕੀਤੀ ਗਈ ਅਤੇ ਇਸ ਤੋਂ ਬਾਅਦ ਸਾਰਿਆਂ ਨੇ ਇੱਕ ਦੂਜੇ ਨੂੰ ਈਦ ਮੁਬਾਰਕ ਦੇ ਕੇ ਵਰਤ ਸਮਾਪਤ ਕੀਤਾ ਗਿਆ। ਇਸ ਮੌਕੇ ਮਸਜਿਦ ਦੇ ਇਮਾਮ ਨੇ ਪੂਰੀ ਦੁਨੀਆ ਵਿੱਚ ਸ਼ਾਂਤੀ ਦਾ ਮਾਹੌਲ ਕਾਇਮ ਕਰਨ ਲਈ ਦੁਆ ਕੀਤੀ। ਇਸ ਦੇ ਨਾਲ ਹੀ ਵੱਡੀ ਗਿਣਤੀ ਵਿਚ ਮੁਸਲਮਾਨ ਭਾਈਚਾਰੇ ਦੇ ਲੋਕ ਮਸਜਿਦਾਂ ਵਿਚ ਈਦ ਦੀ ਨਮਾਜ਼ ਅਦਾ ਕਰਨ ਪੁੱਜ ਰਹੇ ਹਨ। ਈਦ ਮੌਕੇ ਭਾਰਤ-ਪਾਕਿ ਫ਼ੌਜੀਆਂ ਨੇ ਇਕ-ਦੂਜੇ ਦਾ ਕਰਵਾਇਆ ਮੂੰਹ ਮਿੱਠਾ ਈਦ ਮੌਕੇ ਅੱਜ ਭਾਰਤ ਪਾਕਿਸਤਾਨ ਅਟਾਰੀ ਵਾਘਾ ਸਰਹੱਦ ਤੇ ਮਠਿਆਈਆਂ ਦਾ ਆਦਾਨ ਪ੍ਰਦਾਨ ਹੋਣ ਦਾ ਸੋਹਣਾ ਦ੍ਰਿਸ਼ ਵੇਖਣ ਨੂੰ ਮਿਲਿਆ ਹੈ। ਈਦ ਮੌਕੇ ਅੱਜ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੇ ਮਠਿਆਈਆਂ ਦਾ ਆਦਾਨ ਪ੍ਰਦਾਨ ਕੀਤਾ ਗਿਆ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਈ ਮੌਕਿਆਂ ਤੇ ਭਾਰਤ ਪਾਕਿਸਤਾਨ ਦੇ ਜਵਾਨ ਇੱਕ ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕਰਦੇ ਆ ਰਹੇ ਨੇ ਅਤੇ ਅੱਜ ਵੀ ਬੀਐਸਐਫ ਦੇ ਅਧਿਕਾਰੀਆਂ ਵੱਲੋਂ ਅਟਾਰੀ ਵਾਘਾ ਸਰਹਦ ਦੀ ਜੀਰੋ ਲਾਈਨ ਤੇ ਪਾਕਿਸਤਾਨੀ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰ ਈਦ ਮੌਕੇ ਇਕ ਦੂਜੇ ਨੂੰ ਮਠਿਆਈਆਂ ਦੇ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ ਅਤੇ ਸ਼ੁਭ ਕਾਮਨਾਵਾਂ ਭੇਂਟ ਕੀਤੀਆਂ ਗਈਆਂ। ਈਦ ਮੌਕੇ ਭਾਰਤ-ਪਾਕਿ ਫ਼ੌਜੀਆਂ ਨੇ ਇਕ-ਦੂਜੇ ਦਾ ਕਰਵਾਇਆ ਮੂੰਹ ਮਿੱਠਾ ਈਦ-ਉਲ-ਫਿਤਰ ਦੇ ਮੌਕੇ 'ਤੇ ਮੁਸਲਿਮ ਭਾਈਚਾਰੇ ਵਲੋਂ ਨਮਾਜ਼ ਅਦਾ ਕਰਕੇ ਇੱਕ ਮਹੀਨੇ ਤੋਂ ਚੱਲ ਰਹੇ ਰੋਜ਼ੇ ਦੀ ਸਮਾਪਤੀ ਕੀਤੀ ਗਈ ਹੈ। ਅੰਮ੍ਰਿਤਸਰ ਦੀ ਖੈਰਦੀਨ ਜਾਮਾ ਮਸਜਿਦ ਵਿੱਚ ਲੱਖਾਂ ਸ਼ਰਧਾਲੂ ਨਮਾਜ਼ ਅਦਾ ਕਰਨ ਲਈ ਇਕੱਠੇ ਹੋਏ ਅਤੇ ਫਿਰ ਇੱਕ ਦੂਜੇ ਨੂੰ ਗਲੇ ਲਗਾ ਕੇ ਈਦ ਮੁਬਾਰਕ ਦੀ ਕਾਮਨਾ ਕੀਤੀ। ਇਸ ਮੌਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਮਸਜਿਦ 'ਚ ਪਹੁੰਚ ਕੇ ਮਸਜਿਦ ਦੇ ਮੌਲਵੀ ਨੂੰ ਵਧਾਈ ਦਿੱਤੀ। ਈਦ ਮੌਕੇ ਭਾਰਤ-ਪਾਕਿ ਫ਼ੌਜੀਆਂ ਨੇ ਇਕ-ਦੂਜੇ ਦਾ ਕਰਵਾਇਆ ਮੂੰਹ ਮਿੱਠਾ ਇਸ ਦੇ ਨਾਲ ਹੀ ਲੁਧਿਆਣਾ ਦੀ ਜਾਮਾ ਮਸਜਿਦ 'ਚ ਈਦ ਉਲ ਫਿਤਰ ਦੀ ਨਮਾਜ਼ ਅਦਾ ਕੀਤੀ ਗਈ, ਸਮਾਜਿਕ ਧਾਰਮਿਕ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ। ਪੂਰੇ ਦੇਸ਼ ਭਰ ਦੇ ਨਾਲ ਨਾਲ ਪਲਾਹੀ ਰੋਡ ਫਗਵਾੜਾ ਵਿਖੇ ਵੀ ਮੁਸਲਿਮ ਭਾਈਚਾਰੇ ਵੱਲੋਂ ਈਦ-ਉਲ-ਫਿਤਰ ਦਾ ਤਿਉਹਾਰ ਮਨਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਹਾਜ਼ਰੀ ਲਗਵਾਈ। ਇਹ ਵੀ ਪੜ੍ਹੋ: ਰਾਜਿੰਦਰ ਕੌਰ ਭੱਠਲ ਨੂੰ 2 ਦਿਨ ਦੇ ਅੰਦਰ ਸਰਕਾਰੀ ਘਰ ਖਾਲੀ ਕਰਨ ਦਾ ਦਿੱਤਾ ਅਲਟੀਮੇਟਮ ਸਮੂਹ ਮੁਸਲਮਾਨਾਂ ਨੇ ਮਿਲ ਕੇ ਈਦ-ਉਲ-ਫਿਤਰ ਦੀ ਨਮਾਜ਼ ਅਦਾ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਇੱਕ ਦੂਸਰੇ ਨੂੰ ਗਲੇ ਮਿਲ ਕੇ ਈਦ-ਉਲ-ਫਿਤਰ ਦੀ ਮੁਬਾਰਕਬਾਦ ਦਿੱਤੀ।ਈਦ-ਉਲ-ਫਿਤਰ ਦੇ ਤਿਉਹਾਰ ਵਿਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜੋਗਿੰਦਰ ਸਿੰਘ ਮਾਨ ਨੇ ਉਚੇਚੇ ਤੌਰ ‘ਤੇ ਸ਼ਮੂਲੀਅਤ ਕੀਤੀ। ਉਨ੍ਹਾਂ ਸਮੂਹ ਮੁਸਲਮਾਨ ਭਾਈਚਾਰੇ ਅਤੇ ਦੇਸ਼ ਵਾਸੀਆਂ ਨੂੰ ਆਮ ਆਦਮੀ ਪਾਰਟੀ ਵੱਲੋਂ ਈਦ-ਉਲ-ਫਿਤਰ ਦੇ ਤਿਉਹਾਰ ਦੀ ਮੁਬਾਰਕਬਾਦ ਦਿੱਤੀ। -PTC News

Related Post